ਜੰਤਰ-ਮੰਤਰ ''ਤੇ ਹੋਏ ਅੰਦੋਲਨ ਦੀ ਅਸਲੀ ਤਾਕਤ ਮੰਚ ''ਤੇ ਨਹੀਂ, ਪਰਦੇ ਦੇ ਪਿੱਛੋਂ ਇਨ੍ਹਾਂ ''7 ਮੈਂਬਰਾਂ'' ਨੇ ਦਿਵਾਈ ''ਸਫ਼ਲਤਾ''
Sunday, Jul 26, 2026 - 10:11 AM (IST)
ਨਵੀਂ ਦਿੱਲੀ- ਕਿਸੇ ਵੀ ਵੱਡੇ ਅੰਦੋਲਨ ਦੀ ਪਛਾਣ ਅਕਸਰ ਉਸ ਦੇ ਪ੍ਰਮੁੱਖ ਚਿਹਰੇ ਤੋਂ ਹੁੰਦੀ ਹੈ ਪਰ ਉਸ ਦੀ ਸਫਲਤਾ ਸਿਰਫ ਮੰਚ ’ਤੇ ਮੌਜੂਦ ਨੇਤਾ ਦੇ ਭਾਸ਼ਣਾਂ ਨਾਲ ਤੈਅ ਨਹੀਂ ਹੁੰਦੀ। ਹਰ ਅੰਦੋਲਨ ਦੇ ਪਿੱਛੇ ਅਜਿਹੀ ਟੀਮ ਹੁੰਦੀ ਹੈ, ਜੋ ਰਣਨੀਤੀ ਬਣਾਉਣ, ਕਾਨੂੰਨੀ ਮੋਰਚਾ ਸੰਭਾਲਣ, ਮੀਡੀਆ ਨਾਲ ਸੰਵਾਦ ਕਰਨ ਅਤੇ ਜਨ-ਸਮਰਥਨ ਜੁਟਾਉਣ ਦਾ ਕੰਮ ਕਰਦੀ ਹੈ। ਇਹੋ ਟੀਮ ਅੰਦੋਲਨ ਨੂੰ ਲੰਬਾ, ਪ੍ਰਭਾਵਸ਼ਾਲੀ ਅਤੇ ਸੰਗਠਿਤ ਬਣਾਏ ਰੱਖਣ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਇਕ ਰਿਪੋਰਟ ਦੇ ਮੁਤਾਬਕ ਜੰਤਰ-ਮੰਤਰ ’ਤੇ ਰਹੇ ਅੰਦੋਲਨ ਵਿਚ ਵੀ ਮੰਚ ’ਤੇ ਭਲੇ ਹੀ ਇਕ ਪ੍ਰਮੁੱਖ ਚਿਹਰਾ ਦਿਖਾਈ ਦਿੰਦਾ ਹੋਵੇ ਪਰ ਉਸ ਦੇ ਪਿੱਛੇ ਸੱਤ ਮਾਹਿਰਾਂ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ।
ਕੋਈ ਬਣਾ ਰਿਹਾ ਰਣਨੀਤੀ, ਕੋਈ ਸੰਭਾਲ ਰਿਹਾ ਕਾਨੂੰਨੀ ਲੜਾਈ
ਟੀਮ ਵਿਚ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਲੋਕ ਸ਼ਾਮਲ ਹਨ। ਕੋਈ ਜਨਤਕ ਨੀਤੀ (ਪਬਲਿਕ ਪਾਲਿਸੀ) ਅਤੇ ਖੋਜ ਦਾ ਮਾਹਿਰ ਹੈ, ਤਾਂ ਕੋਈ ਕਾਨੂੰਨੀ ਮਾਮਲਿਆਂ ਦਾ ਜਾਣਕਾਰ। ਵਕੀਲਾਂ ਦੀ ਟੀਮ ਅਦਾਲਤਾਂ ਵਿਚ ਅੰਦੋਲਨ ਨਾਲ ਜੁੜੇ ਮਾਮਲਿਆਂ ’ਤੇ ਨਜ਼ਰ ਰੱਖ ਰਹੀ ਹੈ ਅਤੇ ਲੋੜੀਂਦੀ ਕਾਨੂੰਨੀ ਸਲਾਹ ਦੇ ਰਹੀ ਹੈ। ਇਸ ਨਾਲ ਅੰਦੋਲਨ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਮਿਲ ਰਹੀ ਹੈ।
ਪੱਤਰਕਾਰ ਅਤੇ ਸੋਸ਼ਲ ਮੀਡੀਆ ਮਾਹਿਰ ਸੰਭਾਲ ਰਹੇ ਸੰਵਾਦ
ਅੰਦੋਲਨ ਦੀ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੀਡੀਆ ਅਤੇ ਸੰਚਾਰ ਟੀਮ ਕੋਲ ਹੈ। ਪੱਤਰਕਾਰੀ ਦਾ ਤਜਰਬਾ ਰੱਖਣ ਵਾਲੇ ਮੈਂਬਰ ਪ੍ਰੈੱਸ ਨਾਲ ਤਾਲਮੇਲ, ਬਿਆਨ ਜਾਰੀ ਕਰਨ ਅਤੇ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਉਣ ਦਾ ਕੰਮ ਦੇਖ ਰਹੇ ਹਨ। ਡਿਜੀਟਲ ਪਲੇਟਫਾਰਮਾਂ ਰਾਹੀਂ ਅੰਦੋਲਨ ਦੇ ਸੰਦੇਸ਼ ਨੂੰ ਤੇਜ਼ੀ ਨਾਲ ਦੇਸ਼ ਭਰ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਸਮਰਥਕਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਬੇਕਾਬੂ ਹੁੰਦੀ ਜਾ ਰਹੀ ਮਿਡਲ ਈਸਟ ਦੀ ਜੰਗ ! ਹੁਣ ਹੂਤੀਆਂ ਨੇ ਸਾਊਦੀ ਦੀ ਰਿਫਾਈਨਰੀ 'ਤੇ ਦਾਗੀਆਂ ਮਿਜ਼ਾਈਲਾਂ
ਵਿਦਿਆਰਥੀ ਅਤੇ ਸਮਾਜਿਕ ਕਰਮਚਾਰੀ ਜੋੜ ਰਹੇ ਜਨ-ਸਮਰਥਨ
ਟੀਮ ਵਿਚ ਵਿਦਿਆਰਥੀ ਅੰਦੋਲਨਾਂ ਅਤੇ ਸਮਾਜਿਕ ਮੁਹਿੰਮਾਂ ਦਾ ਤਜਰਬਾ ਰੱਖਣ ਵਾਲੇ ਮੈਂਬਰ ਵੀ ਸ਼ਾਮਲ ਹਨ। ਇਹ ਲੋਕ ਵੱਖ-ਵੱਖ ਸੂਬਿਆਂ ਵਿਚ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜਿਕ ਸੰਗਠਨਾਂ ਨਾਲ ਸੰਪਰਕ ਬਣਾ ਕੇ ਅੰਦੋਲਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵਿਚ ਜੁਟੇ ਹਨ। ਵੱਖ-ਵੱਖ ਵਰਗਾਂ ਨਾਲ ਸੰਵਾਦ ਅਤੇ ਤਾਲਮੇਲ ਕਾਰਨ ਅੰਦੋਲਨ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ।
ਹਰ ਮੈਂਬਰ ਦੀ ਭੂਮਿਕਾ ਵੱਖਰੀ, ਨਿਸ਼ਾਨਾ ਇਕ
ਟੀਮ ਦੇ ਹਰੇਕ ਮੈਂਬਰ ਨੂੰ ਉਸ ਦੀ ਮੁਹਾਰਤ ਅਨੁਸਾਰ ਜ਼ਿੰਮੇਵਾਰੀ ਦਿੱਤੀ ਗਈ ਹੈ। ਕੋਈ ਨੀਤੀਗਤ ਦਸਤਾਵੇਜ਼ ਤਿਆਰ ਕਰ ਰਿਹਾ ਹੈ, ਕੋਈ ਕਾਨੂੰਨੀ ਰਣਨੀਤੀ ਬਣਾ ਰਿਹਾ ਹੈ, ਕੋਈ ਮੀਡੀਆ ਪ੍ਰਬੰਧਨ ਦੇਖ ਰਿਹਾ ਹੈ ਤਾਂ ਕੋਈ ਜਨ-ਸੰਪਰਕ ਅਤੇ ਸੰਗਠਨ ਦੇ ਵਾਧੇ ਦਾ ਕੰਮ ਸੰਭਾਲ ਰਿਹਾ ਹੈ। ਇਸ ਤਾਲਮੇਲ ਵਾਲੀ ਕਾਰਜਸ਼ੈਲੀ ਕਾਰਨ ਅੰਦੋਲਨ ਦਾ ਸੰਚਾਲਨ ਸੁਚੱਜੇ ਤਰੀਕੇ ਨਾਲ ਹੋ ਰਿਹਾ ਹੈ ਅਤੇ ਫੈਸਲੇ ਵੀ ਸਾਂਝੇ ਤੌਰ ’ਤੇ ਲਏ ਜਾ ਰਹੇ ਹਨ।
ਟੀਮ ਵਰਕ ਬਣਿਆ ਸਭ ਤੋਂ ਵੱਡਾ ਹਥਿਆਰ
ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਦੇ ਦੌਰ ਵਿਚ ਕੋਈ ਵੀ ਵੱਡਾ ਜਨ-ਅੰਦੋਲਨ ਸਿਰਫ਼ ਇਕ ਵਿਅਕਤੀ ਦੇ ਭਰੋਸੇ ਸਫ਼ਲ ਨਹੀਂ ਹੋ ਸਕਦਾ। ਮਜ਼ਬੂਤ ਸੰਗਠਨ, ਸਪੱਸ਼ਟ ਰਣਨੀਤੀ, ਕਾਨੂੰਨੀ ਤਿਆਰੀ, ਪ੍ਰਭਾਵਸ਼ਾਲੀ ਗੱਲਬਾਤ ਅਤੇ ਸੋਸ਼ਲ ਮੀਡੀਆ ਦੀ ਸਰਗਰਮ ਮੌਜੂਦਗੀ ਕਿਸੇ ਵੀ ਮੁਹਿੰਮ ਦੀ ਸਫ਼ਲਤਾ ਦੇ ਮਹੱਤਵਪੂਰਨ ਆਧਾਰ ਬਣ ਚੁੱਕੇ ਹਨ। ਇਹੋ ਵਜ੍ਹਾ ਹੈ ਕਿ ਮੰਚ ’ਤੇ ਇਕ ਚਿਹਰਾ ਦਿਖਾਈ ਦੇਣ ਦੇ ਬਾਵਜੂਦ ਪਰਦੇ ਦੇ ਪਿੱਛੇ ਕੰਮ ਕਰ ਰਹੀ ਟੀਮ ਆੰਦੋਲਨ ਦੀ ਅਸਲੀ ਤਾਕਤ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer
ਇਹ 7 ਮੈਂਬਰ ਅੰਦੋਲਨ ਦੀ ਰਣਨੀਤੀ, ਸੰਗਠਨ, ਕਾਨੂੰਨ, ਮੀਡੀਆ, ਜਨ-ਸੰਪਰਕ ਅਤੇ ਡਿਜੀਟਲ ਸੰਚਾਲਨ ਦੀ ਰੀੜ੍ਹ ਦੀ ਹੱਡੀ ਮੰਨੇ ਜਾ ਰਹੇ ਹਨ :
ਨੀਤੀ ਨਿਰਮਾਣ ਅਤੇ ਰਿਸਰਚ ਪ੍ਰਮੁੱਖ ਵੈਸ਼ਨਵੀ : ਅੰਦੋਲਨ ਦੀ ਰਣਨੀਤੀ ਤਿਆਰ ਕਰਨਾ, ਨੀਤੀਗਤ ਦਸਤਾਵੇਜ਼ ਬਣਾਉਣਾ, ਵੱਖ-ਵੱਖ ਸੂਬਿਆਂ ਦੇ ਮੁੱਦਿਆਂ ਦਾ ਅਧਿਐਨ ਅਤੇ ਪਬਲਿਕ ਪਾਲਿਸੀ ’ਤੇ ਕੰਮ ਕਰਨਾ।
ਸੰਗਠਨ ਅਤੇ ਤਾਲਮੇਲ ਆਫ਼ਰੀਨ : ਨੌਕਰੀ ਛੱਡ ਕੇ ਅੰਦੋਲਨ ਨਾਲ ਜੁੜੀ। ਨੌਜਵਾਨਾਂ, ਵਿਦਿਆਰਥੀ ਸੰਗਠਨਾਂ ਅਤੇ ਵਾਲੰਟੀਅਰਾਂ ਵਿਚਾਲੇ ਤਾਲਮੇਲ ਕਾਇਮ ਕਰਨ ਅਤੇ ਮੁਹਿੰਮ ਦਾ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਹੈ।
ਕਿਸਾਨ ਪਰਿਵਾਰ ਤੋਂ ਦੀਪਕ : ਕਿਸਾਨ ਪਰਿਵਾਰ ਤੋਂ ਹੋਣ ਕਰ ਕੇ ਪੇਂਡੂ ਖੇਤਰਾਂ, ਕਿਸਾਨਾਂ ਅਤੇ ਵਿਦਿਆਰਥੀ ਸਮੂਹਾਂ ਨੂੰ ਅੰਦੋਲਨ ਨਾਲ ਜੋੜਨਾ ਅਤੇ ਜ਼ਮੀਨੀ ਨੈੱਟਵਰਕ ਮਜ਼ਬੂਤ ਕਰਨਾ ਇਨ੍ਹਾਂ ਦੀ ਜ਼ਿੰਮੇਵਾਰੀ ਹੈ।
ਕਾਨੂੰਨੀ ਮੋਰਚੇ ’ਤੇ ਰਤਨਾ : ਅੰਦੋਲਨ ਨਾਲ ਜੁੜੇ ਕਾਨੂੰਨੀ ਮਾਮਲਿਆਂ ਦੀ ਨਿਗਰਾਨੀ, ਅਦਾਲਤਾਂ ਵਿਚ ਪੈਰਵੀ ਅਤੇ ਕਾਨੂੰਨੀ ਰਣਨੀਤੀ ਤਿਆਰ ਕਰਨਾ ਇਨ੍ਹਾਂ ਦਾ ਕੰਮ ਹੈ।
ਸਮਾਜਿਕ ਕਾਰਕੁਨ ਆਸ਼ੂਤੋਸ਼ : ਸਮਾਜਿਕ ਮੁਹਿੰਮਾਂ ਦਾ ਸੰਚਾਲਨ, ਲੋਕ ਸਮਰਥਨ ਜੁਟਾਉਣਾ, ਵੱਖ-ਵੱਖ ਸੰਗਠਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਪਰਕ ਬਣਾਏ ਰੱਖਣਾ ਕੰਮ ਹੈ।
ਮੀਡੀਆ ਕਰਮੀ ਸੌਰਵ ਦਾਸ : ਪੱਤਰਕਾਰੀ ਦੇ ਤਜ਼ਰਬੇ ਦੇ ਆਧਾਰ ’ਤੇ ਮੀਡੀਆ ਤਾਲਮੇਲ, ਪ੍ਰੈੱਸ ਨਾਲ ਗੱਲਬਾਤ, ਇੰਟਰਵਿਊ, ਸੁਨੇਹਿਆਂ ਦਾ ਪ੍ਰਸਾਰ ਅਤੇ ਸੋਸ਼ਲ ਮੀਡੀਆ ਰਣਨੀਤੀ ਸੰਭਾਲਣਾ ਇਨ੍ਹਾਂ ਦੀ ਜ਼ਿੰਮੇਵਾਰੀ ਹੈ।
ਸਿਧਾਂਤ : ਪਰਦੇ ਦੇ ਪਿੱਛੇ ਰਹਿ ਕੇ ਡਿਜੀਟਲ ਸੰਚਾਰ, ਸੋਸ਼ਲ ਮੀਡੀਆ ਕੰਟੈਂਟ, ਤਕਨੀਕੀ ਤਾਲਮੇਲ ਅਤੇ ਆਨਲਾਈਨ ਮੁਹਿੰਮ ਦਾ ਪ੍ਰਬੰਧਨ ਕਰਨ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ ਬਚਾਈ ਸੀ 20 ਲੋਕਾਂ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
