ਦੋ ਦਿਨ ਬਾਅਦ ਸੀ ਧੀ ਦਾ ਵਿਆਹ, ਵਾਪਰੀ ਘਟਨਾ ਨੇ ਪਰਿਵਾਰ ਦਾ ਕੱਢਿਆ ਤਰਾਹ
Friday, Nov 26, 2021 - 06:38 PM (IST)
ਜ਼ੀਰਾ (ਸਤੀਸ਼ ਵਿੱਜ) : ਜ਼ੀਰਾ ਦੀ ਟਿੱਬਾ ਬਸਤੀ ਵਿਚ ਬੀਤੀ ਰਾਤ ਅਚਾਨਕ ਇਕ ਘਰ ਵਿਚ ਅੱਗ ਲੱਗ ਗਈ, ਜਿਸ ਦੇ ਚੱਲਦਿਆਂ ਵੱਡੀ ਮਾਤਰਾ ਦੇ ਵਿਚ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਹੋਰ ਵੀ ਦੁਖਦ ਗੱਲ ਇਹ ਹੈ ਕਿ ਜਿਸ ਘਰ ਵਿਚ ਅੱਗ ਲੱਗੀ, ਦੋ ਦਿਨ ਬਾਅਦ ਉਸ ਘਰ ਦੀ ਧੀ ਦਾ ਵਿਆਹ ਸੀ ਅਤੇ ਵਿਆਹ ਮੌਕੇ ਧੀ ਨੂੰ ਦਿੱਤਾ ਜਾਣ ਵਾਲਾ ਸਾਰਾ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਸੁਖਦੀਪ ਸਿੰਘ ਨੇ ਦੱਸਿਆ ਕਿ ਦੋ ਦਿਨ ਬਾਅਦ ਉਨ੍ਹਾਂ ਦੀ ਧੀ ਦਾ ਵਿਆਹ ਸੀ ਜਿਸ ਦੇ ਚੱਲਦਿਆਂ ਜਦੋਂ ਬੀਤੀ ਰਾਤ ਵਿਆਹ ਵਾਲੀ ਭਾਜੀ ਤਿਆਰ ਕਰਕੇ ਸੁੱਤੇ ਤਾਂ ਅਚਾਨਕ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਛਿੜਿਆ ਨਵਾਂ ਕਲੇਸ਼, ਆਹਮੋ-ਸਾਹਮਣੇ ਹੋਏ ਸਿੱਧੂ ਤੇ ਜਾਖੜ
ਉਕਤ ਨੇ ਦੱਸਿਆ ਕਿ ਇਹ ਅੱਗ ਵੇਖਦੇ-ਵੇਖਦੇ ਇੰਨੀ ਵੱਧ ਗਈ ਕਿ ਘਰ ਵਿਚ ਉਨ੍ਹਾਂ ਦੀ ਧੀ ਦੇ ਵਿਆਹ ਵਿਚ ਦੇਣ ਲਈ ਰੱਖਿਆ ਸਾਰਾ ਸਾਮਾਨ, ਕੱਪੜੇ ਫਰਨੀਚਰ ਆਦਿ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਵੱਲੋਂ ਇਹ ਸਾਰਾ ਸਾਮਾਨ ਇਕੱਠਾ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।
ਇਹ ਵੀ ਪੜ੍ਹੋ : ਮੁਕਤਸਰ ’ਚ ਪ੍ਰਦਰਸ਼ਨਕਾਰੀਆਂ ਨਾਲ ਖਹਿਬੜੇ ਸੁੱਖੀ ਰੰਧਾਵਾ ਤੇ ਰਾਜਾ ਵੜਿੰਗ, ਤੂੰ-ਤੜਾਕ ਤੱਕ ਪਹੁੰਚੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?