28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ
Friday, Mar 03, 2023 - 02:24 PM (IST)

ਰੂਪਨਗਰ (ਵਿਜੇ) : ਕੁੜੀ ਨਾਲ ਫੇਸਬੁੱਕ 'ਤੇ ਹੋਈ ਦੋਸਤੀ ਮਗਰੋਂ ਵਿਆਹ ਕਰਵਾ ਕੇ ਕੈਨੇਡਾ ਪਹੁੰਚੇ ਮੁੰਡੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸਨੂੰ ਇਹ ਪਤਾ ਲੱਗਾ ਕਿ ਉਸਦੀ ਪਤਨੀ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈ। ਵਿਆਹ ਦੇ ਨਾਂ ’ਤੇ ਮੁੰਡੇ ਨਾਲ ਹੋਈ ਇਸ ਠੱਗੀ ਦੇ ਮਾਮਲੇ ’ਚ ਸ੍ਰੀ ਚਮਕੌਰ ਸਾਹਿਬ ਪੁਲਸ ਨੇ ਕੈਨੇਡਾ ’ਚ ਰਹਿ ਰਹੀ ਕੁੜੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਘਾਗ ਸਿਆਸਤਦਾਨਾਂ 'ਚ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਸੰਭਾਲਣਗੇ ਪਾਰਟੀ ਦਾ ਗੜ੍ਹ
ਪੁਲਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸ਼ਿਕਾਇਤ ਕਰਤਾ ਹਰਮੇਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਟੱਪਰੀਆਂ ਅਮਰ ਸਿੰਘ,ਤਹਿਸੀਲ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਸਦੇ ਮੁੰਡੇ ਗੁਰਵਿੰਦਰ ਸਿੰਘ ਦੀ ਇੱਕ ਕੁੜੀ ਮੁਸਕਾਨ ਜੰਡੂ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ। ਕੁੜੀ ਨੇ ਕਿਹਾ ਕਿ ਮੇਰੇ ਆਈਲੈਟਸ ’ਚ 7.5 ਬੈਂਡ ਆਏ ਹਨ ਤੇ ਉਹ ਕੈਨੇਡਾ ਜਾਣਾ ਚਾਹੁੰਦੀ ਹੈ ਪਰ ਉਹ ਬਹੁਤ ਗ਼ਰੀਬ ਹਨ ਤੇ ਕੈਨੇਡਾ ਜਾਣ ਲਈ ਪੈਸੇ ਨਹੀਂ ਹਨ। ਜਿਸ ਮਗਰੋਂ ਉਨ੍ਹਾਂ ਦੀ ਮੁਸਕਾਨ ਨਾਲ ਵਿਆਹ ਦੀ ਗੱਲ ਚੱਲੀ ਤਾਂ 19 ਜਨਵਰੀ 2020 ਨੂੰ ਉਸਦੇ ਮੁੰਡੇ ਤੇ ਮੁਸਕਾਨ ਦਾ ਵਿਆਹ ਪਾਰਕ ਪ੍ਰਾਈਮ ਹੋਟਲ ਮੋਰਿੰਡਾ ’ਚ ਹੋਇਆ। 17 ਜੂਨ 2022 ਨੂੰ ਵਿਆਹ ਰਜਿਸਟਰਡ ਹੋ ਗਿਆ। ਜਿਸ ਮਗਰੋਂ ਹਰਮੇਸ਼ ਸਿੰਘ ਦੇ ਪਰਿਵਾਰ ਨੇ ਕੁੜੀ ਮੁਸਕਾਨ ਨੂੰ ਕੈਨੇਡਾ ਭੇਜਣ ’ਤੇ ਕਰੀਬ 28 ਲੱਖ ਰੁਪਏ ਖ਼ਰਚੇ।
ਇਹ ਵੀ ਪੜ੍ਹੋ : ਅੰਦਰਖਾਤੇ ਘੁਸਰ-ਮੁਸਰ: ਸਿੱਧੂ ਦੀ ਰਿਹਾਈ ਉਪਰੰਤ ‘ਕਾਂਗਰਸ’ ਖੇਡੇਗੀ ‘ਦਿੱਲੀ’ ਪੱਤਾ?
ਜਦੋਂ ਅਗਸਤ 2022 ਨੂੰ ਉਸਦਾ ਮੁੰਡਾ ਗੁਰਵਿੰਦਰ ਸਿੰਘ ਕੈਨੇਡਾ ਪੁੱਜਿਆ ਤਾਂ ਮੁਸਕਾਨ ਨੇ ਉਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਤੇ ਨਾ ਹੀ ਉਸਨੂੰ ਏਅਰਪੋਰਟ ਤੋਂ ਲੈਣ ਆਈ। ਮੁੰਡੇ ਨੂੰ ਪਤਾ ਲੱਗਾ ਕਿ ਮੁਸਕਾਨ ਬਿਨਾਂ ਉਸਨੂੰ ਤਲਾਕ ਦਿੱਤੇ ਕਿਸੇ ਅਮਜੀਤ ਹਸਾਸੀ ਨਾਮਕ ਵਿਅਕਤੀ ਨਾਲ ਰਹਿ ਰਹੀ ਹੈ। ਜਦੋਂ ਉਨਾਂ ਨੇ ਮੁਸਕਾਨ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਗੁਰਵਿੰਦਰ ਨੂੰ ਬਹੁਤ ਮਾੜਾ-ਚੰਗਾ ਕਿਹਾ ਅਤੇ ਧਮਕੀ ਦਿੱਤੀ ਕਿ ਤੁਸੀਂ ਜੋ ਕਰਨਾ ਹੈ ਕਰ ਲਓ।
ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
ਇਸ ਮਾਮਲੇ ’ਚ ਡੀ. ਐੱਸ. ਪੀ /ਸੀ.ਏ.ਡਬਲਿਊ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਮੁਸਕਾਨ ਜੰਡੂ ਪੁੱਤਰੀ ਤੇਜਿੰਦਰ ਸਿੰਘ, ਰਮਨਦੀਪ ਕੌਰ ਪਤਨੀ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਸਤਜੋਤ ਨਗਰ ਢਾਡਰਾ ਰੋਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ