ਪਤਨੀ ਨੂੰ ਸਬਜ਼ੀ ''ਚ ਤਰੀ ਘੱਟ ਪਾਉਣੀ ਪਈ ਮਹਿੰਗੀ, ਪਤੀ ਨੇ ਕੀਤਾ ਉਹ ਹਾਲ ਜੋ ਸੋਚਿਆ ਨਾ ਸੀ

02/24/2024 6:08:48 PM

ਜਲੰਧਰ (ਸੋਨੂੰ)- ਜਲੰਧਰ ਦੇ ਸਿਵਲ ਹਸਪਤਾਲ 'ਚ ਬੀਤੀ ਰਾਤ ਇਕ ਪਤਨੀ ਨੇ ਆਪਣੇ ਪਤੀ 'ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਪੀੜਤਾ ਨੇ ਦੱਸਿਆ ਕਿ ਕੁੱਟਮਾਰ ਦੇ ਸਮੇਂ ਪਤੀ ਸ਼ਰਾਬ ਦੇ ਨਸ਼ੇ 'ਚ ਸੀ। ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਰਾਤ ਦੇ ਖਾਣੇ ਲਈ ਤਿਆਰ ਕੀਤੀ ਸਬਜ਼ੀ ਪਸੰਦ ਨਹੀਂ ਆਈ, ਇਸ ਲਈ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੇਰ ਰਾਤ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

PunjabKesari

ਮੰਡੀ ਰੋਡ ਦੀ ਰਹਿਣ ਵਾਲੀ ਸਪਨਾ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਛੋਟੀ-ਛੋਟੀ ਗੱਲ 'ਤੇ ਉਸ ਦੀ ਕੁੱਟਮਾਰ ਕਰਦਾ ਹੈ। ਸ਼ੁੱਕਰਵਾਰ ਨੂੰ ਵੀ ਉਸ ਦੇ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਰ ਰੋਜ਼ ਦੀ ਤਰ੍ਹਾਂ ਉਸ ਨੇ ਆਪਣੇ ਘਰ ਹੀ ਸਬਜ਼ੀ ਬਣਾਈ ਸੀ। ਜਦੋਂ ਪਤੀ ਨੂੰ ਝਗੜਾ ਕਰਨ ਲਈ ਕੁਝ ਨਾ ਮਿਲਿਆ ਤਾਂ ਉਸ ਨੇ ਇਹ ਪੁੱਛ ਕੇ ਲੜਾਈ ਦਾ ਬਹਾਨਾ ਬਣਾਇਆ ਕਿ ਅੱਜ ਸਬਜ਼ੀ ਵਿੱਚ ਤਰੀ ਘੱਟ ਕਿਉਂ ਹੈ। ਇਸ ਕਾਰਨ ਉਸ ਦੇ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਦਾ ਪਤਾ ਅਜਿਹਾ ਕਰ ਚੁੱਕਿਆ ਹੈ ਪਰ ਬੱਚਿਆਂ ਨੂੰ ਧਿਆਨ 'ਚ ਰੱਖਦਿਆਂ ਮੈਂ ਹਰ ਵਾਰ ਸਮਝੌਤਾ ਕਰਦੀ ਰਹੀ ਹਾਂ। ਉਸ ਨੇ ਦੱਸਿਆ ਕਿ 20 ਸਾਲ ਉਸ ਦੇ ਵਿਆਹ ਨੂੰ ਹੋ ਚੁੱਕੇ ਹਨ ਅਤੇ ਪਿਛਲੇ 10 ਸਾਲਾਂ ਤੋਂ ਲਗਾਤਾਰ ਪਤੀ ਝਗੜਾ ਕਰਦਾ ਆ ਰਿਹਾ ਹੈ। ਫਿਲਹਾਲ ਇਸ 'ਤੇ ਪਤੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News