ਜਾਣੋ ਮਕਰ ਸੰਕ੍ਰਾਂਤੀ ਵਾਲੇ ਦਿਨ ਕਿਉਂ ਕੀਤਾ ਜਾਂਦਾ ਹੈ 'ਕਾਲੇ ਤਿਲਾਂ' ਦਾ ਦਾਨ
Friday, Jan 13, 2023 - 02:43 PM (IST)
ਜਲੰਧਰ (ਬਿਊਰੋ) - ਕੱਲ ਯਾਨੀਕਿ 14 ਜਨਵਰੀ, ਸ਼ਨੀਵਾਰ ਨੂੰ ਮਾਘੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਇੰਤਜ਼ਾਰ ਸਭ ਲੋਕ ਬੇਸਬਰੀ ਨਾਲ ਕਰਦੇ ਹਨ। ਇਹ ਦਿਨ ਬੇਸ਼ੱਕ ਸਾਲ 'ਚ ਇਕ ਵਾਰ ਆਉਂਦਾ ਹੈ ਪਰ ਸਾਰਿਆਂ ਲਈ ਖੁਸ਼ੀਆਂ ਦਾ ਦਰਵਾਜ਼ਾ ਜ਼ਰੂਰ ਖੋਲ੍ਹ ਦਿੰਦਾ ਹੈ। ਇਹ ਦਿਨ ਸਾਰੇ ਲੋਕਾਂ ਨੂੰ ਇਕ ਅਜਿਹਾ ਮੌਕਾ ਦਿੰਦਾ ਹੈ, ਜਦੋਂ ਤੁਸੀਂ ਕਾਲੇ ਤਿਲ ਜਾਂ ਸਫੈਦ ਤਿਲ ਦਾਨ ਕਰਨ ਨਾਲ ਤੁਹਾਡੇ ਜੀਵਨ 'ਚ ਖੁਸ਼ੀਆਂ ਆਉਣਗੀਆਂ।
ਹਿੰਦੂ ਧਰਮ 'ਚ ਇਸ ਦਿਨ ਵੱਖ-ਵੱਖ ਤਰ੍ਹਾਂ ਦੀਆਂ ਮਾਨਤਾਵਾਂ ਹਨ ਪਰ ਇਸ ਤਿਉਹਾਰ 'ਤੇ ਤਿਲਾਂ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਤਿਲਾਂ ਦੇ ਦਾਨ ਤੋਂ ਲੈ ਕੇ ਤਿਲ ਖਾਣ ਤਕ ਨੂੰ ਸ਼ੁੱਭ ਦੱਸਿਆ ਗਿਆ ਹੈ। ਖ਼ਾਸ ਕਰਕੇ ਕਾਲੇ ਤਿਲ ਨੂੰ ਦਾਨ ਕਰਨ ਸਬੰਧੀ ਮਹੱਤਵਪੂਰਨ ਦੱਸਿਆ ਗਿਆ ਹੈ। ਆਓ ਅੱਜ ਇਸ ਸ਼ੁੱਭ ਦਿਨ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਘੀ ਵਾਲੇ ਦਿਨ ਕਾਲੇ ਤਿਲਾਂ ਦਾ ਦਾਨ ਕਿਉਂ ਕੀਤਾ ਜਾਂਦਾ ਹੈ ਤੇ ਅਜਿਹਾ ਕਰਨ ਨਾਲ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ 'ਚ ਕਿਸੇ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਸ ਦੇ ਨਾਲ ਹੀ ਇਸ ਦੇ ਪਿੱਛੇ ਕੀ ਧਾਰਮਿਕ ਮਾਨਤਾ ਹੈ।
ਕਾਲੇ ਤਿਲ ਦਾਨ ਕਰਨ ਨਾਲ ਮਿਲੇਗੀ ਪਾਪਾਂ ਤੋਂ ਮੁਕਤੀ
ਹਿੰਦੂ ਮਾਨਤਾਵਾਂ ਅਨੁਸਾਰ, ਤਿਲ ਸ਼ਨੀ ਦੇਵ ਦੇ ਪਿਆਰੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਮਕਰ ਸੰਕ੍ਰਾਂਤੀ ਵਾਲੇ ਦਿਨ ਤਿਲਾਂ ਦਾ ਦਾਨ ਜਾਂ ਸੇਵਨ ਕੀਤਾ ਜਾਵੇ ਤਾਂ ਇਸ ਤੋਂ ਸ਼ਨੀ ਦੇਵ ਖ਼ੁਸ਼ ਹੁੰਦੇ ਹਨ। ਅਜਿਹੇ ਵਿਅਕਤੀ ਜਿਨ੍ਹਾਂ 'ਤੇ ਸ਼ਨੀ ਦੇਵ ਦਾ ਕੁਪ੍ਰਭਾਵ ਹੈ, ਉਹ ਵੀ ਘੱਟ ਜਾਂਦਾ ਹੈ। ਇਸ ਲਈ ਇਸ ਦਿਨ ਕਾਲੇ ਤਿਲ ਦਾਨ ਕਰਨ ਦੀ ਮਾਨਤਾ ਹੈ।
ਆਮਤੌਰ 'ਤੇ ਇਸ ਤਿਉਹਾਰ 'ਤੇ ਤਿਲਾਂ ਤੋਂ ਇਲਾਵਾ ਚੌਲ, ਮਾਂਹਾਂ ਦੀ ਦਾਲ, ਮੂੰਗਫਲੀ ਜਾਂ ਗੁੜ ਦਾ ਸੇਵਨ ਤੇ ਦਾਨ ਕਰਨ ਦੀ ਪਰੰਪਰਾ ਹੈ ਪਰ ਤਿਲਾਂ ਦਾ ਮਹੱਤਵ ਇਸ ਦਿਨ ਜ਼ਿਆਦਾ ਹੈ। ਸ਼ਨੀ ਦੇਵ ਤੋਂ ਇਲਾਵਾ ਤਿਲ ਵਿਸ਼ਣੂ ਜੀ ਨੂੰ ਕਾਫ਼ੀ ਪਿਆਰੇ ਹਨ। ਮਾਨਤਾ ਹੈ ਕਿ ਤਿਲਾਂ ਦਾ ਦਾਨ ਕਰਨ ਦੀ ਪਰੰਪਰਾ ਹੈ ਪਰ ਤਿਲਾਂ ਦਾ ਮਹੱਤਵ ਇਸ ਦਿਨ ਜ਼ਿਆਦਾ ਹੈ। ਸ਼ਨੀ ਦੇਵ ਤੋਂ ਇਲਾਵਾ ਤਿਲ ਵਿਸ਼ਣੂ ਜੀ ਲਈ ਵੀ ਕਾਫ਼ੀ ਪਿਆਰੇ ਹਨ। ਮਾਨਤਾ ਹੈ ਕਿ ਤਿਲਾਂ ਦਾ ਦਾਨ ਕਰਨ ਨਾਲ ਇਨਸਾਨ ਸਾਰੇ ਪਾਪਾਂ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ।
ਕਥਾ
ਮਕਰ ਸੰਕ੍ਰਾਂਤੀ ਵਾਲੇ ਦਿਨ ਕਾਲੇ ਤਿਲ ਖਾਣ ਤੇ ਦਾਨ ਕਰਨ ਪਿੱਛੇ ਹਿੰਦੂ ਧਰਮ 'ਚ ਇਕ ਪੌਰਾਣਿਕ ਕਥਾ ਹੈ। ਅਸਲ ਵਿਚ ਸੂਰਜ ਦੇਵ ਦੀਆਂ ਦੋ ਪਤਨੀਆਂ ਸਨ। ਇਕ ਦਾ ਨਾਂ ਛਾਇਆ ਤੇ ਦੂਸਰੀ ਦਾ ਨਾਂ ਸੰਗਿਆ। ਸ਼ਨੀ ਦੇਵ ਸੂਰਜ ਦੇ ਪੁੱਤਰ ਹਨ, ਪਰ ਉਨ੍ਹਾਂ ਦੀ ਮਾਂ ਦਾ ਨਾਂ ਛਾਇਆ ਹੈ। ਉੱਥੇ ਹੀ ਯਮਰਾਜ ਸ਼ਨੀ ਦੇਵ ਦੀ ਦੂਸਰੀ ਪਤਨੀ ਸੰਗਿਆ ਦੇ ਪੁੱਤਰ ਹਨ। ਇਕ ਦਿਨ ਸੂਰਜ ਦੇਵ ਨੇ ਆਪਣੀ ਪਤਨੀ ਸੰਗਿਆ ਨੂੰ ਪੁੱਤਰ ਯਮਰਾਜ ਨਾਲ ਭੇਦਭਾਵ ਕਰਦਿਆਂ ਦੇਖ ਲਿਆ। ਸ਼ਨੀ ਦੇਵ ਨੇ ਗੁੱਸੇ 'ਚ ਆਪਣੀ ਦੂਸਰੀ ਪਤਨੀ ਛਾਇਆ ਤੇ ਉਨ੍ਹਾਂ ਦੇ ਪੁੱਤਰ ਸ਼ਨੀ ਨੂੰ ਖ਼ੁਦ ਨਾਲੋਂ ਵੱਖ ਕਰ ਦਿੱਤਾ।
ਸ਼ਨੀ ਦੇਵ ਨੇ ਦਿੱਤਾ ਸੂਰਜ ਦੇਵ ਨੂੰ ਸਰਾਪ
ਇਸ ਤੋਂ ਰੁੱਸੇ ਹੋਏ ਸ਼ਨੀ ਦੇਵ ਤੇ ਉਨ੍ਹਾਂ ਦੀ ਮਾਂ ਛਾਇਆ ਨੇ ਸੂਰਜ ਦੇਵ ਨੂੰ ਕੁਸ਼ਟ ਰੋਗ ਦਾ ਸਰਾਪ ਦੇ ਦਿੱਤਾ। ਬਾਅਦ 'ਚ ਸੂਰਜ ਦੇ ਦੂਸਰੇ ਪੁੱਤਰ ਯਮਰਾਜ ਨੇ ਪਿਤਾ ਨੂੰ ਅਜਿਹੀ ਹਾਲਤ 'ਚ ਦੇਖ ਕਠੋਰ ਤੱਪ ਕੀਤਾ, ਜਿਸ ਤੋਂ ਬਾਅਦ ਯਮਰਾਜ ਨੇ ਸ਼ਨੀ ਨੂੰ ਇਸ ਸਰਾਪ ਤੋਂ ਮੁਕਤ ਕਰਵਾ ਲਿਆ। ਉੱਥੇ ਹੀ ਸੂਰਜ ਦੇਵ ਨੇ ਕ੍ਰੋਧ 'ਚ ਸ਼ਨੀ ਦੇ ਘਰ ਮੰਨੇ ਜਾਣ ਵਾਲੇ ਕੁੰਭ ਨੂੰ ਅਗਨ ਭੇਟ ਕਰ ਦਿੱਤਾ ਜਿਸ ਕਾਰਨ ਸ਼ਨੀ ਤੇ ਉਨ੍ਹਾਂ ਦੀ ਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਯਮਰਾਜ ਨੇ ਕੀਤੀ ਵਿਚੋਲਗੀ
ਇਸ ਤੋਂ ਬਾਅਦ ਸੂਰਜ ਦੇਵ ਦੇ ਦੂਜੇ ਪੁੱਤਰ ਯਮਰਾਜ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਸ਼ਨੀ ਨੂੰ ਮੁਆਫ ਕਰ ਦੇਣ। ਬੇਟੇ ਦੀ ਬੇਨਤੀ ਤੋਂ ਬਾਅਦ ਸੂਰਜ ਦੇਵ ਆਪਣੇ ਦੂਜੇ ਪੁੱਤਰ ਸ਼ਨੀ ਦੇ ਘਰ ਗਏ। ਉਸ ਦੇ ਘਰ 'ਚ ਸਭ ਕੁਝ ਸੜਿਆ ਹੋਇਆ ਸੀ ਬੱਸ ਤਿਲ ਹੀ ਬਾਕੀ ਸਨ। ਇਸ ਲਈ ਬੇਟੇ ਸ਼ਨੀ ਨੇ ਪਿਤਾ ਸੂਰਜ ਦੀ ਤਿਲਾਂ ਨਾਲ ਪੂਜਾ ਕੀਤੀ। ਉਸੇ ਦਿਨ ਉਨ੍ਹਾਂ ਦੀ ਪੂਜਾ ਤੋਂ ਪ੍ਰਸੰਨ ਹੋ ਕੇ ਸੂਰਜ ਦੇਵ ਨੇ ਸ਼ਨੀ ਦੇਵ ਨੂੰ ਅਸ਼ੀਰਵਾਦ ਦਿੱਤਾ ਕਿ ਜੋ ਵੀ ਵਿਅਕਤੀ ਮਕਰ ਸੰਕ੍ਰਾਂਤੀ ਵਾਲੇ ਦਿਨ ਕਾਲੇ ਤਿਲਾਂ ਨਾਲ ਸ਼ਨੀ ਦੇਵ ਦੀ ਪੂਜਾ ਕਰੇਗਾ ਜਾਂ ਫਿਰ ਕਾਲੇ ਤਿਲ ਦਾਨ ਕਰੇਗਾ, ਉਸ ਦੇ ਹਰ ਤਰ੍ਹਾਂ ਦੇ ਕਸ਼ਟ ਦੂਰ ਹੋ ਜਾਣਗੇ। ਇਸ ਲਈ ਇਸ ਦਿਨ ਨਾ ਸਿਰਫ ਤਿਲਾਂ ਨਾਲ ਸੂਰਜ ਦੇਵ ਦੀ ਪੂਜਾ ਕੀਤੀ ਜਾਂਦੀ ਹੈ ਬਲਕਿ ਦਾਨ ਵੀ ਕੀਤੇ ਜਾਂਦੇ ਹਨ।