ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ

Thursday, Mar 14, 2024 - 12:56 PM (IST)

ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ

ਜਲੰਧਰ (ਪੁਨੀਤ)–ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ ਸਕੀਮ ਦੇ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਸਬੰਧੀ ਡਰਾਅ ਲੁਧਿਆਣਾ ਵਿਚ ਕੱਢਿਆ ਗਿਆ। ਇਹ ਇਨਾਮ ਵੈਸਟ ਬੰਗਾਲ ਦੇ ਵਿਅਕਤੀ ਦਾ ਨਿਕਲਿਆ ਹੈ। ਲਾਟਰੀ ਵਿਭਾਗ ਵੱਲੋਂ ਇਨਾਮ ਨੂੰ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਕੱਢਣ ਦੀ ਗਾਰੰਟੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ

ਜੇਤੂ ਅਰਿੰਦਮਕਰ ਵੈਸਟ ਬੰਗਾਲ ਦੇ ਜ਼ਿਲ੍ਹਾ ਅਲੀਪੁਰਦੁਆਰ ਅਧੀਨ ਆਉਂਦੇ ਬਾਬੂਪਾਰਾ ਦਾ ਵਾਸੀ ਹੈ, ਜੋ ਹਲਵਾਈ ਦਾ ਕੰਮ ਕਰਦਾ ਹੈ। ਡਾਇਰੈਕਟਰ ਆਫ਼ ਪੰਜਾਬ ਸਟੇਟ ਲਾਟਰੀਜ਼ ਦੀ ਪ੍ਰਧਾਨਗੀ ਵਿਚ ਇਹ ਇਨਾਮ ਕੱਢਿਆ ਗਿਆ। ਜੇਤੂ ਨੇ ਕਿਹਾ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੀ ਬੇਟੀ ਦੀ ਚੰਗੀ ਪੜ੍ਹਾਈ ਕਰਵਾਵੇਗਾ ਅਤੇ ਆਪਣੇ ਹਲਵਾਈ ਦਾ ਕਾਰੋਬਾਰ ਵਧਾਵੇਗਾ।

ਇਹ ਵੀ ਪੜ੍ਹੋ: ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਕਤਲ ਕਰਨ ਮਗਰੋਂ ਲਾਸ਼ ਖੇਤਾਂ 'ਚ ਮੋਟਰ 'ਤੇ ਸੁੱਟੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News