ਕਿਸਾਨਾਂ ਦੇ ਚਿਹਰਿਆਂ 'ਤੇ ਮੁੜ ਨਜ਼ਰ ਆਈ ਰੌਣਕ, ਮੌਸਮ ਦੀ ਕਰੋਪੀ ਦੇ ਬਾਵਜੂਦ 21 ਫ਼ੀਸਦੀ ਹੋਈ ਕਣਕ ਦੀ ਖ਼ਰੀਦ

Thursday, May 11, 2023 - 03:19 PM (IST)

ਕਿਸਾਨਾਂ ਦੇ ਚਿਹਰਿਆਂ 'ਤੇ ਮੁੜ ਨਜ਼ਰ ਆਈ ਰੌਣਕ, ਮੌਸਮ ਦੀ ਕਰੋਪੀ ਦੇ ਬਾਵਜੂਦ 21 ਫ਼ੀਸਦੀ ਹੋਈ ਕਣਕ ਦੀ ਖ਼ਰੀਦ

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦੇ ਮੁਰਝਾਏ ਹੋਏ ਚਿਹਰਿਆਂ 'ਤੇ ਮੁੜ ਤੋਂ ਰੌਣਕ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਬੇਮੌਸਮੀ ਮੀਂਹ, ਗੜੇਮਾਰੀ, ਤੇਜ਼ ਭੂਫ਼ਾਨ ਅਤੇ ਘੱਟ ਰਕਬੇ ਦੇ ਬਾਵਜੂਦ ਪੰਜਾਬ 'ਚ 21 ਫ਼ੀਸਦੀ ਤੋਂ ਜ਼ਿਆਦਾ ਕਣਕ ਦੀ ਖ਼ਰੀਦ ਹੋਈ ਹੈ। ਜਾਣਕਾਰੀ ਮੁਤਾਬਕ ਇਸ ਵਾਰ ਸੂਬੇ 'ਚ 17 ਹਜ਼ਾਰ ਹੈਕਟੇਅਰ ਰਕਬਾ ਘੱਟ ਗਿਆ ਸੀ। ਬੇਮੌਸਮੀ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਵਿਛ ਗਈਆਂ ਸਨ, ਜਿਸ ਦੇ ਚੱਲਦਿਆਂ ਦਾਣੇ ਛੋਟੇ ਰਹਿ ਗਏ। ਜਿਸ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪੈਦਾਵਰ ਪ੍ਰਭਾਵਿਤ ਹੋ ਸਕਦੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 10 ਮਈ ਤੱਕ ਮੰਡੀਆਂ 'ਚ 21 ਫ਼ੀਸਦੀ ਤੋਂ ਜ਼ਿਆਦਾ ਖ਼ਰੀਦ ਹੋ ਚੁੱਕੀ ਹੈ। 

ਇਹ ਵੀ ਪੜ੍ਹੋ- ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ 2022-23 'ਚ ਸੂਬੇ 'ਚ 155 ਲੱਖ ਮੀਟ੍ਰਿਕ ਟਨ ਦੀ ਪੈਦਾਵਰ ਦੀ ਸੰਭਾਵਨਾ ਸੀ। ਸਰਹੱਦੀ ਖੇਤਰ ਅਤੇ ਮੰਡ ਖੇਤਰ 'ਚ ਆਈ ਘਾਟ ਦੇ ਕਾਰਨ ਉਤਪਾਦਨ 148 ਲੱਖ ਮੀਟ੍ਰਿਕ ਟਨ ਤੱਕ ਸੀਮਤ ਰਹਿ ਗਿਆ ਸੀ ਪਰ ਇਸ ਵਾਰ ਪੈਦਾਵਰ ਚੰਗੀ ਹੋਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪੈਦਾਵਰ 165 ਲੱਖ ਮ੍ਰੀਟ੍ਰਿਕ ਟਨ ਤੱਕ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਣਕ ਦੀ ਖ਼ਰੀਦ 'ਚ ਪਟਿਆਲਾ ਜ਼ਿਲ੍ਹਾ ਨੇ ਰਿਕਾਰਡ ਕਾਇਮ ਕੀਤਾ ਹੈ, ਜਿੱਥੇ 871752 ਮੀਟ੍ਰਿਕ ਟਨ ਖ਼ਰੀਦ ਹੋਈ ਹੈ। ਉੱਥੇ ਹੀ ਦੂਸਰੇ ਨੰਬਰ 'ਤੇ ਸੰਗਰੂਰ, ਤੀਸਰੇ ਨੰਬਰ 'ਤੇ ਮੁਕਤਸਰ ਸਾਹਿਬ, ਚੌਥੇ 'ਤੇ ਬਠਿੰਡਾ ਅਤੇ 5ਵੇਂ ਨੰਬਰ 'ਤੇ ਫਾਜ਼ਿਲਕਾ ਜ਼ਿਲ੍ਹਾ ਰਿਹਾ ਹੈ। ਜਿੰਨਾ ਜ਼ਿਆਦਾ ਉਤਪਾਦਨ ਹੋਵੇਗਾ, ਉਨਾ ਹੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ- ਜੰਮੂ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਇਆ ਸੰਗਰੂਰ ਜ਼ਿਲ੍ਹੇ ਦਾ ਨੌਜਵਾਨ ਜਸਵੀਰ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News