ਹਰ ਸਾਲ ਮੀਂਹ ਦੇ ਦਿਨਾਂ ’ਚ ਹੀ ਕਿਉਂ ਨਵੀਆਂ ਸੜਕਾਂ ਬਣਵਾਉਂਦਾ ਹੈ ਜਲੰਧਰ ਨਿਗਮ

Monday, Jul 10, 2023 - 01:41 PM (IST)

ਜਲੰਧਰ  (ਖੁਰਾਣਾ) : ਇਸ ਵਾਰ ਜਲੰਧਰ ਸ਼ਹਿਰ ’ਚ ਪ੍ਰੀ-ਮਾਨਸੂਨ ਦੀ ਵੀ ਚੰਗਾ ਮੀਂਹ ਪਿਆ ਅਤੇ ਹੁਣ ਮਾਨਸੂਨ ’ਚ ਵੀ ਜਮ ਕੇ ਬਾਦਲ ਵਰ੍ਹ ਰਹੇ ਹਨ। ਪਿਛਲੇ ਹਫਤਿਆਂ ’ਚ ਜਿੱਥੇ ਸ਼ਹਿਰ ’ਚ ਕਈ ਵਾਰ ਮੀਂਹ ਪੈ ਚੁੱਕਾ ਹੈ, ਉੱਥੇ ਹੈਰਾਨੀਜਨਕ ਤੱਥ ਇਹ ਹੈ ਕਿ ਇਨ੍ਹੀਂ ਦਿਨੀਂ ਸ਼ਹਿਰ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਨਿਰਮਾਣ ਵੀ ਚੱਲ ਰਿਹਾ ਹੈ। ਜਿੱਥੇ ਕੁਝ ਸੜਕਾਂ ਲੁੱਕ-ਬੱਜਰੀ ਨਾਲ ਬਣਾਈਆਂ ਜਾ ਰਹੀਆਂ ਹਨ, ਉੱਥੇ ਸੀਮੈਂਟ ਅਤੇ ਇੰਟਰਲਾਕਿੰਗ ਟਾਈਟਲਸ ਤੋਂ ਵੀ ਕਈ ਸੜਕਾਂ ਦਾ ਨਿਰਮਾਣ ਲਗਾਤਾਰ ਜਾਰੀ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਸ਼ਹਿਰ ਦੀਆਂ ਵਧੇਰੇ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਸ਼ਹਿਰ ਨੂੰ ਨਵੀਆਂ ਸੜਕਾਂ ਦੀ ਸਖਤ ਲੋੜ ਹੈ ਪਰ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹਰ ਵਾਰ ਮੀਂਹ ਦੇ ਦਿਨਾਂ ’ਚ ਹੀ ਜਲੰਧਰ ਨਿਗਮ ਨਵੀਆਂ ਸੜਕਾਂ ਦਾ ਨਿਰਮਾਣ ਕਿਉਂ ਸ਼ੁਰੂ ਕਰਵਾਉਂਦਾ ਹੈ। ਹਰ ਸਾਲ ਅਪ੍ਰੈਲ, ਮਈ, ਜੂਨ ਵਿਚ ਜਦੋਂ ਭਰਪੂਰ ਗਰਮੀ ਪੈਂਦੀ ਹੈ, ਉਦੋਂ ਇਨ੍ਹਾਂ ਸੜਕਾਂ ਦਾ ਨਿਰਮਾਣ ਹੋਣਾ ਚਾਹੀਦਾ ਅਤੇ ਉਹ ਮੌਸਮ ਵੀ ਸੜਕ ਨਿਰਮਾਣ ਲਈ ਅਨੁਕੂਲ ਹੁੰਦਾ ਹੈ ਪਰ ਜਲੰਧਰ ਨਿਗਮ ਦੇ ਇੰਜੀਨੀਅਰਾਂ ਨੇ ਨਾ ਜਾਣੇ ਕਿਥੋਂ ਪੜ੍ਹਾਈ ਕਰ ਰੱਖੀ ਹੈ ਕਿ ਉਨ੍ਹਾਂ ਨੂੰ ਹਰ ਸਾਲ ਮੀਂਹ ’ਚ ਹੀ ਨਵੀਆਂ ਸੜਕਾਂ ਦਾ ਨਿਰਮਾਣ ਸੂਝਦਾ ਹੈ।

ਇਹ ਵੀ ਪੜ੍ਹੋ : ਹੈਲੋ ਮੈਂ ਡਿਪਟੀ ਕਮਿਸ਼ਨਰ : ਰਜਿਸਟਰੀ ਕਰਵਾਉਣ ਵਾਲੇ ਖਰੀਦਦਾਰ ਨੂੰ ਫੋਨ ਕਰ ਕੇ ਤਜ਼ਰਬਿਆਂ ਦਾ ਲੈਣਗੇ ਫੀਡਬੈਕ

ਫੀਲਡ ’ਚ ਨਹੀਂ ਨਿਕਲਦੇ ਅਧਿਕਾਰੀ
ਪਿਛਲੇ ਲੰਬੇ ਸਮੇਂ ਤੋਂ ਨਿਗਮ ਦੇ ਬੀ. ਐੱਡ. ਆਰ. ਵਿਭਾਗ, ਜਿਸ ’ਤੇ ਸੜਕਾਂ ਨੂੰ ਦੁਰਸਤ ਰੱਖਣ ਦੀ ਜ਼ਿੰਮੇਵਾਰੀ ਹੈ, ’ਚ ਦੋ-ਦੋ ਐੱਸ. ਈ. ਕੰਮ ਕਰ ਰਹੇ ਹਨ ਪਰ ਫਿਰ ਵੀ ਇਸ ਵਿਭਾਗ ਦਾ ਸਭ ਤੋਂ ਵੱਡਾ ਬੁਰਾ ਹਾਲ ਹੈ। ਜੇ. ਈ. ਤੋਂ ਲੈ ਕੇ ਉਪਰੀ ਅਹੁਦਿਆਂ ’ਤੇ ਬੈਠੇ ਅਧਿਕਾਰੀ ਕਦੇ ਸ਼ਹਿਰ ਦਾ ਰਾਉਂਡ ਨਹੀਂ ਲਗਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਟੁੱਟੀਆਂ ਸੜਕਾਂ ਦੀ ਸਮੱਸਿਆ ਬਾਰੇ ਕੋਈ ਜਾਣਕਾਰੀ ਹੀ ਨਹੀਂ ਮਿਲਦੀ। ਪਿਛਲੇ ਸਾਲ ਜੇਕਰ ਸੰਬਧਿਤ ਨਿਗਮ ਅਧਿਕਾਰੀਆਂ ਨੇ ਸੜਕ ਬਣਾਉਂਦੇ ਸਮੇਂ ਸਾਈਟ ’ਤੇ ਜਾ ਕੇ ਜਾਂਚ ਕੀਤੀ ਹੁੰਦੀ ਜਾਂ ਉਸ ਤੋਂ ਬਾਅਦ ਗਰਮੀਆਂ ’ਚ ਸੜਕਾਂ ’ਤੇ ਪੈਚ ਲਗਵਾਏ ਹੁੰਦੇ ਹਨ ਤਾਂ ਅੱਜ ਸ਼ਹਿਰ ਦੀਆਂ ਸੜਕਾਂ ਦੀ ਇੰਨੀ ਬੁਰੀ ਹਾਲਤ ਨਾ ਹੁੰਦੀ।

PunjabKesari

ਸ਼ਹਿਰ ਦੀ ਕਿਸੇ ਵੀ ਸੜਕ ’ਤੇ ਨਹੀਂ ਹੈ ਪਾਣੀ ਦੀ ਨਿਕਾਸੀ ਦਾ ਸਹੀ ਇੰਤਜਾਮ
ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਹਰ ਸਾਲ ਨਿਗਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਦੀ ਹੈ ਪਰ ਪਿਛਲੇ ਲੰਬੇ ਸਮੇਂ ਤੋ ਨਿਗਮ ਦੇ ਇਨ੍ਹਾਂ ਲਾਪ੍ਰਵਾਹ ਅਧਿਕਾਰੀਆਂ ਨੂੰ ਕਦੇ ਵੀ ਸਰਕਾਰੀ ਪੈਸੇ ਦੀ ਬਰਬਾਦੀ ਪ੍ਰਤੀ ਜਵਾਬਦੇਹ ਨਹੀਂ ਬਣਾਇਆ ਗਿਆ ਅਤੇ ਨਾ ਹੀ ਕਿਸੇ ਅਧਿਕਾਰੀ ’ਤੇ ਐਕਸ਼ਨ ਹੀ ਹੋਇਆ। ਖਾਸ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸੜਕਾਂ ਦੇ ਕੰਢੇ ਬਰਸਾਤੀ ਮੀਂਹ ਆਦਿ ਦੀ ਨਿਕਾਸੀ ਲਈ ਬਣੀ ਰੋਡ ਗਲੀਆਂ ਦੀ ਸਫਾਈ ਨਹੀਂ ਹੋਈ ਅਤੇ ਉਨ੍ਹਾਂ ’ਚ ਮਿੱਟੀ ਆਦਿ ਭਰੀ ਹੋਈ ਹੈ। ਨਗਰ ਨਿਗਮ ਦੇ ਬੀ. ਐਂਡ ਅਤੇ ਵਿਭਾਗ ਦੇ ਜੇ. ਈ., ਐੱਸ. ਡੀ. ਓ. ਐਕਸੀਅਨ ਅਤੇ ਐੱਸ. ਈ. ਪੱਧਰ ਦੇ ਅਧਿਕਾਰੀ ਇਸ ਮਾਮਲੇ ’ਚ ਬਿਲਕੁਲ ਹੀ ਲਾਪ੍ਰਵਾਹ ਬਣੇ ਹੋਏ ਹਨ। ਇਸ ਕਾਰਨ ਮੀਂਹ ਦਾ ਪਾਣੀ ਕਈ-ਕਈ ਦਿਨ ਸੜਕਾਂ ’ਤੇ ਖੜ੍ਹੇ ਰਹਿੰਦਾ ਹੈ ਅਤੇ ਨਵੀਆਂ ਬਣੀਆਂ ਸੜਕਾਂ ਵੀ ਕੁਝ ਹੀ ਦਿਨਾਂ ਜਾਂ ਮਹੀਨਿਆਂ ਬਾਅਦ ਟੁੱਟ ਜਾਂਦੀ ਹੈ। ਨਿਗਮ ਹਰ ਸਾਲ ਨਵੀਆਂ ਸੜਕਾਂ ਦੇ ਨਿਰਮਾਣ ’ਤੇ ਕਰੋੜਾਂ ਰੁਪਏ ਖਰਚ ਕਰਦਾ ਹੈ ਫਿਰ ਵੀ ਜਲੰਧਰ ਇਸ ਗੱਲ ਲਈ ਪ੍ਰਸਿੱਧ ਹੁੰਦਾ ਜਾ ਰਿਹਾ ਹੈ ਕਿ ਇਥੇ ਸੜਕਾਂ ਹਮੇਸ਼ਾ ਟੁੱਟੀਆਂ ਹੀ ਮਿਲਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਵਾਲੇ ਪਾਸੇ ਆਉਣ ਵਾਲੇ ਸਾਵਧਾਨ! ਜ਼ਰਾ ਇਨ੍ਹਾਂ ਤਸਵੀਰਾਂ ਵੱਲ ਮਾਰ ਲਓ ਇਕ ਨਜ਼ਰ

ਕਾਂਗਰਸੀ ਸਰਕਾਰ ਦੇ ਸਮੇਂ ਵੀ ਨਿਗਮ ਠੇਕੇਦਾਰਾਂ ਨੇ ਮਚਾਈ ਸੀ ਲੁੱਟ
ਮਾਨਸੂਨ ਸੀਜ਼ਨ ਦੇ ਮੀਂਹ ਨੇ ਸ਼ਹਿਰ ਦੇ ਸੀਵਰੇਜ ਅਤੇ ਜਲ ਨਿਕਾਸੀ ਵਿਵਸਥਾ ਦਾ ਤਾਂ ਜਨਾਜਾਜ਼ਾ ਹੀ ਕੱਢ ਦਿੱਤਾ, ਮੀਂਹ ਕਾਰਨ ਸ਼ਹਿਰ ਦੀ ਉਹ ਤਮਾਮ ਸੜਕਾਂ ਵਹਿ ਗਈਆਂ, ਜੋ ਪਿਛਲੇ ਸਮੇਂ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਸੀ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਠੇਕੇਦਾਰਾਂ ਦੀਆਂ ਤਿਜੌਰੀਆਂ ਭਰਨ ਲਈ ਵਿਧਾਇਕਾਂ ਅਤੇ ਕੌਂਸਲਰਾਂ ਨੇ ਖੂਬ ਐਸਟੀਮੇਟ ਤਿਆਰ ਕਰਵਾਏ ਸਨ, ਜਿਸ ਦੇ ਤਹਿਤ ਠੇਕੇਦਾਰਾਂ ਨੇ ਘਟੀਆ ਤਰੀਕੇ ਨਾਲ ਸੜਕਾਂ ਬਣਾਈਆਂ, ਜੋ ਇਕ ਮੀਂਹ ਵੀ ਨਹੀਂ ਝੱਲ ਸਕੀਆਂ। ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਦੀ ਸਮੱਸਿਆ ਝੱਲ ਰਿਹਾ ਹੈ ਪਰ ਵਧੇਰੇ ਕਾਂਗਰਸੀ ਨੇਤਾ ਚੰਗੀਆਂ ਭਲੀਆਂ ਸੜਕਾਂ ਨੂੰ ਵੀ ਤੋੜ ਕਰ ਦੁਬਾਰਾ ਬਣਵਾਉਂਦੇ ਰਹੇ ਪਰ ਟੁੱਟੀਆਂ ਸੜਕਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
 
For IOS:- https://itunes.apple.com/in/app/id538323711?mt=8


Anuradha

Content Editor

Related News