ਵੱਡਾ ਸਵਾਲ : ਹੁਣ ਕੈਪਟਨ ਵੱਲੋਂ ਕਾਂਗਰਸ ’ਚ ਸ਼ਾਮਲ ਕਰਵਾਏ ‘ਆਪ’ ਵਿਧਾਇਕਾਂ ਦਾ ਕੀ ਹੋਵੇਗਾ?

Tuesday, Sep 21, 2021 - 09:32 PM (IST)

ਵੱਡਾ ਸਵਾਲ : ਹੁਣ ਕੈਪਟਨ ਵੱਲੋਂ ਕਾਂਗਰਸ ’ਚ ਸ਼ਾਮਲ ਕਰਵਾਏ ‘ਆਪ’ ਵਿਧਾਇਕਾਂ ਦਾ ਕੀ ਹੋਵੇਗਾ?

ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿੰਘ ਚਾਹੇ ਆਪਣੀ ਸਿਆਸੀ ਪਾਰੀ ਜਾਰੀ ਰੱਖਣ ਦਾ ਦਾਅਵਾ ਕਰ ਚੁੱਕੇ ਹਨ ਪਰ ਪੰਜਾਬ ਕਾਂਗਰਸ ਦੀ ਸਿਆਸਤ ’ਚ ਕੈਪਟਨ ਯੁਗ ਦਾ ਅੰਤ ਹੋ ਗਿਆ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਦੇ ਸਿਆਸੀ ਭਵਿੱਖ ਸਬੰਧੀ ਦੁਚਿੱਤੀ ਪੈਦਾ ਹੋ ਗਈ ਹੈ, ਜਿਨ੍ਹਾਂ ਨੂੰ ਕੈਪਟਨ ਵੱਲੋਂ ਕਾਂਗਰਸ ’ਚ ਸ਼ਾਮਲ ਕਰਵਾਇਆ ਗਿਆ ਸੀ। ਇਨ੍ਹਾਂ ਵਿਚ ਸੁਖਪਾਲ ਖਹਿਰਾ, ਜਗੇਦਵ ਸਿੰਘ ਕਮਾਲੂ, ਪਿਰਮਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ ਦੇ ਨਾਂ ਸ਼ਾਮਲ ਹਨ। ਹਾਲਾਂਕਿ ਖਹਿਰਾ ਤਾਂ ਪੁਰਾਣੇ ਕਾਂਗਰਸੀ ਹਨ ਅਤੇ ਭੁਲੱਥ ਸੀਟ ’ਤੇ ਕੋਈ ਪ੍ਰਮੁੱਖ ਦਾਅਵੇਦਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਟਿਕਟ ਮਿਲਣ ’ਚ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗੀ ਪਰ ਬਾਕੀ 3 ਵਿਧਾਇਕ ਜਿਨ੍ਹਾਂ ਸੀਟਾਂ ’ਤੇ ਚੋਣ ਜਿੱਤੇ ਸਨ, ਉਨ੍ਹਾਂ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜਾਂ ਮਜ਼ਬੂਤ ਦਾਅਦੇਵਾਰ ਸਰਗਰਮ ਹਨ। ਉਨ੍ਹਾਂ ਦਾਅਵੇਦਾਰਾਂ ਦੀ ਅਗਵਾਈ ’ਚ ਬਦਲਾਅ ਤੋਂ ਬਾਅਦ ਆਪਣੀ ਟਿਕਟ, ਪੱਕੀ ਕਰਨ ਲਈ ਕਵਾਇਦ ਤੇਜ਼ ਕਰ ਦਿੱਤੀ ਹੈ। ਇਸ ਤੋਂ ਇਲਾਵਾ ‘ਆਪ’ ਤੋਂ ਆਏ ਵਿਧਾਇਕਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਟਿਕਟ ਮਿਲਣ ਦੀ ਸੰਭਾਵਨਾ ਪਿਛਲੇ ਕੁਝ ਦਿਨਾਂ ਵਿਚ ਹੋਏ ਘਟਨਾਚੱਕਰ ਦੇ ਮੱਦੇਨਜ਼ਰ ਹੋਰ ਧੁੰਦਲੀ ਹੋ ਗਈ ਹੈ, ਜਿਸ ਵਿਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੱਲੋਂ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਮਾਲੂ ਨੂੰ ਕੁਰਸੀ ’ਤੇ ਬੈਠਣ ਤੋਂ ਰੋਕਣ ਦਾ ਮਾਮਲਾ ਮੁੱਖ ਰੂਪ ਨਾਲ ਸ਼ਾਮਲ ਹੈ।

ਇਹ ਵੀ ਪੜ੍ਹੋ : ਮੋਦੀ ਤੋਂ ਕਾਂਗਰਸ ਸਿੱਖ ਗਈ ਪਰ ਭਾਜਪਾ ਨਹੀਂ ਸਿੱਖ ਸਕੀ

ਇਸੇ ਤਰ੍ਹਾਂ ‘ਆਪ’ ਤੋਂ ਆਏ ਉਕਤ ਵਿਧਾਇਕਾਂ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ’ਚ ਸ਼ਾਮਲ ਹੋਣ ਤੋਂ ਰੋਕਣ ਦੀ ਵੀ ਚਰਚਾ ਹੈ। ਚਾਹੇ ਇਸ ਸਭ ਤੋਂ ਬਾਅਦ ਵੀ ਉਕਤ ਵਿਧਾਇਕ ਲਗਾਤਾਰ ਕਾਂਗਰਸ ਦੀਆਂ ਗਤੀਵਿਧੀਆਂ ’ਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਵੀ ਦਿੱਤੀ ਹੈ ਪਰ ਫਿਰ ਵੀ ਜੇਕਰ ਪਾਰਟੀ ਦੀ ਆਗੂਆਂ ਨੇ ਉਨ੍ਹਾਂ ਪ੍ਰਤੀ ਆਪਣਾ ਰਵੱਈਆ ਨਾ ਬਦਲਿਆ ਤਾਂ ਉਨ੍ਹਾਂ ਨੂੰ ਨਵੇਂ ਬਦਲ ਦੀ ਭਾਲ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਇਕ ਸਿਆਸੀ ਚਾਲ ਅਤੇ ਸਾਰਿਆਂ ਨੂੰ ਧੋਬੀ ਪਟਕਾ ਪਰ ਪਿਕਚਰ ਅਜੇ ਬਾਕੀ ਹੈ...

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News