ਪਤਨੀ ਦਾ ਸੀ ਗੈਰ ਮਰਦ ਨਾਲ ਸਬੰਧ, ਵਾਰ-ਵਾਰ ਸਮਝਾਉਣ ’ਤੇ ਵੀ ਨਾ ਮੰਨੀ, ਪ੍ਰੇਸ਼ਾਨ ਪਤੀ ਨੇ ਚੁੱਕ ਲਿਆ ਖੌਫ਼ਨਾਕ ਕਦਮ

05/23/2024 11:47:53 PM

ਮਲੋਟ (ਜੁਨੇਜਾ)– ਥਾਣਾ ਲੰਬੀ ਅਧੀਨ ਆਉਂਦੇ ਪਿੰਡ ਕੰਗਣਖੇੜਾ ਵਿਖੇ ਵਿਆਹ ਤੋਂ 3 ਮਹੀਨੇ ਬਾਅਦ ਵੀ ਪਤਨੀ ਨੇ ਪੁਰਾਣੇ ਦੋਸਤ ਨਾਲ ਗੱਲਬਾਤ ਕਰਨੀ ਨਹੀਂ ਛੱਡੀ, ਜਿਸ ਤੋਂ ਖਫ਼ਾ ਪਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਹੈ। ਲੰਬੀ ਪੁਲਸ ਨੇ ਇਸ ਮਮਲੇ ’ਚ ਮ੍ਰਿਤਕ ਦੀ ਪਤਨੀ, ਸੱਸ ਤੇ ਪਤਨੀ ਦੇ ਦੋੋਸਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਪਤਨੀ ਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਚੜਤ ਸਿੰਘ ਵਾਸੀ ਕੰਗਣਖੇੜਾ ਨੇ ਲੰਬੀ ਪੁਲਸ ਨੂੰ ਦਰਜ ਬਿਆਨਾਂ ’ਚ ਕਿਹਾ ਕਿ ਉਸ ਦੇ ਵੱਡੇ ਭਰਾ ਲਵਪ੍ਰੀਤ ਸਿੰਘ ਦਾ ਵਿਆਹ 19 ਫਰਵਰੀ, 2024 ਨੂੰ ਕੁਲਵਿੰਦਰ ਕੌਰ ਪੁੱਤਰੀ ਰਾਮ ਚੰਦ ਵਾਸੀ ਬੁਰਜ ਤਹਿਸੀਲ ਰਤੀਆ ਜ਼ਿਲਾ ਫਤਿਆਬਾਦ (ਹਰਿਆਣਾ) ਨਾਲ ਸਮਾਜਿਕ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਲਵਪ੍ਰੀਤ ਦਾ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਅੰਦਰੋ-ਅੰਦਰ ਲੜਾਈ-ਝਗੜਾ ਸ਼ੁਰੂ ਹੋ ਗਿਆ। ਥੋੜ੍ਹੇ ਦਿਨਾਂ ’ਚ ਇਹ ਲੜਾਈ-ਝਗੜਾ ਕਾਫ਼ੀ ਵੱਧ ਗਿਆ। ਮੁਦਈ ਨੂੰ ਉਸ ਦੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਸ ਦੀ ਘਰਵਾਲੀ ਕੁਲਵਿੰਦਰ ਕੌਰ ਆਪਣੇ ਫੋਨ ’ਤੇ ਕਿਸੇ ਗੈਰ ਆਦਮੀ ਨਾਲ ਲਗਾਤਾਰ ਗੱਲਾਬਾਤ ਤੇ ਚੈੱਟ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬਾਜ਼ਾਰੀ ਆਚਾਰ ਖਾਣ ਵਾਲੇ ਸਾਵਧਾਨ! ਡੱਬੇ ’ਚੋਂ ਮਿਲਿਆ ਸੱਪ ਦਾ ਮਰਿਆ ਬੱਚਾ, ਵੇਖ ਪਰਿਵਾਰ ਵਾਲਿਆਂ ਦੇ ਸੁੱਕ ਗਏ ਸਾਹ

ਕੁਲਵਿੰਦਰ ਕੌਰ ਉਕਤ ਵਿਅਕਤੀ ਨਾਲ ਵੀਡਿਓ ਕਾਲ ’ਤੇ ਵੀ ਗੱਲਬਾਤ ਕਰਦੀ ਹੈ। ਲਵਪ੍ਰੀਤ ਦੇ ਵਾਰ-ਵਾਰ ਸਮਝਾਉਣ ’ਤੇ ਉਹ ਬਾਜ਼ ਨਹੀਂ ਆਉਂਦੀ, ਜਿਸ ਕਰਕੇ ਉਹ ਦੁਖੀ ਰਹਿਣ ਲੱਗ ਪਿਆ। ਲਵਪ੍ਰੀਤ ਨੇ ਜਦੋਂ ਆਪਣੀ ਸੱਸ ਰੇਸ਼ਮਾ ਪਤਨੀ ਰਾਮ ਚੰਦ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀ ਤੇ ਕਿਹਾ ਕਿ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਤਾਂ ਉਸ ਦੀ ਸੱਸ ਨੇ ਕਿਹਾ ਕਿ ਮੇਰੀ ਕੁੜੀ ਕੁਲਵਿੰਦਰ ਕੌਰ ਦੀ ਵਿਜੇ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਰਾਇਪੁਰ ਰਤੀਆ ਨਾਲ ਪੁਰਾਣੀ ਦੋਸਤੀ ਹੈ ਤੇ ਉਹ ਇਸੇ ਤਰ੍ਹਾਂ ਹੀ ਗੱਲਾਂ ਕਰੇਗੀ।

ਪਰਿਵਾਰ ਵਲੋਂ 13 ਮਈ ਨੂੰ ਕੁਲਵਿੰਦਰ ਕੌਰ ਨੂੰ ਉਸ ਦੇ ਪੇਕੇ ਛੱਡ ਦਿੱਤਾ ਗਿਆ ਪਰ ਕੁਲਵਿੰਦਰ ਕੌਰ ਤੇ ਰੇਸ਼ਮਾ ਲਗਾਤਾਰ ਲਵਪ੍ਰੀਤ ਨੂੰ ਤੰਗ-ਪ੍ਰੇਸ਼ਾਨ ਕਰਦੀਆਂ ਤੇ ਧਮਕੀਆਂ ਦਿੰਦੀਆਂ ਰਹੀਆਂ, ਜਿਸ ਕਰਕੇ ਲਵਪ੍ਰੀਤ ਸਿੰਘ ਨੇ ਆਪਣੀ ਪਤਨੀ ਕੁਲਵਿੰਦਰ ਕੌਰ, ਸੱਸ ਰੇਸ਼ਮਾ ਤੇ ਕੁਲਵਿੰਦਰ ਕੌਰ ਦੇ ਦੋਸਤ ਵਿਜੈ ਕੁਮਾਰ ਤੋਂ ਪ੍ਰੇਸ਼ਾਨ ਹੋ ਕੇ ਕੀੜੇ ਮਾਰ ਦਵਾਈ ਪੀ ਲਈ, ਜਿਸ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ’ਤੇ ਪਰਿਵਾਰ ਉਸ ਨੂੰ ਮਲੋਟ ਦੇ ਨਿੱਜੀ ਹਸਪਤਾਲ ਲੈ ਗਿਆ, ਜਿਥੇ ਉਸ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਭੁੱਚੋ ਰੈਫਰ ਕਰ ਦਿੱਤਾ।

21 ਮਈ ਨੂੰ ਸ਼ਾਮ 6 ਵਜੇ ਲਵਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸ਼ਿਕਾਇਤ ’ਤੇ ਲੰਬੀ ਪੁਲਸ ਨੇ ਮ੍ਰਿਤਕ ਦੀ ਘਰਵਾਲੀ ਕੁਲਵਿੰਦਰ ਕੌਰ, ਸੱਸ ਰੇਸ਼ਮਾ ਤੇ ਪਤਨੀ ਦੇ ਦੋਸਤ ਵਿਜੈ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ। ਲੰਬੀ ਪੁਲਸ ਨੇ ਇਸ ਮਾਮਲੇ ’ਚ ਕੁਲਵਿੰਦਰ ਕੌਰ ਤੇ ਰੇਸ਼ਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਵਿਜੈ ਦੀ ਗ੍ਰਿਫ਼ਤਾਰੀ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News