ਕਣਕ ਦੀ ਵਾਢੀ ਕੰਬਾਈਨਾਂ ਰਾਹੀਂ ਸ਼ੁਰੂ, ਫਾਇਰ ਬ੍ਰਿਗੇਡ ਦੀ ਗੱਡੀ ਸਥਾਪਤ ਕਰਨ ਦੀ ਮੰਗ
Tuesday, Apr 14, 2020 - 04:42 PM (IST)
ਤਪਾ ਮੰਡੀ (ਸ਼ਾਮ, ਗਰਗ) - ਕੰਬਾਈਨਾਂ ਰਾਹੀਂ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਕਿਸਾਨ ਬੁੱਧ ਸਿੰਘ ਮਹਿਤਾ ਨੇ 10-13 ਏਕੜ ’ਚ ਖੜ੍ਹੀ ਸੁੱਕੀ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਖਰੀਦ ਕੇਂਦਰਾਂ ’ਚ 50 ਕੁਇੰਟਲ ਤੋਂ ਵੱਧ ਪਾਬੰਦੀ ਹੋਣ ਕਾਰਨ ਕਿਸਾਨ ਆਪਣੇ ਘਰਾਂ ਜਾਂ ਹੋਰ ਪ੍ਰਾਈਵੇਟ ਥਾਵਾਂ ’ਤੇ ਕਣਕ ਸੁੱਟਣ ਲਈ ਮਜਬੂਰ ਹਨ। ਕਿਸਾਨਾਂ ਹਰਦੀਪ ਸਿੰਘ ਸੇਖੋਂ, ਜੀਵਨ ਸਿੰਘ ਔਜਲਾ, ਭੋਲਾ ਸਿੰਘ ਚੱਠਾ, ਪਰਮਜੀਤ ਪੰਮਾ ਨੇ ਬਿਜਲੀ ਸਪਾਰਕਿੰਗ ਦੀ ਘਟਨਾ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਅਤੇ ਉਸ ਖੇਤਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਅਤੇ ਮਾਮੂਲੀ ਥਾਂ ’ਤੇ ਲੱਗੀ ਅੱਗ ਨੂੰ ਬੁਝਾ ਦਿੱਤਾ।
ਕਿਸਾਨਾਂ ਨੇ ਮੰਗ ਕੀਤੀ ਕਿ ਤਪਾ ਵਿਖੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਜਾਣ ਤਾਂ ਕਿ ਲੋੜ ਸਮੇਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਸਮੇਂ ਅੱਗ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਸਕੱਤਰ ਮਾਰਕੀਟ ਕਮੇਟੀ ਗਿਆਨ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਕੰਬਾਈਨਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਚੱਲਣਗੀਆਂ। ਕੰਬਾਈਨ ਦੇ ਡਰਾਈਵਰ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸੋਸ਼ਲ ਡਿਸਟੈਂਸ ਅਤੇ ਮਾਸਕ ਪਾਉਣ ਲਈ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਡੀ. ਐੱਸ. ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅੱਗ ਬੁਝਾਊ ਗੱਡੀ ਹੰਡਿਆਇਆ ਚੌਕ ’ਚ 24 ਘੰਟੇ ਉਪਲੱਬਧ ਹੋਵੇਗੀ ਜਦੋਂ ਵੀ ਕਿਸੇ ਕਿਸਾਨ ਜਾਂ ਹੋਰ ਵਿਅਕਤੀ ਨੂੰ ਜ਼ਰੂਰਤ ਹੈ ਦਿੱਤੇ ਨੰਬਰ ’ਤੇ ਦੱਸਣ ਉਪਰੰਤ 5 ਮਿੰਟ ’ਚ ਪਹੁੰਚ ਜਾਵੇਗੀ।
ਪੜ੍ਹੋ ਇਹੀ ਵੀ ਖਬਰ - ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ
ਪੜ੍ਹੋ ਇਹੀ ਵੀ ਖਬਰ - ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’
ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਕਿਸ਼ਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੂੰ ਕਰਫਿਊ ਪਾਸ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਖਰੀਦ ਕੇਂਦਰ ’ਚ ਕਿਸੇ ਤਰ੍ਹਾਂ ਦੀ ਭੀੜ ਨਾ ਹੋਵੇ ਅਤੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਲਈ ਖਰੀਦ ਕੇਂਦਰਾਂ ’ਚ ਸੈਨੀਟਾਈਜ਼ਰ ਉਪਲੱਬਧ ਹੋਣ ਦੇ ਨਾਲ-ਨਾਲ ਪੁਲਸ ਬਲ ਵੀ ਤਾਇਨਾਤ ਰਹਿਣਗੇ। ਇੰਸਪੈਕਟਰ ਖੁਰਾਕ ਸਪਲਾਈ ਇੰਚਾਰਜ ਮੋਹਿਤ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।
ਪੜ੍ਹੋ ਇਹੀ ਵੀ ਖਬਰ - ਲਾਕਡਾਊਨ : ਬੱਚਿਆਂ ਅਤੇ ਮਾਪਿਆਂ ਦੇ ਗਲੇ ਦੀ ਹੱਡੀ ਬਣੀ ਆਨ-ਲਾਈਨ ਸਿੱਖਿਆ ਪ੍ਰਣਾਲੀ
ਪੜ੍ਹੋ ਇਹੀ ਵੀ ਖਬਰ - ਸਰਕਾਰ ਦੁਆਰਾ ਕਣਕ ਦੇ ਮੰਡੀਕਰਨ ਦੇ ਤਰੀਕੇ ਤੋਂ ਨਾਖੁਸ਼ ਕਿਸਾਨ, ਪਵੇਗਾ ਆਰਥਿਕ ਬੋਝ