ਕਣਕ ਵੇਚਣ ਆਏ ਕਿਸਾਨ ਦੀ ਅੱਧੀ ਰਾਤ ਨੂੰ ਹੋਈ ਅਚਾਨਕ ਮੌਤ

Wednesday, Apr 21, 2021 - 06:03 PM (IST)

ਕਣਕ ਵੇਚਣ ਆਏ ਕਿਸਾਨ ਦੀ ਅੱਧੀ ਰਾਤ ਨੂੰ ਹੋਈ ਅਚਾਨਕ ਮੌਤ

ਕੋਟਕਪੂਰਾ (ਨਰਿੰਦਰ) : ਲੰਘੀ ਦੇਰ ਰਾਤ ਸਥਾਨਕ ਮੋਗਾ ਰੋਡ ’ਤੇ ਸਥਿਤ ਦਾਣਾ ਮੰਡੀ ਵਿਚ ਆਪਣੀ ਕਣਕ ਦੀ ਰਾਖੀ ਬੈਠੇ ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਇਕ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਸੰਤਾ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਪੰਜਗਰਾਈਂ ਕਲਾਂ ਕੁਝ ਦਿਨਾਂ ਤੋਂ ਆਪਣੀ ਕਣਕ ਦੀ ਫਸਲ ਵੇਚਣ ਲਈ ਕੋਟਕਪੂਰਾ ਦੀ ਅਨਾਜ ਮੰਡੀ ’ਚ ਬੈਠਾ ਸੀ। ਰਾਤ ਦੇ ਕਰੀਬ 1.30 ਵਜੇ ਕਿਸਾਨ ਸੰਤਾ ਸਿੰਘ ਨੂੰ ਕੁਝ ਤਕਲੀਫ ਹੋਣ ’ਤੇ ਉਸਨੇ ਇਸ ਸਬੰਧੀ ਨੇੜੇ ਹੀ ਕਣਕ ਦੀ ਢੇਰੀ ਵਾਲੇ ਕਿਸਾਨ ਨੂੰ ਦੱਸਿਆ ਪਰ ਇਸ ਤੋਂ ਪਹਿਲਾਂ ਕਿ ਉਕਤ ਕਿਸਾਨ ਉਸਦੀ ਕੋਈ ਸਹਾਇਤਾ ਕਰ ਪਾਉਂਦਾ ਸੰਤਾ ਸਿੰਘ ਆਪਣੇ ਮੰਜੇ ’ਤੇ ਹੀ ਢੇਰੀ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਕਿਸਾਨ ਦੀ ਅਚਾਨਕ ਹੋਈ ਇਸ ਮੌਤ ਦਾ ਕਾਰਣ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਪਰਿਵਾਰ ਦੇ ਮੈਂਬਰ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਦੇਹ ਨੂੰ ਪੰਜਗਰਾਈਂ ਕਲਾਂ ਵਿਖੇ ਲਿਜਾਇਆ ਗਿਆ, ਜਿੱਥੇ ਅੱਜ ਉਸ ਕਿਸਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


author

Gurminder Singh

Content Editor

Related News