ਲੁਧਿਆਣਾ ''ਚ ਬਦਲਿਆ ਮੌਸਮ ਦਾ ਮਿਜਾਜ਼, ਦੁਪਹਿਰ ਨੂੰ ਗਰਮੀ ਤੇ ਸ਼ਾਮ ਨੂੰ ਹੋਣ ਲੱਗਦੈ ਠੰਡ ਦਾ ਅਹਿਸਾਸ
Tuesday, Feb 15, 2022 - 09:32 AM (IST)
ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਚ ਪਿਛਲੇ ਕਈ ਕਈ ਦਿਨਾਂ ਤੋਂ ਖਿੜਖਿੜਾਉਂਦੀ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ ਦੇ ਪਾਰੇ ’ਚ ਉਛਾਲ ਦਰਜ ਹੋਣ ਲੱਗਾ ਹੈ। ਇਸ ਸਮੇਂ ਸਥਾਨਕ ਨਗਰੀ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਨੂੰ ਪਾਰ ਕਰਦਾ ਹੋਇਆ 24.4 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ ਹੈ, ਜਦੋਂ ਕਿ ਘੱਟੋ-ਘੱਟ ਪਾਰਾ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ : CM ਚੰਨੀ ਦੇ ਚੌਪਰ ਨੂੰ ਉੱਡਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ
ਇਸ ਸਮੇਂ ਮੌਸਮ ਦੇ ਮਿਜਾਜ਼ ਦੀ ਗੱਲ ਕਰੀਏ ਤਾਂ ਦੁਪਹਿਰ ਸਮੇਂ ਲੁਧਿਆਣਵੀਆਂ ਨੂੰ ਗਰਮੀ ਅਤੇ ਸ਼ਾਮ ਢੱਲਦੇ ਹੀ ਠੰਡ ਦਾ ਅਹਿਸਾਸ ਹੋਣ ਲੱਗਦਾ ਹੈ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਵੇਗਾ 2 ਸਾਬਕਾ ਮੁੱਖ ਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ