ਦੇਖੋ ਕਿਵੇਂ ਸਟੇਜ ''ਤੇ ਨੱਚਦੀਆਂ ਡਾਂਸਰਾਂ ''ਤੇ ਭਾਰੀ ਪਿਆ ਤੂਫਾਨ

2/9/2019 3:36:10 PM

ਜਲੰਧਰ (ਵੈਬ ਡੈਸਕ)—ਅੱਜ ਕੱਲ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹ 'ਚ ਲੋਕ ਡੀਜੇ ਦੀਆਂ ਧੂੰਮਾਂ 'ਤੇ ਖੂਬ ਨੱਚਣਾ ਪਸੰਦ ਕਰਦੇ ਹਨ। ਪਰ ਜੇਕਰ ਡਾਂਸ ਕਰਦੇ ਹੋਏ ਅਣਹੋਣੀ ਵਾਪਰ ਜਾਵੇ ਤਾਂ ਬੇਹੱਦ ਹੀ ਦੁੱਖ ਲੱਗਦਾ ਹੈ। ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਪ੍ਰੋਗਰਾਮ ਦੌਰਾਨ ਸਟੇਜ 'ਤੇ ਡਾਂਸ ਕਰ ਰਹੀਆਂ ਡਾਂਸਰਾਂ 'ਤੇ ਸਟੇਜ ਦਾ ਸੈੱਟਅੱਪ ਡਿੱਗ ਗਿਆ।

ਜਾਣਕਾਰੀ ਮੁਤਾਬਕ ਪ੍ਰੋਗਰਾਮ ਦੌਰਾਨ ਸਟੇਜ 'ਤੇ ਡਾਂਸਰਾਂ ਡਾਂਸ ਕਰ ਰਹੀਆਂ ਸਨ, ਅਚਾਨਕ ਹੀ ਤੇਜ਼ ਹਨੇਰੀ ਚੱਲਣ ਨਾਲ ਡਾਂਸਰਾਂ 'ਤੇ ਲੋਹੇ ਦੇ ਪਿੱਲਰ ਡਿੱਗ ਗਏ ਅਤੇ ਪਿੱਲਰਾਂ ਹੇਠ ਡਾਂਸਰਾਂ ਦੱਬੀਆਂ ਗਈਆਂ।