ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ

Tuesday, Dec 10, 2019 - 04:14 PM (IST)

ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਬਚਾਅ

ਧੂਰੀ (ਜੈਨ, ਅਸ਼ਵਨੀ) : ਧੂਰੀ-ਸੰਗਰੂਰ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ ਵਿਖੇ ਲੰਘੇ ਦਿਨ ਇਕ ਵਿਆਹ ਸਮਾਗਮ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਹਰਦੀਪ ਸਿੰਘ ਵਾਸੀ ਮੂਲੋਵਾਲ ਵੱਲੋਂ ਦਰਜ ਕਰਵਾਏ ਮਾਮਲੇ ਅਨੁਸਾਰ ਲੰਘੇ ਦਿਨ ਉਕਤ ਪੈਲੇਸ ਵਿਚ ਉਸ ਦੇ ਤਾਏ ਦੇ ਲੜਕੇ ਦੇ ਵਿਆਹ ਦੀ ਪਾਰਟੀ ਰੱਖੀ ਹੋਈ ਸੀ। ਵਿਆਹ ਵਿਚ ਆਰਕੈਸਟਰਾ ਵੀ ਲੱਗਿਆ ਹੋਇਆ ਸੀ। 

ਇਸ ਦੌਰਾਨ ਕਿਸੇ ਨਾਮਾਲੂਮ ਵਿਅਕਤੀ ਨੇ ਆਪਣੀ ਪਿਸਟਲ ਨਾਲ ਨੱਚ ਰਹੇ ਵਿਅਕਤੀਆਂ 'ਤੇ ਗੋਲੀ ਚਲਾ ਦਿੱਤੀ। ਉਕਤ ਗੋਲੀ ਪੈਲੇਸ ਦੀ ਛੱਤ ਵਿਚ ਜਾ ਵੱਜੀ ਅਤੇ ਇਸ ਨਾਲ ਪੈਲੇਸ ਦੀ ਛੱਤ ਦਾ ਨੁਕਸਾਨ ਹੋ ਗਿਆ। ਉਕਤ ਨਾਮਾਲੂਮ ਦੋਸ਼ੀ ਰੌਲਾ ਪੈਣ 'ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਇਸ ਮਾਮਲੇ 'ਚ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News