ਗੁਰੂਹਰਸਹਾਏ ਮੰਡੀ ''ਚ ਕਣਕ ਦੇ ਢੇਰ ਤਾਂ ਲੱਗੇ ਪਰ ਨਹੀਂ ਹੋਈ ਸਰਕਾਰੀ ਖ਼ਰੀਦ

Sunday, Apr 11, 2021 - 08:05 PM (IST)

ਗੁਰੂਹਰਸਹਾਏ ਮੰਡੀ ''ਚ ਕਣਕ ਦੇ ਢੇਰ ਤਾਂ ਲੱਗੇ ਪਰ ਨਹੀਂ ਹੋਈ ਸਰਕਾਰੀ ਖ਼ਰੀਦ

ਗੁਰੂਹਰਸਹਾਏ,(ਆਵਲਾ)- ਜਿਵੇਂ ਕਿ ਪੰਜਾਬ ਅੰਦਰ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ 10 ਅਪ੍ਰੈਲ ਨੂੰ ਕਣਕ ਖਰੀਦ ਸ਼ੁਰੂ ਕਰਨ ਦੇ ਸਰਕਾਰੀ ਹੁਕਮ ਜਾਰੀ ਕੀਤੇ ਸਨ ਪਰ ਗੁਰੂਹਰਸਹਾਏ ਸ਼ਹਿਰ ਮੰਡੀ 'ਚ ਕਿਸਾਨਾਂ ਵੱਲੋਂ ਕਣਕ ਵੱਢ ਕੇ ਮੰਡੀਆਂ 'ਚ ਸੁੱਟ ਦਿੱਤੀ ਗਈ ਹੈ ਪਰ ਕਿਸੇ ਵੀ ਸਰਕਾਰੀ ਏਜੰਸੀ ਨੇ ਪਹਿਲੇ ਦਿਨ ਕਣਕ ਦੀ ਖਰੀਦ ਨਹੀਂ ਕੀਤੀ ਇਸ ਦੌਰਾਨ ਮੰਡੀਆਂ 'ਚ ਆ ਰਹੀ ਕਣਕ ਨੂੰ ਖਰੀਦਣ ਲਈ ਰੂਪ ਰੇਖਾ ਤਿਆਰ ਕਰਨ ਲਈ ਮਾਰਕੀਟ ਕਮੇਟੀ  ਦੇ ਦਫ਼ਤਰ ਵਿੱਚ ਆੜ੍ਹਤੀ ਐਸੋ. ਦੇ ਪ੍ਰਧਾਨ ਅਤੇ ਪੰਜਾਬ ਮੰਡੀਕਰਨ ਬੋਰਡ ਦੇ ਡਾਇਰੈਕਟਰ ਰਵੀ ਸ਼ਰਮਾ ਵੱਲੋਂ ਆੜ੍ਹਤੀਏ ਅਤੇ ਵੱਖ-ਵੱਖ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮੀਟਿੰਗ ਕਰਦੇ ਹੋਏ ਕਣਕ ਖ਼ਰੀਦ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਵੇਦ ਪ੍ਰਕਾਸ਼,ਟੋਨੀ ਗੋਇਲ ਅਤੇ ਹੋਰ ਏਜੰਸੀਆਂ ਦੇ ਇੰਸਪੈਕਟਰਾਂ ਨੇ ਹਿੱਸਾ ਲਿਆ। 

PunjabKesari

ਆੜ੍ਹਤੀਏ ਐਸੋ. ਦੇ ਪ੍ਰਧਾਨ ਰਵੀ ਸ਼ਰਮਾ ਨੇ ਦੱਸਿਆ ਕਿ ਮੰਡੀਆਂ ਵਿੱਚ ਲੱਗੇ ਕਣਕ ਦੇ ਢੇਰਾਂ ਨੂੰ ਭਰਨ ਵਾਸਤੇ ਸਰਕਾਰ ਵੱਲੋਂ ਸਿਰਫ਼ 10% ਹੀ ਬਾਰਦਾਨਾ ਆਇਆ ਜੋ ਕਿ ਇੱਕ ਦਿਨ ਵਿੱਚ ਹੀ ਕਣਕ ਭਰ ਕੇ ਬਾਰਦਾਨਾ ਖਤਮ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਅਗਰ ਮੰਡੀਆਂ ਵਿੱਚ ਕਣਕ ਨੂੰ ਭਰਨ ਲਈ ਬਾਰਦਾਨਾ ਹੀ ਨਹੀਂ ਹੋਵੇਗਾ ਤਾਂ ਕਣਕ ਕਿੱਥੋਂ ਭਰੀ ਜਾਵੇਗੀ। ਜਿਸ ਦੌਰਾਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। 


author

Bharat Thapa

Content Editor

Related News