ਬਰਨਾਲਾ : ਪਤਨੀ ਨਾਲ ਹੋਏ ਤਲਾਕ ਦਾ ਸੱਸ ਤੋਂ ਲਿਆ ਬਦਲਾ, ਸ਼ਰੇਆਮ ਚਾਕੂ ਮਾਰ-ਮਾਰ ਕੀਤਾ ਕਤਲ

Sunday, Apr 10, 2022 - 03:59 PM (IST)

ਬਰਨਾਲਾ : ਪਤਨੀ ਨਾਲ ਹੋਏ ਤਲਾਕ ਦਾ ਸੱਸ ਤੋਂ ਲਿਆ ਬਦਲਾ, ਸ਼ਰੇਆਮ ਚਾਕੂ ਮਾਰ-ਮਾਰ ਕੀਤਾ ਕਤਲ

ਬਰਨਾਲਾ (ਵਿਵੇਕ ਸਿੰਧਵਾਨੀ) : ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਅੱਜ ਸਵੇਰ ਸਮੇਂ ਜਵਾਈ ਵਲੋਂ ਆਪਣੀ ਸੱਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਹਿਲ ਦੇ ਜੀਤ ਸਿੰਘ ਦੀ ਲੜਕੀ ਜਗਰੂਪ ਸਿੰਘ ਵਾਸੀ ਚੁਹਾਣਕੇ ਖੁਰਦ ਨਾਲ ਦਸ ਸਾਲ ਪਹਿਲਾਂ ਵਿਆਹੀ ਸੀ। ਜਿਸਦਾ ਘਰੇਲੂ ਕਲੇਸ਼ ਹੋਣ ਕਰਕੇ ਆਪਸ ’ਚ ਤਲਾਕ ਹੋ ਗਿਆ। ਲੜਕੀ ਦਾ ਪਰਿਵਾਰ ਨੇ ਅੱਗੇ ਹਿੰਮਤਪੁਰਾ ਪਿੰਡ ਵਿਆਹ ਕਰ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦੇ ਜਗਰੂਪ ਸਿੰਘ ਬੀਤੇ ਦੋ ਦਿਨ ਪਹਿਲਾਂ ਪਿੰਡ ਗਹਿਲ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਸੀ, ਜਿਸਦੀ ਪਰਿਵਾਰ ਨੇ ਬਾਕਾਇਦਾ ਥਾਣਾ ਟੱਲੇਵਾਲ ਦੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ।

ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ

ਅੱਜ ਸਵੇਰੇ ਕਰੀਬ ਨੌ ਵਜੇ ਜਗਰੂਪ ਸਿੰਘ ਪਿੰਡ ਗਹਿਲ ਉਨ੍ਹਾਂ ਦੇ ਘਰ ਆਇਆ ਅਤੇ ਜੀਤ ਸਿੰਘ ਦੀ ਪਤਨੀ ਮੁਖਤਿਆਰ ਕੌਰ ’ਤੇ ਚਾਕੂ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਜਦਕਿ ਮ੍ਰਿਤਕਾ ਨੂੰ ਬਚਾਉਣ ਆਈ ਗੁਆਂਢਣ ਕੁਲਵੰਤ ਦੇ ਵੀ ਮੁਲਜ਼ਮ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿੱਆ ਹੈ। ਘਟਨਾ ਨਾਲ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਘਟਨਾ ਸਥਾਨ ’ਤੇ ਥਾਣਾ ਟੱਲੇਵਾਲ ਦੀ ਪੁਲਸ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ ਅਤੇ ਮਾਮਲੇ ਦੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਗੀਤ ‘ਰੱਖ ਕਿਰਪਾਨਾਂ ਉਤੇ ਖਾਂਦੇ ਰੋਟੀਆਂ’ ’ਤੇ ਬਣਾਈ ਵੀਡੀਓ, ਫਿਰ ਪੁਲਸ ਨੇ ਸਿਖਾਇਆ ਸਬਕ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News