ਡੇਰਾਬੱਸੀ 'ਚ ਦਰਦਨਾਕ ਘਟਨਾ, ਖੇਤਾਂ 'ਚ ਨਾੜ ਨੂੰ ਲੱਗੀ ਅੱਗ ਕਾਰਨ ਡੇਢ ਸਾਲਾ ਬੱਚੀ ਦੀ ਮੌਤ

05/15/2022 9:45:02 AM

ਡੇਰਾਬੱਸੀ (ਜ. ਬ.) : ਨੇੜਲੇ ਪਿੰਡ ਸੁੰਡਰਾਂ ਦੀ ਨਦੀ ਨੇੜੇ ਸ਼ਾਮਲਾਤ ਜ਼ਮੀਨ 'ਚ ਬਣੀਆਂ ਮਜ਼ਦੂਰ ਪਰਿਵਾਰਾਂ ਦੀਆਂ 45 ਝੁੱਗੀਆਂ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਡੇਢ ਸਾਲਾ ਬੱਚੀ ਰੂਪਾਲੀ ਦੀ ਮੌਤ ਹੋ ਗਈ। ਝੁੱਗੀਆਂ ਸੜਨ ਨਾਲ ਲੱਖਾਂ ਰੁਪਏ ਦਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਵਿਆਹ ਦੇ ਫੇਰੇ ਤਾਂ ਹੋ ਗਏ ਪਰ ਲਾੜੀ ਨਾ ਮਿਲੀ, ਵਿਚੋਲਣ ਨੇ ਲਾੜੇ ਨਾਲ ਜੋ ਕੀਤਾ, ਸੁਣ ਰਹਿ ਜਾਵੋਗੇ ਹੈਰਾਨ

ਹੁਣ ਬੇਘਰ ਹੋਏ ਪਰਿਵਾਰ ਖੁੱਲ੍ਹੇ ਆਸਮਾਨ ਹੇਠ ਦਿਨ-ਰਾਤ ਬਿਤਾਉਣ ਲਈ ਮਜਬੂਰ ਹਨ, ਜਿਨ੍ਹਾਂ ਨੂੰ ਧਰਮਸ਼ਾਲਾ ਵਿਚ ਠਹਿਰਾਉਣ ਲਈ ਪ੍ਰਸ਼ਾਸਨ ਪ੍ਰਬੰਧ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕੀ ਖੇਤਾਂ ’ਚ ਨਾੜ ਨੂੰ ਲੱਗੀ ਅੱਗ ਤੇਜ਼ ਹਵਾ ਕਾਰਨ ਸਰਕੰਡਿਆਂ ਸਮੇਤ ਝੁੱਗੀਆਂ ਤੱਕ ਆ ਪਹੁੰਚੀ। ਇਹ ਝੁੱਗੀਆਂ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਡੇਢ ਦਹਾਕੇ ਤੋਂ ਵੀ ਵੱਧ ਪੁਰਾਣੀਆਂ ਹਨ, ਜਿਨ੍ਹਾਂ ਵਿਚ ਪਰਵਾਸੀ ਮਜ਼ਦੂਰ ਰਹਿੰਦੇ ਹਨ।
ਇਹ ਵੀ ਪੜ੍ਹੋ : 'ਸੁਨੀਲ ਜਾਖੜ' ਨੇ ਲਾਈਵ ਹੋ ਕੇ ਕੀਤਾ ਵੱਡਾ ਧਮਾਕਾ, 'ਕਾਂਗਰਸ' ਨੂੰ ਕਿਹਾ Good Bye
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News