ਧੁੰਦ ਤੇ ਠੰਡ ਦਾ ਜਨ ਜੀਵਨ ''ਤੇ ਪੈ ਰਿਹੈ ਗਹਿਰਾ ਪ੍ਰਭਾਵ

Saturday, Jan 06, 2018 - 12:15 AM (IST)

ਧੁੰਦ ਤੇ ਠੰਡ ਦਾ ਜਨ ਜੀਵਨ ''ਤੇ ਪੈ ਰਿਹੈ ਗਹਿਰਾ ਪ੍ਰਭਾਵ

ਅਬੋਹਰ (ਸੁਨੀਲ)—ਦਿਨ ਪ੍ਰਤੀ ਦਿਨ ਵਧ ਰਹੀ ਧੁੰਦ ਤੇ ਠੰਡ ਦਾ ਜਨ ਜੀਵਨ 'ਤੇ ਗਹਿਰਾ ਪ੍ਰਭਾਵ ਪੈਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਤਿੰਨ ਡਿੱਗਰੀ ਤੋਂ ਹੇਠਾਂ ਪਹੁੰਚ ਸਕਦਾ ਹੈ। ਪਹਾੜਾਂ ਵਿਚ ਬਰਫਬਾਰੀ ਹੋਣ ਨਾਲ ਸ਼ੀਤ ਲਹਿਰ ਤੇਜ਼ੀ ਨਾਲ ਚਲ ਰਹੀ ਹੈ। ਜਿਸਦੇ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਲ ਹੋ ਗਿਆ ਹੈ। ਠੰਡ ਕਾਰਨ ਪੂਰਾ ਦਿਨ ਲੋਕ ਕੰਬਦੇ ਨਜ਼ਰ ਆਉਂਦੇ ਹਨ ਅਤੇ ਹੁਣ ਲੋਕਾਂ ਨੂੰ ਕੇਵਲ ਅੱਗ ਦਾ ਹੀ ਸਹਾਰਾ ਹੈ। ਪੂਰਾ ਦਿਨ ਲੋਕ ਘਰਾਂ ਤੇ ਦਫਤਰਾਂ ਵਿਚ ਅੱਗ ਬਾਲ ਕੇ ਸੇਕਦੇ ਨਜ਼ਰ ਆਉਂਦੇ ਹਨ। ਸ਼ਹਿਰ 'ਚ ਗਰਮ ਕੱਪੜਿਆਂ ਦੀਆਂ ਦੁਕਾਨਾਂ ਤੇ ਰੇਹੜੀਆਂ 'ਤੇ ਪੂਰੀ ਭੀੜ ਦੇਖੀ ਜਾ ਸਕਦੀ ਹੈ। ਜਦਕਿ ਬਾਜ਼ਾਰ ਦੀਆਂ ਹੋਰ ਦੁਕਾਨਾਂ 'ਤੇ ਵਿਰਾਨੀ ਛਾਈ ਰਹਿੰਦੀ ਹੈ। ਭਿਅੰਕਰ ਠੰਡ ਕਾਰਨ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਨਿਕਲਣ ਤੋਂ ਪਰਹੇਜ਼ ਹੀ ਕਰਦੇ ਹਨ। ਸਵੇਰ ਦੇ ਸਮੇਂ ਧੁੰਦ ਹੋਣ ਕਾਰਨ ਸੜਕਾਂ 'ਤੇ ਵ੍ਹੀਕਲਾਂ ਦੀ ਗਤੀ ਹੌਲੀ ਹੋ ਗਈ ਹੈ ਅਤੇ ਇਸਨੇ ਜੀਵਨ ਦੀ ਗਤੀ ਨੂੰ ਵੀ ਹੌਲਾ ਕਰ ਦਿੱਤਾ ਹੈ। ਝੁੱਗੀ-ਝੌਂਪੜੀ ਤੇ ਖੁੱਲ੍ਹੇ ਅਸਮਾਨ ਹੇਠਾਂ ਜੀਵਨ ਗੁਜ਼ਾਰਨ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


Related News