ਸੱਟੇਬਾਜ਼ ਨੂੰ ਕਿਉਂ ਬਚਾ ਰਹੇ ਨੇ ਪੀ. ਸੀ. ਏ. ਦੇ ਸਾਬਕਾ ਮੁਖੀ ਤੇ ਮੌਜੂਦਾ ਸਲਾਹਕਾਰ?
Thursday, Nov 10, 2022 - 11:49 PM (IST)
ਜਲੰਧਰ (ਵਿਸ਼ੇਸ਼) : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੀ ਲੜਾਈ ਸਿਰਫ਼ ਇਕ ਵਿਅਕਤੀ ਨੂੰ ਲੈ ਕੇ ਹੈ, ਜਿਸ ਦੇ ਬਾਰੇ ਵਿਚ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਉਹ ਸੱਟੇਬਾਜ਼ ਹੈ ਤੇ ਕ੍ਰਿਕਟ ਦੇ ਸਹਾਰੇ ਉਹ ਸੱਟੇਬਾਜ਼ੀ ਦੇ ਨਾਲ-ਨਾਲ ਉਹ ਉਨ੍ਹਾਂ ਖਿਡਾਰੀਆਂ ਨੂੰ ਵੀ ਟੀਮਾਂ ਵਿਚ ਸ਼ਾਮਲ ਕਰਵਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਸਦੀ ਇਹ ਕੋਸ਼ਿਸ਼ ਇਸ ਲਈ ਹੁੰਦੀ ਹੈ ਕਿ ਜਿਸ ਨਾਲ ਉਸ ਨੂੰ ਕਾਫੀ ਕੁਝ ਹਾਸਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ। ਹੁਣ ਪੀ. ਸੀ. ਏ. ਦੋ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਇਕ ਧੜਾ ਇਸ ਸੱਟੇਬਾਜ਼ ਨੂੰ ਹਟਾਉਣਾ ਚਾਹੁੰਦਾ ਹੈ ਤੇ ਇਕ ਧੜਾ ਉਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੁੰਦਾ ਹੈ ਤੇ ਪੈਰ-ਪੈਰ ’ਤੇ ਢਾਲ ਬਣ ਕੇ ਸੁਰੱਖਿਆ ਦੇ ਰਿਹਾ ਹੈ। ਇਹ ਸਭ ਕੁਝ ਅੱਜ ਹੀ ਨਹੀਂ ਹੋ ਰਿਹਾ ਹੈ। ਇਹ ਸਿਲਸਿਲਾ ਤਦ ਤੋਂ ਹੈ ਜਦੋਂ ਤੋਂ ਪੀ. ਸੀ. ਏ. ਦੇ ਮੁਖੀ ਉਦਯੋਗਪਤੀ ਰਜਿੰਦਰ ਗੁਪਤਾ ਸੀ। ਉਸ ਸਮੇਂ ਇਕ ਆਡੀਓ ਟੇਪ ਵਾਇਰਲ ਹੋਈ ਸੀ, ਜਿਸ ਵਿਚ ਸੱਟੇਬਾਜ਼ਾਂ ਦੇ ਪੈਸੇ ਦੇ ਲੈਣ-ਦੇਣ ’ਤੇ ਗਾਲ੍ਹੀ-ਗਲੋਚ ਹੋਈ ਸੀ। ਇਹ ਆਡੀਓ ਕਲਿਪ ਅੱਜ ਵੀ ਕਈ ਲੋਕਾਂ ਦੇ ਕੋਲ ਹੈ। ਇਸ ਸਿਲਸਿਲੇ ਵਿਚ ਰਾਕੇਸ਼ ਹਾਂਡਾ ਨੇ ਪੀ. ਸੀ. ਏ. ਤੇ ਪੁਲਸ ਨੂੰ ਐਕਸ਼ਨ ਲੈਣ ਦੀ ਅਪੀਲ ਕੀਤੀ ਸੀ। ਉਸ ਸੱਟੇਬਾਜ਼ ’ਤੇ ਮੁਖੀ ਰਜਿੰਦਰ ਗਪੁਤਾ ਨੇ ਐਕਸ਼ਨ ਕਿਉਂ ਲੈਣਾ ਸੀ, ਉਲਟੇ ਰਾਕੇਸ਼ ਹਾਂਡਾ ਦਾ ਇਸ ਸੱਟੇਬਾਜ਼ ਨਾਲ ਸਮਝੌਤਾ ਕਰਵਾ ਦਿੱਤਾ। ਇਹ ਹੀ ਨਹੀਂ, ਕੈਪਟਨ ਸਰਕਾਰ ਦੇ ਸਮੇਂ ’ਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਸਮੇਂ ਇਸ ਨੂੰ ਪੁਲਸ ਦੇ ਚੁੰਗਲ ਵਿਚੋਂ ਬਚਾਉਣ ਦਾ ਕੰਮ ਵੀ ਰਜਿੰਦਰ ਗੁਪਤਾ ਨੇ ਕੀਤਾ ਸੀ।
ਉਦਯੋਗਪਤੀ ਰਜਿੰਦਰ ਗੁਪਤਾ ਦਾ ਪੀ. ਸੀ. ਏ. ਵਿਚ ਦਾਖਲ ਹੋਣ ਦਾ ਰਸਤਾ ਸਿਰਫ ਪੈਸਾ ਹੀ ਸੀ ਤੇ ਇਸੇ ਦੇ ਸਹਾਰੇ ਉਹ ਇਕ ਵਾਰ ਫਿਰ ਮੁਖੀ ਬਣਨ ਦਾ ਤਾਣਾ-ਬਾਣਾ ਬੁਣ ਰਿਹਾ ਹੈ। ਇਹ ਰਜਿੰਦਰ ਗੁਪਤਾ ਦੀ ਹੀ ਕੋਸ਼ਿਸ਼ ਹੈ ਕਿ ਉਹ 20 ਨਵੰਬਰ ਨੂੰ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਗਈ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ’ਤੇ ਟਿਕੀਆਂ ਹਨ। ਇਸ ਮੀਟਿੰਗ ਵਿਚ ਇਹ ਦਿਸ ਜਾਵੇਗਾ ਕਿ ਕਿਹੜਾ ਧੜਾ ਕੀ ਕਰਦਾ ਹੈ ਤੇ ਕੀ ਚੰਨ ਚਾੜ੍ਹਦਾ ਹੈ।
ਕ੍ਰਿਕਟ ਨਾਲ ਜੁੜੇ ਕਈ ਲੋਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਆਖਿਰ ਪੀ. ਸੀ. ਏ. ਦੇ ਸਾਬਕਾ ਮੁਖੀ ਦਾ ਸਬੰਧ ਇਸ ਸੱਟੇਬਾਜ਼ ਨਾਲ ਕਿਉਂ ਤੇ ਕਿਵੇਂ ਹੈ ਤੇ ਇਸ ਤੋਂ ਵੀ ਵਧ ਕੇ ਕ੍ਰਿਕਟ ਪ੍ਰੇਮੀਆਂ ਦੀ ਚਿੰਤਾ ਇਹ ਵੀ ਹੈ ਕਿ ਪੀ. ਸੀ.ਏ. ’ਤੇ ਥੋਪੇ ਗਏ ਸਲਾਹਕਾਰ ਦਾ ਸਬੰਧ ਇਸ ਸੱਟੇਬਾਜ਼ੀ ਨਾਲ ਕਿਉਂ ਤੇ ਕਿਵੇਂ ਹੈ। ਇਕ ਤਰ੍ਹਾਂ ਨਾਲ ਜੇਕਰ ਦੇਖਿਆ ਜਾਵੇ ਤਾਂ ਪੀ. ਸੀ. ਏ. ਦਾ ਸਾਬਕਾ ਮੁਖੀ ਤੇ ਅੱਜ ਦਾ ਸਲਾਹਕਾਰ ਇਸ ਸੱਟੇਬਾਜ਼ ਨੂੰ ਕਿਉਂ ਬਚਾ ਰਿਹਾ ਹੈ?
ਇਸ ਸੱਟੇਬਾਜ਼ ’ਤੇ ਸਾਬਕਾ ਮੁਖੀ ਰਜਿੰਦਰ ਗੁਪਤਾ ਨੇ ਐਕਸ਼ਨ ਤਾਂ ਕੀ ਲੈਣਾ ਸੀ, ਉਲਟਾ ਰਾਕੇਸ਼ ਹਾਂਡਾ ਦਾ ਇਸ ਸੱਟੇਬਾਜ਼ ਨਾਲ ਸਮਝੌਤਾ ਕਰਵਾ ਦਿੱਤਾ।