ਵਿਆਹ ''ਚ ਫਾਇਰ ਕਰਕੇ ਦੋ ਜ਼ਖਮੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ

Friday, Mar 01, 2019 - 05:47 PM (IST)

ਵਿਆਹ ''ਚ ਫਾਇਰ ਕਰਕੇ ਦੋ ਜ਼ਖਮੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਰੂਪਨਗਰ (ਵਿਜੇ) : ਜ਼ਿਲਾ ਪੁਲਸ ਨੇ ਇਕ ਵਿਆਹ ਦੌਰਾਨ ਫਾਇਰਿੰਗ ਕੀਤੇ ਜਾਣ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦੇ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ 22 ਫਰਵਰੀ ਨੂੰ ਪਿੰਡ ਭਲਾਣ ਥਾਣਾ ਨੰਗਲ (ਰੂਪਨਗਰ) 'ਚ ਵਿਆਹ ਸਮਾਗਮ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਾਇਰ ਕੀਤੇ ਜਾਣ ਨਾਲ ਦਿਨੇਸ਼ ਕੁਮਾਰ ਨਿਵਾਸੀ ਭਲਾਣ ਅਤੇ ਕਰਨੈਲ ਸਿੰਘ ਨਿਵਾਸੀ ਭੱਲੜੀ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਨੰ. 29 ਦਰਜ ਕੀਤਾ ਸੀ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ 'ਚ ਪੁਲਸ ਨੇ ਸਤੀਸ਼ ਕੁਮਾਰ ਉਰਫ ਕਾਕਾ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਲਾਣ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਉਕਤ ਮੁਲਜ਼ਮ 'ਤੇ ਪਹਿਲਾਂ ਵੀ 18 ਮਾਮਲੇ ਥਾਣਾ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਥਾਣਾ ਨੂਰਪੁਰਬੇਦੀ 'ਚ ਦਰਜ ਹਨ। ਗ੍ਰਿਫਤਾਰ ਮੁਲਜ਼ਮ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਝਗੜਾ ਕਰਨ ਵਿਆਹ 'ਚ ਗਿਆ ਸੀ, ਉੱਥੇ ਦੇਸੀ ਕੱਟੇ ਨਾਲ ਫਾਇਰ ਕਰਨ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਮੁਲਜ਼ਮ ਤੋਂ ਇਕ ਦੇਸੀ ਕੱਟਾ ਸਮੇਤ ਤਿੰਨ ਜ਼ਿੰਦਾ ਕਾਰਤੂਸ ਅਤੇ 2 ਚੱਲੇ ਹੋਏ ਕਾਰਤੂਸ 12 ਬੋਰ ਵੀ ਬਰਾਮਦ ਕੀਤੇ। ਮੁਲਜ਼ਮ ਤੋਂ ਅਗਲੀ ਪੁੱਛਗਿੱਛ ਜਾਰੀ ਹੈ।


author

Gurminder Singh

Content Editor

Related News