ਪ੍ਰੇਮਿਕਾ ਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਮੁੰਡੇ ਦਾ ਖੁੱਲਿਆ ਭੇਦ

Saturday, Apr 18, 2020 - 06:22 PM (IST)

ਪ੍ਰੇਮਿਕਾ ਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਮੁੰਡੇ ਦਾ ਖੁੱਲਿਆ ਭੇਦ

ਮੋਗਾ (ਗੋਪੀ ਰਾਊਕੇ): ਕਰਫਿਊ ਦੀ ਆੜ 'ਚ ਆਪਣੀ ਪ੍ਰੇਮਿਕਾ ਨੂੰ ਕਥਿਤ ਤੌਰ 'ਤੇ ਧੋਖਾ ਦੇ ਕੇ ਚੁੱਪ-ਚਾਪ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਨੌਜਵਾਨ ਦਾ ਭੇਦ ਫੁੱਲਾਂ ਵਾਲੀ ਗੱਡੀ ਦੇ ਖਰਾਬ ਹੋਣ ਨਾਲ ਖੁੱਲ ਗਿਆ। ਦਰਅਸਲ ਹੋਇਆ ਇਸ ਤਰ੍ਹਾਂ ਕਿ ਇੱਥੇ ਇਕ ਨਿੱਜੀ ਕੰਪਨੀ ਦੇ ਫਲਾਈਟਾਂ 'ਚ ਕੰਮ ਕਰਦੇ ਨੌਜਵਾਨ ਦਾ ਇਕ ਕੁੜੀ ਦੇ ਨਾਲ ਕਥਿਤ ਤੌਰ 'ਤੇ ਪਿਆਰ ਹੋ ਗਿਆ ਅਤੇ ਉਸ ਨੇ ਕੁੜੀ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਕਰਫਿਊ ਉਪਰੰਤ ਉਸ ਦੇ ਨਾਲ ਵਿਆਹ ਕਰਵਾਏਗਾ।

ਇਹ ਵੀ ਪੜ੍ਹੋ: ਇਤਿਹਾਸਕ ਅਤੇ ਧਾਰਮਿਕ ਅਸਥਾਨਾ ਨਾਲ ਘਿਰੇ ਬਟਾਲਾ, 'ਚ ਅਜੇ ਤੱਕ ਕੋਰੋਨਾ ਦੀ 'ਨੋ ਐਂਟਰੀ'

ਕੁੜੀ ਅਜੇ ਵਿਆਹ ਦੀ ਤਿਆਰੀ ਹੀ ਕਰ ਰਹੀ ਸੀ ਕਿ ਮੁੰਡਾ ਕਥਿਤ ਤੌਰ 'ਤੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਮੋਗਾ 'ਚ ਅਚਾਨਕ ਫਲਾਈਟਾਂ ਦੇ ਕੋਲ ਖਰਾਬ ਹੋ ਗਈ। ਕਰਫਿਊ ਦੌਰਾਨ ਤੁਰੰਤ ਹੀ ਪੁਲਸ ਵੀ ਪਹੁੰਚ ਗਈ ਅਤੇ ਇਸ ਦਾ ਪਤਾ ਕਥਿਤ ਪ੍ਰੇਮਿਕਾ ਨੂੰ ਵੀ ਲੱਗ ਗਿਆ ਤਾਂ ਉਹ ਵੀ ਮੌਕੇ 'ਤੇ ਪੁੱਜ ਗਈ। ਮਾਮਲਾ ਫੋਕਲ ਪੁਆਇੰਟ ਚੌਕੀ ਦੇ ਕੋਲ ਪਹੁੰਚ ਗਿਆ। ਦੋਵਾਂ ਧਿਰਾਂ ਦੌਰਾਨ ਲੰਮਾ ਸਮਾਂ ਚੱਲੀ ਗੱਲਬਾਤ ਦੇ ਦੌਰਾਨ ਭਾਵੇਂ ਪੁਲਸ ਨੇ ਰਾਜੀਨਾਮਾ ਕਰਵਾ ਕੇ ਲੜਕੇ ਦਾ ਉਸ ਦੀ ਪ੍ਰੇਮਿਕਾ ਦੇ ਨਾਲ ਹੀ ਵਿਆਹ ਕਰਵਾ ਦਿੱਤਾ ਹੈ ਪਰ ਦੂਜੇ ਪਾਸੇ ਜਿਸ ਜਗ੍ਹਾ 'ਤੇ ਵਿਆਹ ਹੋਣਾ ਨਿਰਧਾਰਿਤ ਕੀਤੀ ਗਿਆ ਸੀ, ਉੱਥੇ ਕੁੜੀ ਦੇ ਪਰਿਵਾਰਕ ਮੈਂਬਰ ਲਾੜੇ ਦੀ ਉਡੀਕ ਕਰਦੇ ਦੱਸੇ ਜਾ ਰਹੇ ਹਨ। ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਜਸਪ੍ਰੀਤ ਸਰਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਰੱਖਿਆ ਗਾਰਡ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾ ਕੇ ਚਲਾ ਗਿਆ ਹੈ।

ਇਹ ਵੀ ਪੜ੍ਹੋ: ਮੋਗਾ: 'ਜਗ ਬਾਣੀ' ਵਲੋਂ ਤੜਕਸਾਰ ਮੰਡੀ ਦਾ ਦੌਰਾ, ਵੱਡੇ ਖੁਲਾਸੇ ਹੋਣ ਦੇ ਆਸਾਰ​​​​​​​


author

Shyna

Content Editor

Related News