ਕਣਕ ਘੱਟ ਮਿਲਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਮਾਰੇ ਥੱਪੜ, ਮੋਟਰਸਾਈਕਲ ਛੱਡ ਦੌੜਿਆ ਨੇਤਾ

Wednesday, Aug 03, 2022 - 10:50 AM (IST)

ਅੰਮ੍ਰਿਤਸਰ (ਇੰਦਰਜੀਤ) - ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਆਟਾ ਦਾਲ ਸਕੀਮ ਤਹਿਤ ਦਿੱਤੀ ਜਾਣ ਵਾਲੀ ਸਸਤੀ ਕਣਕ ਦੀ ਵੰਡ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੇ ਵਰਕਰ ਦੀ ਕਥਿਤ ਦਬੰਗੀ ਨੂੰ ਲੈ ਕੇ ਗੇਟ ਹਕੀਮਾਂ ਦੇ ਮੁਹੱਲੇ ਵਾਲਿਆਂ ਦਾ ਗੁੱਸਾ ਫੁੱਟ ਗਿਆ। ਲੋਕਾਂ ਨੇ ਵਰਕਰ ਦੇ ਸਾਹਮਣੇ ਹੀ ਜੰਮ ਕੇ ਭੜਾਸ ਕੱਢ ਦਿੱਤੀ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਉਸ ਨਾਲ ਹੱਥੋਪਾਈ ਵੀ ਕੀਤੀ ਅਤੇ ਉਸ ਦੇ ਕੱਪੜੇ ਵੀ ਖਿੱਚੇ। ਇਸ ਮੌਕੇ ਇਲਾਕਾ ਵਾਸੀਆਂ ਦਾ ਰੋਸ ਇਸ ਕਦਰ ਤੱਕ ਵਧ ਚੁੱਕਿਆ ਸੀ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਮ ਆਦਮੀ ਪਾਰਟੀ ਦਾ ਵਰਕਰ ਸ਼ਿਵਦੀਪ ਮੌਕੇ ’ਤੇ ਭੱਜ ਨਿਕਲਿਆ।

ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ

‘ਆਪ’ ਦਾ ਵਰਕਰ ਲੋਕਾਂ ਦੇ ਗੁੱਸੇ ਦਾ ਤੇਵਰ ਦੇਖਦੇ ਹੋਏ ਆਪਣੇ ਮੋਟਰਸਾਈਕਲ ਨੂੰ ਛੱਡ ਕੇ ਦੌੜ ਗਿਆ। ਮੁਹੱਲਾ ਵਾਲਿਆਂ ਨੇ ਇਲਾਕਾ ਕੌਂਸਲਰ ਨੂੰ ਲੈ ਕੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾ ਉਹ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦੇਣਗੇ, ਉੱਧਰ ਦੂਸਰੇ ਪਾਸੇ ਗੱਲ ਅੱਗੇ ਵੱਧਦੀ ਦੇਖ ਵਾਰਡ 9 ਦੇ ਡਿਪੂ ਹੋਲਡਰਾਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਕਣਕ ਨਹੀਂ ਚੁੱਕਣਗੇ।

ਇਸ ਮਾਮਲੇ ਕਾਰਨ ਪੂਰੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਡਿੰਪੂ ਹੋਲਡਰਾਂ ਵਿਚ ਰੋਸ ਹੈ। ਯੂਨੀਅਨ ਦੇ ਸੀਨੀਅਰ ਮੈਂਬਰ ਸੰਜੀਵ ਕੁਮਾਰ ਲਾਡੀ ਅਤੇ ਮਨੀਸ਼ ਕੁਮਾਰ ਮੋਨੂੰ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਇਸ ਮਾਮਲੇ ਵਿਚ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿਚ ਸ਼ਿਵਦੀਪ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਹਨ ਅਤੇ ਉਹ ਸਹੀ ਕੰਮ ਕਰ ਰਹੇ ਹਨ, ਜਦਕਿ ਸਥਾਨਕ ਲੋਕ ਉਕਤ ਆਗੂ ’ਤੇ ਦੋਸ਼ ਲਗਾ ਰਹੇ ਹਨ। ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਸਾਡੇ ’ਤੇ ਮਿਹਰਬਾਨ ਹਨ ਪਰ ਅਜਿਹੇ ਲੋਕ ਸਾਡਾ ਹੱਕ ਖਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ

ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਗੇਟ ਹਕੀਮਾਂ ਦੀ ਵਾਰਡ ਨੰਬਰ 9 ਵਿਚ ਇਕ ਡਿਪੂ ਹੋਲਡਰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਸਤੀ ਕਣਕ ਵੰਡਣ ਜਾ ਰਿਹਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦੋ ਧੜੇ ਉੱਥੇ ਪਹੁੰਚ ਗਏ। ਇਨ੍ਹਾਂ ਵਿਚ ਇਕ ਵਿਅਕਤੀ ਕਾਲੀਚਰਨ ਅਤੇ ਦੂਸਰਾ ਸ਼ਿਵਦੀਪ ਸਿੰਘ ਸੀ। ਦੋਵੇਂ ਆਪਣੇ ਨਾਲ ਨਿਗਰਾਨੀ ਕਮੇਟੀ ਦੇ 6-6 ਮੈਂਬਰ ਲੈ ਕੇ ਆਏ ਸਨ। ਲੋਕ ਹੈਰਾਨ ਸਨ ਕਿ ਇੱਕੋ ਡਿਪੂ ਵਾਰਡ ਵਿਚ ਦੋ ਨਿਗਰਾਨ ਕਮੇਟੀਆਂ ਕਿਵੇਂ ਬਣ ਗਈਆਂ? ਸ਼ਿਵਪ੍ਰੀਤ ਨੇ ਦਾਅਵਾ ਕੀਤਾ ਸੀ ਕਿ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਉਹ ਵਿਜੀਲੈਂਸ ਕਮੇਟੀਆਂ ਦੇ ਮੈਂਬਰ ਜਾਂ ਮੁਖੀ ਬਣੇ ਹਨ। ਦੋਵਾਂ ਧਿਰਾਂ ਦੇ ਮੈਂਬਰ ਦਰਜਨਾਂ ਦੀ ਗਿਣਤੀ ਵਿਚ ਜਦੋਂ ਡਿਪੂ ਦੇ ਅੰਦਰ ਬੈਠ ਗਏ ਅਤੇ ਆਪਸ ਵਿਚ ਬਹਿਸਬਾਜ਼ੀ ਹੋਣ ਲੱਗੀ ਤਾਂ ਲੋਕ ਡਰ ਕੇ ਬਿਨ੍ਹਾਂ ਕਣਕ ਲਏ ਆਪਣੇ ਘਰਾਂ ਨੂੰ ਵਾਪਸ ਪਰਤ ਗਏ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਘਟਨਾ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਦੁਪਹਿਰ ਬਾਅਦ ਸ਼ਿਵਦੀਪ ਅਤੇ ਕਾਲੀਚਰਨ ਫਿਰ ਉੱਥੇ ਪਹੁੰਚ ਗਏ। ਇਸ ਦੌਰਾਨ ਲੋਕਾਂ ਨੇ ਦੇਖਿਆ ਕਿ ਕਾਲੀਚਰਨ ਸਹੀ ਗੱਲ ਕਰ ਰਿਹਾ ਹੈ ਅਤੇ ਜਾਣ-ਬੁੱਝ ਕੇ ਅੜਿੱਕਾ ਸ਼ਿਵਦੀਪ ਖੜ੍ਹਾ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸ਼ਿਵਦੀਪ ਬਾਹਰੀ ਲੋਕਾਂ ਨੂੰ ਲਾਭ ਦਿਵਾਉਣ ਲਈ ਜਾਣਬੁੱਝ ਕੇ ਗਰੀਬਾਂ ਦੀ ਕਣਕ ਰੋਕ ਰਿਹਾ ਹੈ। ਇਸ ਵਿਚ ਲੰਬੇ ਸਮੇਂ ਤੋਂ ਗਰੀਬ ਲੋਕਾਂ ’ਤੇ ਕਹਿਰ ਬਣੇ ਹੋਏ ਆਟਾ ਚੱਕੀ ਵਾਲਿਆਂ ਨੂੰ 2 ਨੰਬਰ ਵਿਚ ਕਮਾਈ ਕਰਨ ਦਾ ਮੌਕਾ ਸ਼ਿਵਦੀਪ ਹੀ ਦੇ ਰਿਹਾ ਹੈ। ਹਾਜ਼ਰ ਲੋਕਾਂ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਵਿਚ ਸਖ਼ਤੀ ਨਾਲ ਰੋਕਿਆ ਨਾ ਜਾਵੇ ਤਾਂ ਇਹ ਲੱਖਾਂ ਰੁਪਏ ਦੀ ਕਣਕ ਲੋਕਾਂ ਦੀ ਡਕਾਰ ਜਾਵੇਗਾ।

ਘਟਨਾਕ੍ਰਮ ਵਿਚ ਉਸ ਸਮੇਂ ਹਮਲਾਵਰ ਮੋੜ ਲੈ ਲਿਆ ਜਦੋਂ ਡਿਪੂ ਹੋਲਡਰ ਦੇ ਸਾਹਮਣੇ ਸ਼ਿਵਦੀਪ ਦੇ ਲੋਕਾਂ ਨੇ ਕਣਕ ਤਾਂ ਵੰਡ ਦਿੱਤੀ ਪਰ ਚੱਕੀ ਤੇ ਜਾਣ ਉਪਰੰਤ ਜਦੋਂ ਪੁੱਛਿਆ ਗਿਆ ਤਾਂ ਚੱਕੀ ਵਾਲੇ ਨੇ ਦੱਸਿਆ ਕਿ ਕਣਕ ਘੱਟ ਆਈ ਹੈ। ਡਿੰਪੂ ਹੋਲਡਰ ਅਤੇ ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਕਣਕ ਤਾਂ ਸ਼ਿਵਦੀਪ ਅਤੇ ਉਸ ਦੇ ਵਿਅਕਤੀਆਂ ਨੇ ਖੁਦ ਤੋਲ ਕੇ ਲੋਕਾਂ ਨੂੰ ਦਿੱਤੀ ਹੈ ਤਾਂ ਚੱਕੀ ਵਿਚ ਜਾਣ ਤੋਂ ਬਾਅਦ ਕਾਫੀ ਲੋਕਾਂ ਦੀ ਕਣਕ ਕਿਉਂ ਘੱਟ ਹੋ ਗਈ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ ਦੀ ਸ਼ਰਮਨਾਕ ਘਟਨਾ: 3 ਨਾਬਾਲਗ ਬੱਚੀਆਂ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਮਗਰੋਂ 2 ਦਾ ਕੀਤਾ ਕਤਲ

 


rajwinder kaur

Content Editor

Related News