ਟਵਿਟਰ ਤੋਂ ਬਾਅਦ ਗੁਰਪਤਵੰਤ ਪੰਨੂ ਦਾ whatsapp ਅਕਾਊਂਟ ਬਲਾਕ

09/17/2018 12:18:04 AM

ਜਲੰਧਰ— ਪਹਿਲਾਂ ਕੱਟੜਪੰਥੀ ਸਿੱਖ ਖਾਲਿਸਤਾਨੀਆਂ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਟਵਿਟਰ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਹੁਣ ਵ੍ਹਟਸਐਪ ਤੇ ਵੀ ਉਨ੍ਹਾਂ ਦਾ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਅਜਿਹਾ ਸੋਸ਼ਲ ਮੀਡੀਆ ਕੰਪਨੀ ਨੇ ਪੰਨੂ ਦੀ ਪ੍ਰਚਾਰ ਮੁਹਿੰਮ 'ਤੇ ਰੋਕ ਲਾਉਣ ਲਈ ਕੀਤਾ ਹੈ।

ਖ਼ਾਲਿਸਤਾਨ ਦੀ ਮੰਗ ਤੇ 2020 ਰਾਏਸ਼ੁਮਾਰੀ ਕਰ ਕੇ ਮਸ਼ਹੂਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਰਤਾ ਧਰਤਾ ਦਾ ਟਵਿਟਰ ਖਾਤਾ ਬੰਦ ਕਰ ਦਿੱਤਾ ਗਿਆ ਸੀ । ਮਾਈਕਰੋਬਲੌਗਿੰਗ ਵੈੱਬਸਾਈਟ ਟਵਿਟਰ ਵੱਲੋਂ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਅਕਾਊਂਟ ਜਾਮ ਕਰਨ ਨੂੰ ਅਮਰੀਕਾ ਵਿੱਚ ਮਨਜੀਤ ਸਿੰਘ ਜੀਕੇ ਉੱਪਰ ਹਮਲਾ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਹੁਣ ਪੰਨੂ ਦਾ ਵ੍ਹਟਸਐਪ ਖਾਤਾ ਵੀ ਬਲਾਕ ਕਰ ਦਿੱਤਾ ਗਿਆ ਹੈ ਕਿਉਂਕਿ ਲੋਕਾਂ ਨੂੰ ਖਾਲਿਸਤਾਨ ਪ੍ਰਤੀ ਨਾ ਭੜਕਾਇਆ ਜਾ ਸਕੇ ਇਸ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ।


Related News