ਵਿਆਹ ਦੇ ਸ਼ਗਨਾਂ ''ਚ ਪਿਆ ਭੜਥੂ, ਡੀ. ਜੇ. ''ਤੇ ਨੱਚਦਿਆਂ ਮਚ ਗਿਆ ਚੀਕ-ਚਿਹਾੜਾ
Friday, Sep 25, 2020 - 05:27 PM (IST)

ਵਲਟੋਹਾ (ਗੁਰਮੀਤ/ਭਾਟੀਆ) : ਥਾਣਾ ਖੇਮਕਰਨ ਪੁਲਸ ਨੇ ਵਿਆਹ ਸਮਾਗਮ 'ਚ ਗੋਲ਼ੀਆਂ ਚਲਾ ਕੇ ਇਕ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਮਨਪ੍ਰੀਤ ਕੌਰ ਪਤਨੀ ਨਿਰਵੈਰ ਸਿੰਘ ਵਾਸੀ ਕਲਸੀਆਂ ਕਲਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਪਤੀ ਦੀ ਭੂਆ ਦੇ ਲੜਕੇ ਦਾ ਵਿਆਹ ਸੀ ਅਤੇ ਸਾਰਾ ਪਰਿਵਾਰ ਭੰਗੜਾ ਪਾ ਕੇ ਖੁਸ਼ੀਆਂ ਮਨਾ ਰਿਹਾ ਸੀ।
ਇਹ ਵੀ ਪੜ੍ਹੋ : ਚੱਬੇਵਾਲ 'ਚ ਧਰਨੇ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚਾਲੇ ਖੜਕੀ (ਤਸਵੀਰਾਂ)
ਇਸ ਦੌਰਾਨ ਅੱਛੀ, ਮੋਤੀ ਅਤੇ ਬਿੱਕਰ ਸਿੰਘ ਨੇ ਆਪਣੇ ਦਸਤੀ ਪਿਸਟਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਇਕ ਫਾਇਰ ਉਸ ਦੀ ਸੱਜੀ ਬਾਂਹ 'ਤੇ ਜਾ ਲੱਗਾ। ਗੋਲ਼ੀ ਲੱਗਣ ਕਾਰਨ ਉਹ ਲਹੂ-ਲੁਹਾਣ ਹੋ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੇ ਚੱਲਦੇ ਪੰਜਾਬ 'ਚ ਦਾਖ਼ਲ ਹੋਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਇਸ ਸਬੰਧੀ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਅੱਛੀ, ਮੋਤੀ ਅਤੇ ਬਿੱਕਰ ਸਿੰਘ ਵਾਸੀਆਨ ਮਹਿੰਦੀਪੁਰ ਖ਼ਿਲਾਫ਼ ਮੁਕੱਦਮਾ ਨੰਬਰ 140 ਧਾਰਾ 307/336/34 ਆਈ.ਪੀ.ਸੀ., 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰੇ ਨਵਜੋਤ ਸਿੱਧੂ, ਕੇਂਦਰ ਨੂੰ ਮਾਰਿਆ 'ਲਲਕਾਰਾ'