...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ
Thursday, Oct 13, 2022 - 03:39 PM (IST)
ਜਲੰਧਰ (ਸੋਨੂੰ)- ਤੁਸੀਂ ਅਕਸਰ ਲੋਕਾਂ ਵੱਲੋਂ ਰਿਕਸ਼ੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਹੋਏ ਵੇਖਿਆ ਹੋਵੇਗਾ ਪਰ ਜਲੰਧਰ ਦੇ ਰੈਣਕ ਬਜ਼ਾਰ ਵਿੱਚ ਸ਼ੌਪਿੰਗ ਕਰਨ ਆਏ ਅੰਗਰੇਜ਼ ਜੋੜੇ ਵੱਲੋਂ ਨਵੀਂ ਮਿਸਾਲ ਰਿਕਸ਼ੇ ਵਾਲਿਆਂ ਲਈ ਪੈਦਾ ਕੀਤੀ ਗਈ ਹੈ। ਦਰਅਸਲ ਬਾਜ਼ਾਰ ਵਿਚ ਸ਼ੌਪਿੰਗ ਕਰਨ ਆਏ ਅੰਗਰੇਜ਼ ਜੋੜੇ ਨੇ ਆਪਣੀ ਮੰਜ਼ਿਲ ਤੱਕ ਜਾਉਣ ਲਈ ਰਿਕਸ਼ਾ ਕੀਤਾ ਪਰ ਅੰਗਰੇਜ ਨੇ ਰਿਕਸ਼ੇ ਵਾਲੇ ਨੂੰ ਪਿੱਛੇ ਬਿਠਾ ਖ਼ੁਦ ਹੀ ਰਿਕਸ਼ਾ ਚਲਾ ਲਿਆ। ਇਹ ਦ੍ਰਿਸ਼ ਵੇਖ ਬਾਜ਼ਾਰ ਵਾਲੇ ਖ਼ੂਬ ਹੈਰਾਨ ਹੋ ਰਹੇ ਸਨ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਪੁੱਜੇ PM ਮੋਦੀ ਦਾ DGP ਗੌਰਵ ਯਾਦਵ ਤੇ ਭਾਜਪਾ ਆਗੂ ਰਾਜੇਸ਼ ਬਾਘਾ ਵੱਲੋਂ ਨਿੱਘਾ ਸੁਆਗਤ
ਇਸ ਬਾਰੇ ਰਿਕਸ਼ਾ ਚਾਲਕ ਰਤਨ ਲਾਲ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬਾਜ਼ਾਰ ਵਿੱਚ ਸਵਾਰੀ ਉਡੀਕ ਰਿਹਾ ਸੀ। ਉਸੇ ਸਮੇਂ ਇਕ ਅੰਗਰੇਜ਼ ਪਤੀ-ਪਤਨੀ ਉਸ ਕੋਲ ਆਉਂਦੇ ਹਨ ਅਤੇ ਆਪਣੀ ਮੰਜ਼ਿਲ ਦਾ ਪਤਾ ਸਮਝਾਉਂਦੇ ਹਨ ਪਰ ਦਿੱਕਤ ਓਥੇ ਆਈ ਜਦੋਂ ਰਿਕਸ਼ੇ ਵਾਲੇ ਨੂੰ ਉਨ੍ਹਾਂ ਦੀ ਸਮਝ ਨਹੀਂ ਆਈ। ਅੰਗਰੇਜ਼ ਨੂੰ ਪੰਜਾਬੀ ਨਹੀਂ ਸੀ ਆਉਂਦੀ ਅਤੇ ਰਿਕਸ਼ੇ ਵਾਲੇ ਨੂੰ ਅੰਗਰੇਜ਼ੀ।
ਰਤਨ ਲਾਲ ਨੇ ਦਸਿਆ ਕਿ ਰਾਹਗੀਰਾਂ ਨੇ ਉਸ ਨੂੰ ਸਮਝਾਇਆ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ ਅਤੇ ਉਹ ਜਦੋਂ ਲਿਜਾਣ ਲੱਗਾ ਤਾਂ ਅੰਗਰੇਜ ਰਿਕਸ਼ੇ ਵਾਲੇ ਨੂੰ ਉਤਾਰ ਕੇ ਖ਼ੁਦ ਹੀ ਰਿਕਸ਼ਾ ਚਲਾਉਣ ਲੱਗਾ। ਰਤਨ ਲਾਲ ਨੂੰ ਲੱਗਾ ਕਿ ਉਹ ਫੋਟੋ ਖਿੱਚਵਾਉਣ ਲਈ ਕਰ ਰਿਹਾ ਹੈ ਪਰ ਉਸ ਨੇ ਰਤਨ ਲਾਲ ਨੂੰ ਪਿੱਛੇ ਬੈਠਣ ਲਈ ਕਿਹਾ ਅਤੇ ਆਪਣੀ ਮੰਜ਼ਿਲ ਤੱਕ ਖ਼ੁਦ ਰਿਕਸ਼ਾ ਚਲਾਇਆ। ਇਸ ਦੇ ਨਾਲ ਹੀ ਰਿਕਸ਼ੇ ਵਾਲੇ ਨੂੰ ਪੂਰੇ ਪੈਸੇ ਵੀ ਦਿੱਤੇ। ਰਤਨ ਲਾਲ ਦਾ ਕਹਿਣਾ ਸੀ ਕਿ ਉਹ ਖ਼ੁਦ ਹੈਰਾਨ ਹੈ ਕਿ ਉਸ ਨਾਲ ਇਸ ਤਰ੍ਹਾਂ ਹੋਇਆ ਕਿਉਂਕਿ ਉਸ ਦਾ ਕਹਿਣਾ ਹੈ ਕਿ ਅਕਸਰ ਸਵਾਰੀਆਂ ਉਨ੍ਹਾਂ ਨਾਲ ਪਹਿਲਾਂ ਪੈਸੇ ਨੂੰ ਲੈ ਬਹਿਸ ਕਰਦਿਆਂ ਹਨ ਤਾਂ ਜੇ ਨਿੱਕੀ ਜੀ ਗਲਤੀ ਹੋ ਜਾਵੇ ਤਾਂ ਲੋਕ ਕੁੱਟਮਾਰ ਕਰਨ ਲੱਗਦੇ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਗੈਂਗਸਟਰ ਪ੍ਰੀਤ ਫਗਵਾੜਾ ਦੇ 3 ਸਾਥੀ ਵੱਡੀ ਮਾਤਰਾ ’ਚ ਅਸਲੇ ਸਣੇ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ