ਦੇਹ ਵਪਾਰ ਦਾ ਹੱਬ ਬਣਿਆ ਮਹਾਨਗਰ, ਵਟ੍ਹਸਐਪ ਰਾਹੀਂ ਇਸ ਤਰ੍ਹਾਂ ਹੁੰਦੀ ਹੈ ਬੁਕਿੰਗ

Sunday, Jan 24, 2021 - 06:27 PM (IST)

ਦੇਹ ਵਪਾਰ ਦਾ ਹੱਬ ਬਣਿਆ ਮਹਾਨਗਰ, ਵਟ੍ਹਸਐਪ ਰਾਹੀਂ ਇਸ ਤਰ੍ਹਾਂ ਹੁੰਦੀ ਹੈ ਬੁਕਿੰਗ

ਲੁਧਿਆਣਾ (ਬੇਰੀ):  ਹੁਣ ਸ਼ੌਕੀਨ ਲੋਕਾਂ ਨੂੰ ਥਾਈਲੈਂਡ ਜਾਂ ਦੁਬਈ ਜਾ ਕੇ ਆਪਣੇ ਸ਼ੌਕ ਪੂਰੇ ਕਰਨ ਕਰਨ ਦੀ ਲੋੜ ਨਹੀਂ ਹੈ। ਪੰਜਾਬ ਵਿਚ ਲੁਧਿਆਣਾ ਹੀ ਇਕ ਅਜਿਹਾ ਸ਼ਹਿਰ ਹੈ, ਜੋ ਦੇਹ ਵਪਾਰ ਦਾ ਹਬ ਬਣ ਗਿਆ ਹੈ। ਗਲੀਆਂ-ਮੁਹੱਲਿਆਂ ਤੋਂ ਸ਼ੁਰੂ ਹੋਇਆ ਇਹ ਧੰਦਾ ਅੱਜ ਦੇ ਸਮੇਂ ਵਿਚ ਵੱਡੇ ਪੱਧਰ ’ਤੇ ਪੁੱਜ ਗਿਆ ਹੈ। ਇਥੇ ਆਨ ਡਿਮਾਂਡ ਲੜਕੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਦੇਸੀ ਅਤੇ ਵਿਦੇਸ਼ੀ ਦੋਵੇਂ ਸ਼ਾਮਲ ਹੁੰਦੀਆਂ ਹਨ। ਲੁਧਿਆਣਾ ਪੁਲਸ ਦਾ ਧਿਆਨ ਕ੍ਰਾਇਮ ਕੰਟਰੋਲ ਵਿਚ ਲੱਗਾ ਹੋਇਆ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਇਹ ਧੰਦਾ ਚਲਾਉਣ ਵਾਲੇ ਅੱਜ ਕਰੋੜਪਤੀ ਬਣ ਗਏ ਹਨ।

ਇਹ ਵੀ ਪੜ੍ਹੋ: ਦੁਬਈ ਤੋਂ ਪਰਤੀ ਧੀ ਨੇ ਰੋ-ਰੋ ਸੁਣਾਈ ਦਰਦਭਰੀ ਕਹਾਣੀ, ਕਿਹਾ- ਭੁੱਖੇ ਰਹਿ ਕੇ ਲੰਘਾਏ ਮਹੀਨੇ

ਵੱਡੇ ਹੋਟਲਾਂ ਤੇ ਫਾਰਮ ਹਾਊਸਾਂ ਵਿਚ ਚੱਲਦੈ ਕਾਰੋਬਾਰ

ਕਦੇ ਗਲੀ-ਮੁਹੱਲਿਆਂ ਤੋਂ ਸ਼ੁਰੂ ਹੋਇਆ ਇਹ ਦੇਹ ਵਪਾਰ ਦਾ ਧੱਦਾ ਅੱਜ ਵੱਡੇ ਪੱਧਰ ’ਤੇ ਪੁੱਜ ਗਿਆ ਹੈ। ਵੱਡੇ-ਵੱਡੇ ਹੋਟਲਾਂ ਅਤੇ ਫਾਰਮ ਹਾਊਸਾਂ ਵਿਚ ਅੱਜ-ਕੱਲ ਇਹ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਕਈ ਸ਼ੌਕੀਨਾਂ ਦੇ ਹੋਟਲਾਂ ਵਿਚ ਪੱਕੇ ਰੂਮ ਬੁੱਕ ਹੁੰਦੇ ਹਨ। ਡਿਮਾਂਡ ਦੇ ਹਿਸਾਬ ਨਾਲ ਲੜਕੀ ਉਨ੍ਹਾਂ ਦੇ ਕੋਲ ਭੇਜ ਦਿੱਤੀ ਜਾਂਦੀ ਹੈ। ਕਈ ਲੋਕਾਂ ਨੇ ਇਸ ਧੰਦੇ ਲਈ ਫਾਰਮ ਹਾਊਸ ਤੱਕ ਕਿਰਾਏ ’ਤੇ ਲਏ ਹੋਏ ਹਨ।

ਇਹ ਵੀ ਪੜ੍ਹੋ:  ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)  

ਆਨ ਡਿਮਾਂਡ ਕਰਦੇ ਨੇ ਸਪਲਾਈ

ਅੱਜ-ਕੱਲ ਇਸ ਧੰਦੇ ਦਾ ਸਿਸਟਮ ਵੀ ਬਦਲ ਗਿਆ ਹੈ। ਧੰਦਾ ਚਲਾਉਣ ਵਾਲੇ ਪਹਿਲਾਂ ਐਲਬਮ ਜ਼ਰੀਏ ਸ਼ੌਕੀਨਾਂ ਨੂੰ ਲੜਕੀਆਂ ਦਿਖਾਉਂਦੇ ਸਨ ਪਰ ਹੁਣ ਵਟ੍ਹਸਐਪ ’ਤੇ ਲੜਕੀਆਂ ਦੀਆਂ ਫੋਟੋਆਂ ਭੇਜੀਆਂ ਜਾਂਦੀਆਂ ਹਨ। ਪਸੰਦ ਆਉਣ ’ਤੇ ਵਟ੍ਹਸਐਪ ’ਤੇ ਹੀ ਬੁਕਿੰਗ ਕਰ ਲਈ ਜਾਂਦੀ ਹੈ ਅਤੇ ਆਨ ਡਿਮਾਂਡ ਲੜਕੀਆਂ ਸਪਲਾਈ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ 

ਈ-ਪੇਮੈਂਟ ਜ਼ਰੀਏ ਮੰਗਵਾਉਂਦੇ ਹਨ ਪੈਸੇ

ਇਸ ਧੰਦੇ ਵਿਚ ਕਈ ਵੱਡੇ ਲੋਕ ਜੁੜੇ ਹਨ ਜੋਕਿ ਪਿੱਛੇ ਰਹਿ ਕੇ ਇਹ ਧੰਦਾ ਚਲਵਾਉਂਦੇ ਹਨ।ਇਸ ਵਿਚ ਧੰਦਾ ਚਲਾਉਣ ਵਾਲੇ ਵੀ ਖੁਦ ਸਾਹਮਣੇ ਨਹੀਂ ਆਉਂਦੇ। ਲੜਕੀਆਂ ਸਪਲਾਈ ਤੋਂ ਪਹਿਲਾਂ ਹੀ ਈ-ਪੇਮੇਂਟ ਜ਼ਰੀਏ ਪੈਸੇ ਮੰਗਵਾ ਲਏ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਜੋ ਲੜਕੀ ਜਾਂਦੀ ਹੈ, ਉਨ੍ਹਾਂ ਨੂੰ ਵੀ ਉਨ੍ਹਾ ਸਬੰਧੀ ਪਤਾ ਨਹੀਂ ਹੁੰਦਾ। ਇਸ ਤੋਂ ਇਲਾਵਾ ਕਈ ਲੋਕ ਆਨਲਾਈਨ ਪੇਮੈਂਟ ਤਾਂ ਮੰਗਵਾ ਲੈਂਦੇ ਹਨ ਪਰ ਲੜਕੀ ਨਹੀਂ ਭੇਜਦੇ। ਅਜਿਹੀ ਠੱਗੀ ਦੇ ਸ਼ਿਕਾਰ ਹੋਏ ਲੋਕ ਸ਼ਰਮ ਕਾਰਣ ਪੁਲਸ ਨੂੰ ਸ਼ਿਕਾਇਤ ਵੀ ਨਹੀਂ ਦਿੰਦੇ।

ਇਹ ਵੀ ਪੜ੍ਹੋਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ

ਸ਼ਹਿਰ ਦੇ ਕੁਝ ਹੋਟਲ ਇਸੇ ਧੰਦੇ ਤੋਂ ਕਮਾਉਂਦੇ ਨੇ ਪੈਸੇ

ਸ਼ਹਿਰ ਦੇ ਕਈ ਅਜਿਹੇ ਛੋਟੇ-ਵੱਡੇ ਹੋਟਲ ਹਨ, ਜਿਨ੍ਹਾਂ ਦਾ ਕਾਰੋਬਾਰ ਇਸੇ ਧੰਦੇ ਤੋਂ ਚਲਦਾ ਹੈ। ਬੱਸ ਅੱਡੇ ਨੇੜੇ ਹੋਟਲ ਵਿਚ ਕੁਝ ਮਹੀਨੇ ਪਹਿਲਾਂ ਵੀ ਵੱਡੀ ਰੇਡ ਪਈ ਸੀ, ਉਦੋਂ ਕਈ ਲੜਕੀਆਂ ਹੋਟਲਾਂ ਦੇ ਕਮਰਿਆਂ ਤੋਂ ਮਿਲੀਆਂ ਸਨ ਪਰ ਕੇਸ ਦਰਜ ਕਰਨ ਤੋਂ ਬਾਅਦ ਪੁਲਸ ਪੂਰੇ ਕੇਸ ਨੂੰ ਚਲਾਉਣ ਵਾਲਿਆਂ ਨੂੰ ਨਹੀਂ ਫੜਦੀ। ਜਦ ਕਿ ਮੌਕੇ ’ਤੇ ਮਿਲੇ ਲੋਕਾਂ ’ਤੇ ਕਾਰਵਾਈ ਕਰ ਕੇ ਫਾਈਲ ਬੰਦ ਕਰ ਦਿੰਦੀ ਹੈ। ਇਸ ਤੋਂ ਇਲਾਵਾ ਘੰਟਾ ਘਰ ਚੌਕ, ਸੁਭਾਨੀ ਬਿਲਡਿੰਗ ਚੌਕ, ਪੱਖੋਵਾਲ ਰੋਡ, ਫਿਰੋਜ਼ਪੁਰ ਰੋਡ, ਸਾਊਥ ਸਿਟੀ, ਹੰਬੜਾਂ ਰੋਡ ਅਜਿਹੇ ਕਈ ਇਲਾਕੇ ਹਨ, ਜਿਥੇ ਹੋਟਲਾਂ ਅਤੇ ਫਾਰਮ ਹਾਊਸਾਂ ਵਿਚ ਇਹ ਧੰਦਾ ਵਧ ਰਿਹਾ ਹੈ। ਹੋਟਲ ਵਾਲੇ ਵੀ ਗਾਹਕ ਨੂੰ ਗਾਰੰਟੀ ਦਿੰਦੇ ਹਨ ਕਿ ਉਨ੍ਹਾਂ ਕੋਲ ਪੁਲਸ ਨਹੀਂ ਆਵੇਗੀ। ਇਸ ਦਾ ਫਾਇਦਾ ਉਠਾ ਕੇ ਸੇਫ ਹੋਣ ਕਾਰਣ ਕਈ ਅਪਰਾਧੀ ਵੀ ਅਜਿਹੀ ਜਗ੍ਹਾ ਪਨਾਹ ਲੈਂਦੇ ਹਨ।

ਇਹ ਵੀ ਪੜ੍ਹੋ: ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਸਮਾਂ ਆਉਣ ’ਤੇ ਗਿਣ-ਗਿਣ ਬਦਲੇ ਲਵਾਂਗੇ : ਸੁਖਬੀਰ ਬਾਦਲ

ਸਪਲਾਈ ਹੋਣ ਵਾਲੀਆਂ ਕਈ ਲੜਕੀਆਂ ਹੁੰਦੀਆਂ ਏਡਜ਼ ਪੀੜਤ

ਇਹ ਧੰਦਾ ਚਲਾਉਣ ਵਾਲੇ ਲੋਕਾਂ ਦੀ ਜਾਨ ਨਾਲ ਵੀ ਖੇਡ ਰਹੇ ਹਨ ਕਿਉਂਕਿ ਬੱਸ ਅੱਡੇ ’ਤੇ ਹੋਈ ਇਕ ਰੇਡ ਵਿਚ ਮਿਲੀਆਂ ਕੁਝ ਲੜਕੀਆਂ ਏਡਜ਼ ਤੋਂ ਪੀੜਤ ਸਨ। ਪੈਸਿਆਂ ਦੇ ਲਾਲਚ ਵਿਚ ਇਹ ਲੋਕ ਏਡਜ਼ ਪੀੜਤ ਲੜਕੀਆਂ ਹੀ ਲੋਕਾਂ ਦੇ ਅੱਗੇ ਪਰੋਸ ਰਹੇ ਸਨ। ਫੜੇ ਜਾਣ ਤੋਂ ਬਾਅਦ ਕੁਝ ਲੜਕੀਆਂ ਨੇ ਪੁਲਸ ਅੱਗੇ ਇਸ ਦਾ ਖੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਕੁਝ ਲੜਕੀਆਂ ਅਜਿਹੀਆਂ ਸਨ, ਜੋ ਕਿ ਬਾਹਰੀ ਰਾਜਾਂ ਤੋਂ ਕੰਮ ਦੀ ਭਾਲ ਵਿਚ ਜਾਂ ਪੜ੍ਹਨ ਲਈ ਲੁਧਿਆਣਾ ਆਈਆਂ ਹੋਈਆਂ ਸਨ। ਉਨ੍ਹਾਂ ਲੜਕੀਆਂ ਦਾ ਦੋਸ਼ ਸੀ ਕਿ ਗੁੰਮਰਾਹ ਕਰ ਕੇ ਜਬਰੀ ਉਨ੍ਹਾਂ ਨੂੰ ਇਸ ਧੰਦੇ ਵਿਚ ਧੱਕਿਆ ਗਿਆ ਸੀ।

ਇਹ ਵੀ ਪੜ੍ਹੋ: ਟਿਕਰੀ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਇਕ ਹੋਰ ਕਿਸਾਨ ਦੀ ਮੌਤ

ਕਈ ਲੋਕਾਂ ਦੇ ਹੋ ਚੁੱਕੇ ਨੇ ਘਰ ਬਰਬਾਦ

ਇਸ ਧੰਦੇ ਨੇ ਕਈ ਲੋਕਾਂ ਦੇ ਘਰ ਤੱਕ ਬਰਬਾਦ ਕਰ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕਈ ਸ਼ੌਕੀਨਾਂ ਦੀਆਂ ਪਤਨੀਆਂ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਦਾ ਘਰ ਹੀ ਉਜੜ ਗਿਆ। ਕਈ ਸ਼ੌਕੀਨ ਇਸ ਵਿਚ ਆਪਣੇ ਲੱਖਾਂ ਰੁਪਏ ਬਰਬਾਦ ਕਰ ਚੁੱਕੇ ਹਨ। ਪੁਲਸ ਨੂੰ ਚਾਹੀਦਾ ਹੈ ਕਿ ਸਖਤੀ ਨਾਲ ਅਜਿਹੇ ਧੰਦੇ ਪੂਰੀ ਤਰ੍ਹਾਂ ਬੰਦ ਕਰਵਾਵੇ ਤਾਂ ਕਿ ਲੋਕਾਂ ਦੇ ਘਰ ਬਰਬਾਦ ਹੋਣ ਤੋਂ ਬਚ ਸਕਣ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News