ਅਸਲਾ ਰੱਖਣ ਦੇ ਸ਼ੌਕੀਨ ਪੰਜਾਬੀ, ਲਾਈਸੈਂਸੀ ਹਥਿਆਰਾਂ ਦੇ ਮਾਮਲੇ ’ਚ ਪੰਜਾਬ ਦਾ ਦੇਸ਼ ਭਰ ’ਚੋਂ ਤੀਜਾ ਸਥਾਨ

06/12/2022 10:15:48 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਪੰਜਾਬੀ ਲੋਕ ਅਸਲੇ ਲਈ ਇੰਨੇ ਸ਼ੁਦਾਈ ਹੋਏ ਪਏ ਹਨ ਕਿ ਇਸ ਮਾਮਲੇ 'ਚ ਉਨ੍ਹਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇਂ ਕੁੱਝ ਸਾਲਾਂ ਤੋਂ ਪੰਜਾਬ 'ਚ ਜਿੰਨੇ ਅਸਲਾ ਲਾਈਸੈਂਸ ਬਣੇ ਹਨ, ਓਨੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ ’ਚ ਨਹੀਂ ਬਣੇ। ਉੱਤਰ ਪ੍ਰਦੇਸ਼ ’ਚ ਦੇਸ਼ ਭਰ ’ਚੋਂ ਸਭ ਤੋਂ ਵੱਧ 12.88 ਲੱਖ ਅਸਲਾ ਲਾਈਸੈਂਸ ਹਨ ਅਤੇ ਇੰਨੇ ਵੱਡੇ ਸੂਬੇ 'ਚ 2017 ਤੋਂ ਹੁਣ ਤੱਕ ਸਿਰਫ 15 ਹਜ਼ਾਰ ਨਵੇਂ ਅਸਲਾ ਲਾਈਸੈਂਸ ਬਣੇ ਹਨ, ਜਦ ਕਿ ਪੰਜਾਬ 'ਚ ਇਨ੍ਹਾਂ ਵਰ੍ਹਿਆਂ ਦੌਰਾਨ 30 ਹਜ਼ਾਰ ਤੋਂ ਵੱਧ ਅਸਲਾ ਲਾਈਸੈਂਸ ਬਣੇ ਹਨ। ਦੋ ਸਾਲਾਂ ਦੌਰਾਨ ਹਰਿਆਣਾ 'ਚ ਸਿਰਫ 10,238 ਅਤੇ ਰਾਜਸਥਾਨ 'ਚ ਸਿਰਫ 6390 ਅਸਲਾ ਲਾਈਸੈਂਸ ਬਣੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਗਰਮੀ ਦਾ ਕਹਿਰ : 10 ਸਾਲਾਂ ਬਾਅਦ ਚੱਲੀ ਸਭ ਤੋਂ ਵੱਧ 'ਲੂ', ਪਾਰਾ 44 ਡਿਗਰੀ ਤੋਂ ਪਾਰ
ਪੰਜਾਬ 'ਚ ਕਿੰਨਾ ਹੈ ਅਸਲਾ
ਇਸ ਵੇਲੇ ਲੋੜ ਹੈ ਪੰਜਾਬ ਨੂੰ ਹਥਿਆਰਾਂ ਦੀ ਮੰਡੀ ਬਣਨ ਤੋਂ ਰੋਕਣ ਦੀ ਕਿਉਂਕਿ ਹਥਿਆਰਾਂ ਦੇ ਮਾਮਲੇ 'ਚ ਪੰਜਾਬ ਦਾ ਦੇਸ ਭਰ ਵਿਚੋਂ ਤੀਜਾ ਨੰਬਰ ਹੈ। ਪਹਿਲਾ ਨੰਬਰ ਉੱਤਰ ਪ੍ਰਦੇਸ਼ ਦਾ ਹੈ, ਜਦੋਂ ਕਿ ਦੂਜਾ ਸਥਾਨ ਜੰਮੂ-ਕਸ਼ਮੀਰ ਦਾ ਹੈ। ਦੇਸ਼ ਭਰ 'ਚ 40 ਲੱਖ ਦੇ ਕਰੀਬ ਅਸਲਾ ਲਾਈਸੈਂਸ ਹਨ, ਜਦੋਂ ਕਿ ਪੰਜਾਬ 'ਚ ਹੁਣ ਅਸਲਾ ਲਾਈਸੈਂਸਾਂ ਦੀ ਗਿਣਤੀ 4 ਲੱਖ ਤੋਂ ਵੱਧ ਹੋ ਗਈ ਹੈ। ਪੰਜਾਬ 'ਚ 2017 ਦੌਰਾਨ 3,59,349 ਲੋਕਾਂ ਕੋਲ ਲਾਈਸੈਂਸੀ ਅਸਲਾ ਸੀ। ਇਸ ਤੋਂ ਪਹਿਲਾਂ 2011 'ਚ 3,23,492 ਲੋਕਾਂ ਕੋਲ ਅਸਲਾ ਸੀ। ਪੰਜਾਬ 'ਚ ਪਿਛਲੇਂ ਇਕ ਦਹਾਕੇ ਦੌਰਾਨ ਲਗਭਗ ਇਕ ਲੱਖ ਨਵੇਂ ਅਸਲਾ ਲਾਈਸੈਂਸ ਬਣੇ ਹਨ। ਭਾਵੇਂ ਹਕੂਮਤਾਂ ਬਦਲੀਆਂ ਪਰ ਲਾਈਸੈਂਸਾਂ ਨੂੰ ਠੱਲ ਨਹੀਂ ਪਈ।

ਇਹ ਵੀ ਪੜ੍ਹੋ : ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ 'ਤੇ ਬੈਠੇ ਸਿਆਸੀ ਲੋਕਾਂ ਦੇ ਕਰੀਬੀਆਂ ਨੂੰ CM ਮਾਨ ਦੀ ਚਿਤਾਵਨੀ
ਅੰਕੜੇ ਬੋਲਦੇ ਹਨ
ਦੇਸ਼ ਭਰ ਵਿਚੋਂ ਪੰਜਾਬ ਅਸਲਾ ਲਾਈਸੈਂਸਾਂ ਦੇ ਮਾਮਲੇ ਵਿਚ ਤੀਸਰੇ ਸਥਾਨ ਹੈ, ਜਦੋਂ ਕਿ ਜੰਮੂ-ਕਸ਼ਮੀਰ 4.84 ਲੱਖ ਅਸਲਾ ਲਾਈਸੈਂਸਾਂ ਨਾਲ ਦੂਸਰੇ ਨੰਬਰ ’ਤੇ ਹੈ। ਜੰਮੂ-ਕਸ਼ਮੀਰ ਅਜਿਹਾ ਸੂਬਾ ਹੈ, ਜਿੱਥੇ ਪਿਛਲੇਂ ਚਾਰ ਵਰ੍ਹਿਆਂ ਦੌਰਾਨ ਦੇਸ਼ ਭਰ ’ਚੋਂ ਸਭ ਤੋਂ ਜ਼ਿਆਦਾ 1.75 ਲੱਖ ਅਸਲਾ ਲਾਈਸੈਂਸ ਬਣੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜੂਨ ਮਹੀਨੇ ਪਹਿਲੀ ਵਾਰ 'ਡੇਂਗੂ' ਨੇ ਦਿੱਤੀ ਦਸਤਕ, ਚਿੰਤਾ 'ਚ ਪਏ ਸਿਹਤ ਅਧਿਕਾਰੀ

ਦਿੱਲੀ ਵਿਚ ਅਸਲਾ ਲਾਈਸੈਂਸਾਂ ਦੀ ਗਿਣਤੀ 40,620 ਅਤੇ ਚੰਡੀਗੜ੍ਹ ਵਿਚ ਇਹੋ ਗਿਣਤੀ 80,858 ਹੈ। ਕੇਰਲ ਵਿਚ ਸਿਰਫ 10,600 ਅਸਲਾ ਲਾਈਸੈਂਸ ਹਨ, ਜਦੋਂ ਕਿ ਗੁਜਰਾਤ ਵਿਚ 63,138 ਅਸਲਾ ਲਾਈਸੈਂਸ ਹਨ। ਪੰਜਾਬ ਵਿਚ ਇਸ ਵੇਲੇ ਕਰੀਬ 55 ਲੱਖ ਪਰਿਵਾਰ ਹਨ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਔਸਤਨ ਹਰ 14ਵੇਂ ਪਰਿਵਾਰ ਕੋਲ ਅਸਲਾ ਲਾਈਸੈਂਸ ਹਨ। ਪੰਜਾਬ ਵਿਚ ਔਸਤਨ 80 ਲੋਕਾਂ ਪਿੱਛੇ ਇਕ ਅਸਲਾ ਲਾਈਸੈਂਸ ਹੈ। ਅਸਲਾ ਲਾਈਸੈਂਸ ਬਣਾਉਣ ਲਈ ਲੋਕ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਸਿਫਾਰਿਸ਼ਾਂ ਪਵਾਉਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News