ਚੰਡੀਗੜ੍ਹ ''ਚ ਬਾਰਸ਼ ਨੇ ਕੀਤੀ ਠੰਡ, ਮੌਸਮ ਹੋਇਆ ਸੁਹਾਵਣਾ

04/18/2019 8:59:57 AM

ਚੰਡੀਗੜ੍ਹ : ਸ਼ਹਿਰ 'ਚ ਬੁੱਧਵਾਰ ਨੂੰ ਪੂਰਾ ਦਿਨ ਹੋਈ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ ਹੈ, ਉੱਥੇ ਹੀ ਤਾਪਮਾਨ 'ਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਹੈ। ਬੁੱਧਵਾਰ ਸਵੇਰ ਤੋਂ ਸ਼ੁਰੂ ਹੋਈ ਬਾਰਸ਼ ਦੇਰ ਰਾਤ ਤੱਕ ਜਾਰੀ ਰਹੀ। ਕੁੱਲ 12.5 ਐੱਮ. ਐੱਮ. ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਜੰਮੂ-ਕਸ਼ਮੀਰ ਨਾਲ ਲੱਗਦੇ ਇਲਾਕਿਆਂ 'ਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਨਾਲ ਮੌਸਮ 'ਚ ਬਦਲਾਅ ਦੇ ਕਾਰਨ ਬਾਰਸ਼ ਹੋਈ ਹੈ। ਬਾਰਸ਼ ਤੋਂ ਬਾਅਦ ਹੋਈ ਠੰਡ ਨੇ ਤਾਪਮਾਨ 'ਚ ਗਿਰਾਵਟ ਦਾ ਕੰਮ ਕੀਤਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਵੀਰਵਾਰ ਨੂੰ ਬਾਰਸ਼ ਦੇ ਆਸਾਰ ਤਾਂ ਨਹੀਂ ਹਨ ਪਰ ਬੱਦਲ ਛਾਏ ਰਹਿਣਗੇ ਅਤੇ ਸ਼ੁੱਕਰਵਾਰ ਨੂੰ ਮੌਸਮ ਸਾਫ ਰਹੇਗਾ।


Babita

Content Editor

Related News