ਅੰਮ੍ਰਿਤਸਰ-ਕਟਿਹਾਰ ਵਿਚਾਲੇ ਚੱਲਣ ਜਾ ਰਹੀ ਹਫ਼ਤਾਵਾਰੀ ਸਪੈਸ਼ਲ ਰੇਲਗੱਡੀ
Sunday, Jul 21, 2024 - 12:57 PM (IST)
ਫਿਰੋਜ਼ਪੁਰ/ਜੈਤੋਂ (ਮਲਹੋਤਰਾ, ਪਰਾਸ਼ਰ)–ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਕਟਿਹਾਰ ਵਿਚਾਲੇ ਹਫਤਾਵਾਰੀ ਸਪੈਸ਼ਲ ਰੇਲਗੱਡੀ 25 ਜੁਲਾਈ ਤੋਂ 17 ਅਗਸਤ ਤੱਕ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਗੱਡੀ ਨੰਬਰ 05734 ਹਰ ਵੀਰਵਾਰ ਤੜਕੇ 4:25 ਵਜੇ ਅੰਮ੍ਰਿਤਸਰ ਤੋਂ ਚੱਲ ਕੇ ਅਗਲੇ ਦਿਨ ਦੁਪਹਿਰ 3 ਵਜੇ ਕਟਿਹਾਰ ਪਹੁੰਚਿਆ ਕਰੇਗੀ। ਉਥੋਂ ਵਾਪਸੀ ਦੇ ਲਈ 27 ਜੁਲਾਈ ਤੋਂ ਗੱਡੀ ਨੰਬਰ 05733 ਹਰ ਸ਼ਨੀਵਾਰ ਸਵੇਰੇ 11:30 ਵਜੇ ਚੱਲ ਕੇ ਅਗਲੇ ਦਿਨ ਮੱਧ ਰਾਤ 12:10 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ।
ਇਹ ਵੀ ਪੜ੍ਹੋ- ਮਿਲਾਨ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 49 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ
ਇਸ ਗੱਡੀ ਦਾ ਦੋਹੇਂ ਦਿਸ਼ਾਵਾਂ ’ਚ ਠਹਿਰਾਓ ਬਿਆਸ, ਜਲੰਧਰ ਸਿਟੀ, ਲੁਧਿਆਣਾ, ਸਾਹਨੇਵਾਲ, ਅੰਬਾਲਾ ਛਾਉਣੀ, ਸਹਾਰਨਪੁਰ, ਮੁਜੱਫਰਨਗਰ, ਮੇਰਠ ਸਿਟੀ, ਹਾਪੁਰ, ਖੁਰਜਾ, ਅਲੀਗੜ੍ਹ, ਇਟਾਵਾ, ਕਾਨਪੁਰ ਸੈਂਟਰਲ, ਲਖਨਊ, ਬਾਰਾਬੰਕੀ, ਗੋਂਡਾ, ਬਸਤੀ, ਗੌਰਖਪੁਰ, ਦੇਵਾਰੀਆ ਸਦਰ, ਸੀਵਾਨ, ਛੱਪਰਾ, ਛੱਪਰਾ ਦਿਹਾਤੀ, ਸੋਨਪੁਰ, ਹਾਜੀਪੁਰ, ਬਰੌਨੀ, ਬੇਗੁਸਰਾਏ, ਖਗੜੀਆ, ਮਾਨਸੀ, ਥਾਣਾ ਵਿਹਪੁਰ ਅਤੇ ਨੌਗਛੀਆ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8