ਸਰਕਾਰੀ ਗੋਦਾਮ 'ਚੋਂ 1800 ਕੁਇੰਟਲ ਕਣਕ ਗਾਇਬ, ਇੰਸਪੈਕਟਰ ਰੂਪੋਸ਼, DFSC ਨੇ ਲਿਆ ਸਖ਼ਤ ਐਕਸ਼ਨ

09/11/2022 5:00:39 AM

ਅੰਮ੍ਰਿਤਸਰ (ਇੰਦਰਜੀਤ) : ਫੂਡ ਸਪਲਾਈ ਵਿਭਾਗ ਦੇ ਇਕ ਸਰਕਾਰੀ ਗੋਦਾਮ 'ਚੋਂ 1800 ਕੁਇੰਟਲ ਕਣਕ ਘੱਟ ਹੋਣ ਦੀ ਸੂਚਨਾ ਨੇ ਸਨਸਨੀ ਫੈਲਾ ਦਿੱਤੀ ਹੈ। ਸਬੰਧਤ ਇੰਸਪੈਕਟਰ ਹੀਰਾ ਚੌਹਾਨ ਦਾ ਕੋਈ ਪਤਾ ਨਹੀਂ ਹੈ ਅਤੇ ਉਹ ਕਈ ਦਿਨਾਂ ਤੋਂ ਦਿਸ ਵੀ ਨਹੀਂ ਰਿਹਾ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਿਤਾ ਨੇ ਇੰਸਪੈਕਟਰ ਹੀਰਾ ਚੌਹਾਨ ਨੂੰ ਮੁਅੱਤਲ ਕਰ ਦਿੱਤਾ ਹੈ। ਉਥੇ ਇਸ ਮਾਮਲੇ 'ਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਵੀ ਪੁਲਸ ਨੂੰ ਉਸ ਦੇ ਖਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਗੁੰਮਟਾਲਾ ਸਥਿਤ ਗੋਦਾਮ 'ਚ 1800 ਕੁਇੰਟਲ ਕਣਕ ਘੱਟ ਹੋਣ ਦੀ ਅਚਾਨਕ ਸੂਚਨਾ ਨੇ ਵਿਭਾਗ ਨੂੰ ਚੌਕਸ ਕਰ ਦਿੱਤਾ ਹੈ। ਇਸ ਨੂੰ ਲੈ ਕੇ ਬਾਹਰੋਂ ਆਈ ਟੀਮ ਵੱਲੋਂ ਜਦੋਂ ਉਸ ਦੀ ਮੁੱਢਲੀ ਜਾਂਚ ਕੀਤੀ ਗਈ ਤਾਂ ਇਹ ਘੱਟ ਪਾਈ ਗਈ।

ਇਹ ਵੀ ਪੜ੍ਹੋ : ਜੇਲ੍ਹ 'ਚ ਹਵਾਲਾਤੀ ਨੇ ਚੁੱਕਿਆ ਖੌਫ਼ਨਾਕ ਕਦਮ, ਵਾਰਿਸਾਂ ਨੇ ਲਾਏ ਗੰਭੀਰ ਇਲਜ਼ਾਮ

ਦੱਸਿਆ ਜਾਂਦਾ ਹੈ ਕਿ ਟੀਮ ਨੇ ਇਸ ਮਾਮਲੇ ਸਬੰਧੀ 26 ਡਿਪੂ ਹੋਲਡਰਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ’ਚ ਮੁੱਖ ਮਾਮਲਾ ਇਹ ਹੈ ਕਿ ਗੋਦਾਮ ’ਚੋਂ ਗੁੰਮ ਹੋਇਆ ਮਾਲ ਡਿਪੂ ਹੋਲਡਰਾਂ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਥਿਤ ਤੌਰ ’ਤੇ ਈ-ਵੇਅ ਬਿਲਿੰਗ ’ਚ ਹੀ ਦਿਖਾਇਆ ਗਿਆ ਹੈ, ਜਦਕਿ ਇਸ ਦੀ ਖੇਪ ਦੀ ਡਲਿਵਰੀ ਨਹੀਂ ਕੀਤੀ ਗਈ ਸੀ ਪਰ ਇਸ ਦੇ ਨਾਲ ਮਾਲ ਦੀ ਡਲਿਵਰੀ ਦਿੱਤੀ ਜਾਣੀ ਹੈ, ਜੋ ਨਹੀਂ ਦਿੱਤੀ ਗਈ। ਪਤਾ ਲੱਗਾ ਹੈ ਕਿ ਵਿਭਾਗ ਨੂੰ ਧੋਖਾ ਦੇਣ ਦੀ ਨੀਅਤ ਨਾਲ ਸਬੰਧਤ ਅਧਿਕਾਰੀ ਨੇ ਏ. ਵੀ. ਬਿੱਲ ਰਾਹੀਂ ਡਿਪੂ ਹੋਲਡਰਾਂ ਨੂੰ ਸਟਾਕ ਖਾਤਿਆਂ ਵਿਚ ਤਾਂ ਡਲਿਵਰ ਕਰ ਦਿੱਤੀ ਸੀ ਪਰ ਇਸ ਦੇ ਨਾਲ ਹੀ ਮਾਲ ਦੀ ਡਲਿਵਰੀ ਦੇਣੀ ਹੁੰਦੀ ਹੈ, ਜੋ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਅਕਾਲੀ ਦਲ ਦਾ CM ਮਾਨ ਨੂੰ ਸਵਾਲ- 'ਆਪ' ਸਰਕਾਰ ਨੇ ਨੌਜਵਾਨਾਂ ਨੂੰ ਕਿਹੜਾ ਭੱਤਾ ਦਿੱਤਾ

ਇੱਥੋਂ ਡਿਪੂ ਹੋਲਡਰਾਂ ਦਾ ਪੱਖ ਪੱਕਾ ਹੋ ਜਾਂਦਾ ਹੈ, ਉਨ੍ਹਾਂ ਨੇ ਕਿਸੇ ਵੀ ਮਾਲ ਦੀ ਪ੍ਰਾਪਤੀ ਦੀ ਪੁਸ਼ਟੀ ਨਹੀਂ ਕੀਤੀ, ਦੂਜੇ ਪਾਸੇ ਸ਼ੱਕੀ ਪਹਿਲੂ ਇਹ ਵੀ ਹੈ ਕਿ ਜੇਕਰ ਮਾਲ ਦੀ ਡਲਿਵਰੀ ਹੋ ਚੁੱਕੀ ਹੁੰਦੀ ਤਾਂ ਇੰਸਪੈਕਟਰ ਆਪਣੇ ਸਬੰਧਤ ਦਸਤਾਵੇਜ਼ਾਂ ਦੀਆਂ ਫਾਈਲਾਂ ’ਚ ਰੱਖ ਲੈਂਦਾ। ਵਿਭਾਗ ਦਾ ਸਾਹਮਣਾ ਕਰਨ ਦੀ ਬਜਾਏ ਰੂਪੋਸ਼ ਹੋ ਗਿਆ ਇੰਸਪੈਕਟਰ ਇਸ ਗੱਲ ਦਾ ਸੰਕੇਤ ਹੈ ਕਿ ਇਹ ਘਪਲਾ ਜਾਣਬੁੱਝ ਕੇ ਕੀਤਾ ਗਿਆ ਹੈ। ਇੰਸਪੈਕਟਰ ’ਤੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਿਤਾ ਨੇ ਉਸ ਨੂੰ ਮੁਅੱਤਲ ਕਰਨ ਤੋਂ ਇਲਾਵਾ ਪੁਲਸ ਨੂੰ ਕਾਰਵਾਈ ਕਰਨ ਦੀ ਸਿਫਾਰਸ਼ ਕਰਨ ਦੀ ਗੱਲ ਕਹੀ ਹੈ। ਵਿਭਾਗ ਨੇ ਇਸ ਦਾ ਟਿਕਾਣਾ ਤੈਅ ਕਰਦਿਆਂ ਇਸ ਨੂੰ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਰੇਂਜ ’ਚ ਤਬਦੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੇ ਸਾਢੇ 4 ਲੱਖ, ਕੇਸ ਦਰਜ

ਪਹਿਲਾਂ ਵੀ ਹੋ ਚੁੱਕੈ 25 ਕਰੋੜ ਦਾ ਘਪਲਾ, ਇੰਸਪੈਕਟਰ ਹੈ ਫਰਾਰ

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਫੂਡ ਸਪਲਾਈ ਵਿਭਾਗ ਦੇ ਸਰਕਾਰੀ ਗੋਦਾਮ ’ਚ ਪਹਿਲਾਂ ਵੀ ਕਰੀਬ 25 ਕਰੋੜ ਰੁਪਏ ਦਾ ਘਪਲਾ ਹੋ ਚੁੱਕਾ ਹੈ, ਜਿਸ ਵਿਚ 1.80 ਲੱਖ ਬੋਰੀਆਂ ਕਣਕ ਗਾਇਬ ਹੋ ਗਈਆਂ ਸਨ। ਇਸ ਮਾਮਲੇ ਦਾ ਕਥਿਤ ਮੁਲਜ਼ਮ ਇੰਸਪੈਕਟਰ ਜਸਦੇਵ ਸਿੰਘ ਆਪਣੇ ਉਪਰ ਖਤਰਾ ਆਉਣ ’ਤੇ ਪਹਿਲਾਂ ਹੀ ਵਿਦੇਸ਼ ਭੱਜ ਗਿਆ ਸੀ, ਜੋ ਕਿ ਹੁਣ ਤੱਕ ਪੁਲਸ ਅਤੇ ਹੋਰ ਵਿਭਾਗ ਨੂੰ ਵੀ ਨਹੀਂ ਮਿਲ ਸਕਿਆ ਹੈ। ਇਸ ਮਾਮਲੇ ਨੂੰ ਲੈ ਕੇ ਕਈ ਹੋਰ ਬੇਕਸੂਰ ਲੋਕਾਂ ’ਤੇ ਵੀ ਗਾਜ ਡਿੱਗੀ ਹੈ, ਜਿਸ ਵਿਚ ਕੁਝ ਲੋਕਾਂ ਨੂੰ ਸਸਪੈਂਡ ਵੀ ਕੀਤਾ ਗਿਆ। ਉਥੇ ਦੂਜੇ ਪਾਸੇ ਮਾਮਲਾ ਪੁਲਸ ਦੇ ਹੱਥੋਂ ਨਿਕਲ ਕੇ ਵਿਜੀਲੈਂਸ ਕੋਲ ਚਲਾ ਗਿਆ ਸੀ।

ਨਵੇਂ ਮਾਮਲੇ 'ਚ ਮੌਜੂਦਾ ਤੇਜ਼-ਤਰਾਰ ਅਧਿਕਾਰੀ ਮੈਡਮ ਸੰਜੋਗਿਤਾ ਨੇ ਜਿਸ ਤਰ੍ਹਾਂ ਤੇਜ਼ੀ ਨਾਲ ਐਕਸ਼ਨ ਲਿਆ ਹੈ, ਉਸ ਤੋਂ ਲੱਗਦਾ ਹੈ ਕਿ ਇਹ ਮਾਮਲਾ ਜਲਦ ਹੀ ਕਿਸੇ ਸਿੱਟੇ ’ਤੇ ਪਹੁੰਚ ਜਾਵੇਗਾ ਅਤੇ ਕਥਿਤ ਮੁਲਜ਼ਮਾਂ ਨੂੰ ਘੇਰ ਲਿਆ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਤੈਅ ਵਿਚ ਪਹੁੰਚਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਗੋਲਡੀ ਬਰਾੜ ਨੇ ਦੀਪਕ ਮੁੰਡੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਈ ਪੋਸਟ, ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News