ਕਣਕ ਦੀ ਖਰੀਦ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ 119 ਖਰੀਦ ਕੇਂਦਰ ਸਥਾਪਿਤ : ਡੀ. ਸੀ.

Tuesday, Apr 10, 2018 - 01:41 PM (IST)

ਕਣਕ ਦੀ ਖਰੀਦ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ 119 ਖਰੀਦ ਕੇਂਦਰ ਸਥਾਪਿਤ : ਡੀ. ਸੀ.

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ,ਪਵਨ ਤਨੇਜਾ) —ਜ਼ਿਲਾ ਸ੍ਰੀ ਮੁਕਤਸਾਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਆਈ.ਏ.ਐੱਸ. ਨੇ ਦੱਸਿਆ ਹੈ ਕਿ ਇਸ ਵਾਰ ਜ਼ਿਲੇ 'ਚ ਕਣਕ ਦੀ ਖਰੀਦ ਲਈ 119 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲੇ 'ਚ ਪਿੰਡ ਗੰਧੜ ਅਤੇ ਵੜਿੰਗ 'ਚ 2 ਨਵੇਂ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ 'ਚ ਲੈ ਕੇ ਆਉਣ ਅਤੇ ਰਾਤ ਨੂੰ ਕਣਕ ਦੀ ਕਟਾਈ ਨਾ ਕਰਨ । ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦੀ ਸਰਕਾਰੀ ਖਰੀਦ ਲਈ ਵੱਧ ਤੋਂ ਵੱਧ ਨਮੀ ਦੀ ਮਾਤਰਾ 12 ਫੀਸਦੀ ਹੈ ਅਤੇ ਕਣਕ ਦਾ ਸਰਕਾਰੀ ਭਾਅ 1735 ਰੁਪਏ ਪ੍ਰਤੀ ਕੁਇੰਟਲ ਹੈ । ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਹਾ ਕਿ ਫਸਲ ਵੇਚਣ ਤੋਂ ਬਾਅਦ ਜੇ. ਫਾਰਮ ਜ਼ਰੂਰ ਪ੍ਰਾਪਤ ਕਰਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ।
ਜ਼ਿਲਾ ਮੰਡੀ ਅਫਸਰ ਸ : ਮਨਜਿੰਦਰ ਸਿੰਘ ਬੇਦੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲੇ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਉਨ੍ਹਾਂ ਦੱਸਿਆ ਕਿ ਕਿਸਾਨ ਨੇ ਮੰਡੀ 'ਚ ਕੇਵਲ ਉਤਰਾਈ ਅਤੇ ਸਫਾਈ ਦਾ ਖਰਚਾ ਹੀ ਦੇਣਾ ਹੈ। ਜਦਕਿ ਤੁਲਾਈ, ਭਰਾਈ, ਸਿਲਾਈ ਮਸ਼ੀਨ ਜਾਂ ਹੱਥ ਨਾਲ ਅਤੇ ਲਦਾਈ ਆਦਿ ਸਾਰੇ ਖਰਚੇ ਖਰੀਦਦਾਰ ਦੇ ਹੋਣਗੇ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ 'ਚ ਜਿਨਸ ਸੁੱਕਾ ਕੇ ਅਤੇ ਸਾਫ-ਸੁਥਰੀ ਕਰਕੇ ਲਿਆਉਣ । ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਤੁਲਾਈ ਸਮੇਂ ਕਿਸਾਨ ਢੇਰੀ ਦੇ ਕੋਲ ਰਹਿ ਕੇ ਆਪਣੀ ਜਿਨਸ ਦੀ ਤੁਲਾਈ ਕਰਵਾਵੇ ।


Related News