ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

Saturday, May 22, 2021 - 06:33 PM (IST)

ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਜਲੰਧਰ (ਸੋਨੂੰ)— ਦਿਓਰ-ਭਾਬੀ ਦਾ ਰਿਸ਼ਤਾ ਬੇਹੱਦ ਹੀ ਖ਼ਾਸ ਮੰਨਿਆ ਜਾਂਦਾ ਹੈ ਪਰ ਜਲੰਧਰ ’ਚ ਇਕ ਪਤਨੀ ਨੇ ਆਪਣੇ ਪਤੀ ਨੂੰ ਉਸ ਦੀ ਭਾਬੀ ਦੇ ਨਾਲ ਹੀ ਰੰਗਰਲੀਆਂ ਮਨਾਉਂਦੇ ਰੰਗੇ ਹੱਥੀਂ ਫੜ ਲਿਆ। ਇਸ ਦੇ ਬਾਅਦ ਪੀੜਤਾ ਦੇ ਪਤੀ ਅਤੇ ਉਸ ਦੀ ਭਾਬੀ ਨੇ ਪੀੜਤਾ ਦੀ ਹੀ ਜੰਮ ਕੇ ਕੁੱਟਮਾਰ ਕਰ ਦਿੱਤੀ।  ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਉਪਕਾਰ ਨਗਰ ਦੀ ਰਹਿਣ ਵਾਲੀ ਸਰਿਕਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਸ ਦਾ ਪਤੀ ਰੋਜ਼ਾਨਾ ਇਹ ਕਹਿ ਕੇ ਚਲਾ ਜਾਂਦਾ ਸੀ ਕਿ ਉਹ ਦਫ਼ਤਰ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ’ਤੇ ਪਿਛਲੇ 6 ਮਹੀਨਿਆਂ ਤੋਂ ਸ਼ੱਕ ਸੀ ਕਿ ਉਸ ਦੇ ਪਤੀ ਦੇ ਆਪਣੀ ਭਾਬੀ ਨਾਲ ਹੀ ਨਾਜਾਇਜ਼ ਸੰਬੰਧ ਹਨ। ਬੀਤੇ ਦਿਨ ਉਸ ਨੇ ਆਪਣੇ ਪਤੀ ਨੂੰ ਭਾਬੀ ਦੇ ਨਾਲ ਉਸ ਦੇ ਘਰੋਂ ਰੰਗਰਲੀਆਂ ਮਨਾਉਂਦੇ ਰੰਗੇ ਹੱਥੀਂ ਫੜ ਲਿਆ। 

PunjabKesari

ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ

ਇਸ ਦੇ ਬਾਅਦ ਉਸ ਦੇ ਪਤੀ ਗੌਰਵ ਅਤੇ ਉਸ ਦੀ ਭਾਬੀ ਮਮਤਾ ਨੇ ਮਿਲ ਕੇ ਸਾਰਿਕਾ ਦੀ ਕੁੱਟਮਾਰ ਕਰ ਦਿੱਤੀ। ਇਥੋਂ ਤੱਕ ਕਿ ਪਤੀ ਦੀ ਮਾਂ ਜੋ ਕਿ ਦੂਜੇ ਕਮਰੇ ’ਚ ਬੈਠੀ ਸੀ, ਉਸ ਨੇ ਵੀ ਸਾਰਿਕਾ ਦੀ ਬੇਹੱਦ ਕੁੱਟਮਾਰ ਕੀਤੀ। ਉਸ ਦੀ ਭੈਣ ਅਤੇ ਉਸ ਦੇ ਭਰਾ ਵੱਲੋਂ ਮੌਕੇ ’ਤੇ ਆ ਕੇ ਸਾਰਿਕਾ ਨੂੰ ਬਚਾਇਆ ਗਿਆ ਅਤੇ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ। ਸਾਰਿਕਾ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਪਹਿਲਾਂ ਪੁਲਸ ਥਾਣੇ ਗਏ ਸਨ ਪਰ ਉਨ੍ਹਾਂ ਨੇ ਪਹਿਲਾਂ ਹਸਪਤਾਲ ਜਾਣ ਲਈ ਕਿਹਾ। ਸਾਰਿਕਾ ਨੇ ਕਿਹਾ ਕਿ ਜੇਕਰ ਉਸ ਦਾ ਭਰਾ ਅਤੇ ਭੈਣ ਮੌਕੇ ’ਤੇ ਨਾ ਆਉਂਦੇ ਤਾਂ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਹੀ ਮਾਰ ਦੇਣਾ ਸੀ। 

PunjabKesari

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

ਸਾਰਿਕਾ ਦੀ ਵੱਡੀ ਭੈਣ ਨੇ ਕਿਹਾ ਕਿ ਸਾਰਿਕਾ ਦਾ ਪਤੀ ਗੌਰਵ ਉਸ ਨੂੰ ਰੋਜ਼ਾਨਾ ਦਫ਼ਤਰ ਜਾਣ ਦਾ ਬੋਲ ਕੇ ਜਾਂਦਾ ਸੀ ਅਤੇ ਬੀਤੇ ਦਿਨ ਸਾਰਿਕਾ ਸ਼ੱਕ ਦੂਰ ਕਰਨ ਲਈ ਅਚਾਨਕ ਘਰੋਂ ਨਿਕਲ ਪਈ ਅਤੇ ਸਿੱਧਾ ਆਪਣੇ ਸਹੁਰੇ ਘਰ ਗਈ।

PunjabKesari

ਇਥੇ ਉਸ ਨੇ ਆਪਣੇ ਪਤੀ ਅਤੇ ਉਸ ਦੀ ਭਾਬੀ ਨੂੰ ਇਕੋ ਕਮਰੇ ’ਚ ਇਕੱਠੇ ਬਿਸਤਰ ’ਤੇ ਵੇਖ ਲਿਆ। ਉਸ ਨੇ ਦੱਸਿਆ ਕਿ ਸਾਰਿਕਾ ਨੂੰ ਆਪਣੇ ਪਤੀ ’ਤੇ ਪਹਿਲਾਂ ਵੀ ਸ਼ੱਕ ਸੀ। ਇਸ ਦੌਰਾਨ ਗੌਰਵ ਅਤੇ ਉਸ ਦੀ ਭਾਬੀ ਨੇ ਸਾਰਿਕਾ ਨਾਲ ਗੱਲਬਾਤ ਕਰਨ ਦੀ ਬਜਾਏ ਦੀ ਉਸ ਦੀ ਕੁੱਟਮਾਰ ਕਰ ਦਿੱਤੀ। ਉਥੇ ਹੀ ਸਬ ਇੰਸਪੈਕਟਰ ਰਾਮਾ ਮੰਡੀ ਥਾਣਾ ਦੇ ਅਜੈ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

PunjabKesari

ਇਹ ਵੀ ਪੜ੍ਹੋ:  ਜਲੰਧਰ: ਬਾਲ ਵਿਆਹ ਦੀ ਸੂਚਨਾ ਪਾ ਕੇ ਪਹੁੰਚੀ ਅਫ਼ਸਰਾਂ ਦੀ ਟੀਮ, ਬਾਅਦ ’ਚ ਸਾਹਮਣੇ ਆਇਆ ਇਹ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News