ਪੰਜਾਬ 'ਚ ਇਸ ਸਾਲ ਅਪ੍ਰੈਲ ਮਹੀਨਾ ਰਿਹਾ Cool, ਆਉਣ ਵਾਲੇ ਦਿਨਾਂ 'ਚ ਵੀ ਲੱਗੇਗੀ ਝੜੀ
Monday, May 01, 2023 - 02:19 PM (IST)
ਲੁਧਿਆਣਾ (ਬਸਰਾ) : ਮਾਰਚ ਮਹੀਨੇ ਦੇ ਅਖ਼ੀਰ ਅਤੇ ਅਪ੍ਰੈਲ ਦੇ ਅਖ਼ੀਰਲੇ ਪੰਦਰਵਾੜੇ ਦੌਰਾਨ ਹੋਈ ਬਾਰਸ਼ ਨੇ ਇਸ ਸਾਲ ਪੰਜਾਬ 'ਚ ਮੌਸਮ ਨੂੰ ਠੰਡਾ ਰੱਖਿਆ ਹੈ। ਇੱਥੇ ਜਿਕਰਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਦੌਰਾਨ ਪੰਜਾਬ ਦਾ ਪਾਰਾ ਮੌਜੂਦਾ ਸਮੇਂ ਨਾਲੋ ਹਮੇਸ਼ਾ ਵੱਧ ਹੀ ਰਿਹਾ ਹੈ। ਇਸ ਵਾਰ ਅਪ੍ਰੈਲ ਮਹੀਨੇ ਦਾ ਪਾਰਾ 34 ਡਿਗਰੀ ਸੈਲਸੀਅਸ ਤੋਂ 40 ਡਿਗਰੀ ਦੇ ਦਰਮਿਆਨ ਰਿਹਾ ਹੈ, ਜੋ ਔਸਤਨ ਨਾਲੋਂ 5 ਡਿਗਰੀ ਘੱਟ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਦੇ ਗਰਮੀ 'ਚ ਨਿਕਲਣ ਵਾਲੇ ਨੇ ਵੱਟ, ਧਿਆਨ ਨਾਲ ਪੜ੍ਹੋ ਇਹ ਖ਼ਬਰ
ਪਿਛਲੇ ਪੰਦਰਵਾੜੇ ਦੌਰਾਨ ਰੋਜ਼ਾਨਾ ਦਰਜ ਕੀਤਾ ਜਾਣ ਵਾਲਾ ਪਾਰਾ ਔਸਤਨ ਨਾਲੋਂ ਰੋਜ਼ਾਨਾ ਘੱਟ ਹੀ ਦਰਜ ਕੀਤਾ ਜਾਂਦਾ ਰਿਹਾ ਹੈ। ਪੱਛਮੀ ਪੌਣਾਂ ਦੇ ਕਾਰਨ ਸੂਬੇ 'ਚ ਕਈ ਵਾਰ ਹਲਕੀ ਤੋ ਮੱਧਮ ਬਾਰਸ਼ ਰਹੀ ਹੈ ਤੇ ਤੇਜ਼ ਹਵਾਵਾਂ ਨੇ ਆਪਣਾ ਜ਼ੋਰ ਦਿਖਾਇਆ ਹੈ। ਆਉਣ ਵਾਲੇ ਅਗਲੇ ਤਿੰਨ ਦਿਨਾਂ ਦੌਰਾਨ ਹਲਕੀ ਤੋ ਮੱਧਮ ਬਾਰਸ਼ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। ਤਪਿਸ਼ ਘੱਟ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਹੀ ਰਹੇਗੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆ 'ਚ ਬਾਰਸ਼ ਹੋਈ। ਸਭ ਤੋ ਵੱਧ ਬਾਰਸ਼ ਹੁਸ਼ਿਆਰਪੁਰ 'ਚ 40 ਮਿਲੀਮੀਟਰ ਦਰਜ ਕੀਤੀ ਗਈ, ਜਦਕਿ ਨਵਾਂਸ਼ਹਿਰ 'ਚ 20 ਮਿਲੀਮੀਟਰ, ਲੁਧਿਆਣਾ 'ਚ 16 ਮਿਲੀਮੀਟਰ ਬਾਰਸ਼ ਰਹੀ। ਇਸ ਤੋਂ ਇਲਾਵਾ ਕਈ ਹੋਰ ਹਿੱਸਿਆ 'ਚ ਵੀ ਹਲਕੀ ਬਾਰਸ਼ ਦੇਖਣ ਨੂੰ ਮਿਲੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ