ਹੁਣ ਘਰ ਬੈਠੇ ਹੀ ਜਾਣ ਸਕੋਗੇ ਚੰਡੀਗੜ੍ਹ ਦਾ ਮੌਸਮ, ਲਾਂਚ ਹੋਵਗੀ ਐਪ
Wednesday, Jan 31, 2018 - 02:26 PM (IST)
ਚੰਡੀਗੜ੍ਹ (ਰਸ਼ਮੀ) : ਚੰਡੀਗੜ੍ਹ ਦਾ ਮੌਸਮ ਵਿਭਾਗ ਜਲਦ ਹੀ ਅਜਿਹੀ ਐਪ ਲਾਂਚ ਕਰਨ ਜਾ ਰਿਹਾ ਹੈ, ਜਿਸ ਰਾਹੀਂ ਤੁਸੀਂ ਘਰ ਬੈਠੇ ਹੀ ਮੌਸਮ ਦਾ ਹਾਲ ਜਾਣ ਸਕੋਗੇ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਤਿਆਰ ਕੀਤੀ ਜਾ ਰਹੀ ਇਸ ਐਪ ਨੂੰ ਫਰਵਰੀ 'ਚ ਲਾਂਚ ਕੀਤਾ ਜਾਵੇਗਾ। ਇਸ ਐਪ ਨੂੰ 'ਗੂਗਲ ਪਲੇਅ ਸਟੋਰ' ਤੋਂ ਡਾਊਨਲੋਡ ਕੀਤਾ ਜਾ ਸਕੇਗਾ। ਇਸ ਨਾਲ ਅਗਲੇ 5 ਦਿਨਾਂ ਦੇ ਮੌਸਮ ਦਾ ਹਾਲ ਪਤਾ ਲੱਗ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਐਪ ਖਾਸ ਤੌਰ 'ਤੇ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੈ। ਫਿਲਹਾਲ ਐਪ ਨੂੰ ਮੌਸਮ ਐਪ ਦਾ ਨਾਂ ਦਿੱਤਾ ਗਿਆ ਹੈ।
ਐਪ 'ਤੇ ਮਿਲੇਗੀ ਇਹ ਜਾਣਕਾਰੀ
ਸੁਰਿੰਦਰ ਪਾਲ ਮੁਤਾਬਕ ਇਸ ਐਪਲੀਕੇਸ਼ਨ 'ਚ ਖਾਸ ਤੌਰ 'ਤੇ ਮੌਜੂਦਾ ਦਿਨ ਦੇ ਤਾਪਮਾਨ, ਥੰਡਰ ਸਟਰੋਮ, ਹਵਾ ਦੀ ਦਿਸ਼ਾ ਅਤੇ ਰਫਤਾਰ ਦੀ ਅਪਡੇਟ ਮੁਹੱਈਆ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਂਝ ਤਾਂ ਐਕਿਊ ਵੈਦਰ ਰਾਹੀਂ ਮੌਸਮ ਦੀ ਜਾਣਕਾਰੀ ਮਿਲ ਜਾਂਦੀ ਹੈ ਪਰ ਇਹ ਸਟੀਕ ਨਹੀਂ ਹੁੰਦੀ ਪਰ ਇਸ ਐਪ 'ਤੇ ਬਿਲਕੁਲ ਸਹੀ ਜਾਣਕਾਰੀ ਮਿਲੇਗੀ।
