ਪਤਨੀ ਨਾਲ ਛੇੜਖਾਨੀ ਤੋਂ ਰੋਕਿਆ ਤਾਂ ਪਿਤਾ ਨੇ ਕਰ ਦਿੱਤਾ ਹਮਲਾ

Saturday, Aug 17, 2019 - 03:42 PM (IST)

ਪਤਨੀ ਨਾਲ ਛੇੜਖਾਨੀ ਤੋਂ ਰੋਕਿਆ ਤਾਂ ਪਿਤਾ ਨੇ ਕਰ ਦਿੱਤਾ ਹਮਲਾ

ਟਾਂਡਾ ਉੜਮੁੜ (ਪੰਡਿਤ) : ਪਿੰਡ ਡੁਮਾਣਾ ਵਿਖੇ ਇਕ ਪਿਉ ਵਲੋਂ ਕਹੀ ਦਾ ਵਾਰ ਕਰਕੇ ਆਪਣੇ ਪੁੱਤਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹਾਲਤ ਵਿਚ ਵਿਆਕਤੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਮਨਦੀਪ ਸਿੰਘ ਦੇ ਬਿਆਨ ਦੇ ਅਧਾਰ 'ਤੇ ਉਸਦੇ ਪਿਤਾ ਸੁਰਜੀਤ ਸਿੰਘ ਪੁੱਤਰ ਪਿਆਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ ।

ਕੀ ਹੈ ਮਾਮਲਾ 
ਇਸ ਝਗੜੇ ਪਿੱਛੇ ਰੰਜਿਸ਼ ਬੇਹੱਦ ਸ਼ਰਮਨਾਕ ਨਿਕਲੀ ਹੈ। ਆਪਣੇ ਬਿਆਨ ਵਿਚ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਗਿਆ ਹੋਇਆ ਸੀ ਤਾਂ ਪਿੱਛੋਂ ਉਸਦੀ ਪਤਨੀ ਨਾਲ ਉਸਦਾ ਪਿਤਾ ਲਗਾਤਾਰ ਜਿਸਮਾਨੀ ਛੇੜਖਾਨੀ ਕਰਦਾ ਸੀ। ਹੁਣ ਜਦੋਂ ਪਿੰਡ ਆ ਗਿਆ ਸੀ ਤਾਂ ਉਸਦੀ ਪਤਨੀ ਨੇ ਉਸਨੂੰ ਜਦੋਂ ਆਪਬੀਤੀ ਦੱਸੀ ਤਾਂ ਉਸਨੇ ਆਪਣੇ ਪਿਤਾ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨਾਲ ਰੰਜਿਸ਼ ਕਰਨ ਲੱਗਾ ਅਤੇ ਇਸੇ ਰੰਜਿਸ਼ ਦੇ ਚਲਦਿਆਂ ਉਸਨੇ ਉਸ ਉੱਤੇ ਕਹੀ ਦੇ ਵਾਰ ਕਰਕੇ ਜ਼ਖਮੀ ਕਰ ਦਿੱਤਾ। ਟਾਂਡਾ ਪੁਲਸ ਨੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਥਾਣੇਦਾਰ ਮਹੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ।


author

Gurminder Singh

Content Editor

Related News