ਕੌਣ ਹੈ ਦੋਸ਼ੀ ਮਾਪੇ ਜਾਂ ਪ੍ਰਸ਼ਾਸਨ; ਥੋੜ੍ਹੀ ਜਿਹੀ ਗਲਤੀ, ਜ਼ਿੰਦਗੀ ਭਰ ਦਾ ਪਛਤਾਵਾ

11/14/2017 4:24:26 AM

ਜਲਾਲਾਬਾਦ, (ਬੰਟੀ)— ਬੀਤੀ ਸ਼ਾਮ ਫਿਰੋਜ਼ਪੁਰ-ਫਾਜ਼ਿਲਕਾ ਮੇਨ ਹਾਈਵੇ 'ਤੇ ਮੌਜੂਦ ਅਨਿਲ ਮੋਟਰ ਦੇ ਨਜ਼ਦੀਕ ਉਸ ਸਮੇਂ ਸਾਡੇ ਅਦਾਰੇ ਦੇ ਪੱਤਰਕਾਰ ਨੂੰ ਹੈਰਾਨੀ ਹੋਈ ਜਦੋਂ ਇਕ 10-12 ਸਾਲ ਦਾ ਬੱਚਾ ਆਪਣੇ ਤੋਂ ਛੋਟੀ ਉਮਰ ਦੇ ਚਾਰ ਬੱਚਿਆਂ ਤੇ 5ਵਾਂ ਆਪ ਸਕੂਟੀ 'ਤੇ ਮੇਨ ਰੋਡ 'ਤੇ ਜਾ ਰਿਹਾ ਸੀ ਜਿਨ੍ਹਾਂ ਨੂੰ ਕੈਮਰੇ 'ਚ ਕੈਦ ਕਰ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਨੰਨ੍ਹੇ ਬੱਚੇ ਜਿਥੇ ਆਪਣੀ ਜਾਨ ਜੋਖਿਮ 'ਚ ਪਾ ਕੇ ਜਾ ਰਹੇ ਸਨ, ਉਥੇ ਥੋੜ੍ਹੀ ਜਿਹੀ ਗਲਤੀ ਕਾਰਨ ਬਹੁਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਸਨ ਤੇ ਰਾਹਗੀਰ ਉਨ੍ਹਾਂ ਨੂੰ ਰੁਕ-ਰੁਕ ਕੇ ਹੈਰਾਨੀ ਨਾਲ ਵੇਖ ਰਹੇ ਸਨ। 
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ ਮਾਪੇ ਜਾਂ ਪ੍ਰਸ਼ਾਸਨ, ਮਾਪੇ ਇਸ ਕਰ ਕੇ ਜ਼ਿੰਮੇਵਾਰ ਹਨ ਕਿਉਂਕਿ ਉਹ ਲਾਡ-ਲਾਡ 'ਚ ਬੱਚੇ ਦੇ ਹੱਥ ਵ੍ਹੀਕਲ ਫੜਾ ਦਿੰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਲੱਗਦਾ ਕਿ ਉਹ ਆਪਣੇ ਬੱਚਿਆਂ ਤੇ ਦੂਜਿਆਂ ਦੀ ਜਾਨ ਖਤਰੇ 'ਚ ਪਾ ਰਹੇ ਹਨ, ਜੇਕਰ ਬੱਚੇ ਕੋਲੋਂ ਥੋੜ੍ਹੀ ਜਿਹੀ ਵੀ ਗਲਤੀ ਹੋ ਗਈ ਤਾਂ ਮਾਪਿਆਂ ਨੂੰ ਪਛਤਾਵੇ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਪੈਣਾ, ਲੋੜ ਹੈ ਸਮਾਂ ਰਹਿੰਦਿਆਂ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ। ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਲੋੜ ਹੈ ਅਜਿਹੇ ਵ੍ਹੀਕਲ ਚਲਾਉਣ ਵਾਲੇ ਨਾਬਾਲਿਗ ਬੱਚਿਆਂ ਦੇ ਵ੍ਹੀਕਲ ਦਾ ਚਲਾਨ ਕੱਟ ਕੇ ਵ੍ਹੀਕਲ ਜ਼ਬਤ ਕੀਤਾ ਜਾਵੇ ਤਾਂ ਜੋ ਮਾਪਿਆਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਵੇ।  


Related News