ਅਗਲੇ 48 ਘੰਟੇ ਹੋਰ ਸਤਾਵੇਗੀ ਹੱਡਚੀਰਵੀਂ ਠੰਡ
Saturday, Dec 22, 2018 - 02:49 PM (IST)

ਚੰਡੀਗੜ੍ਹ/ਸ਼੍ਰੀਨਗਰ (ਯੂ. ਐੱਨ. ਆਈ., ਮਜੀਦ) : ਪੱਛਮੀ-ਉੱਤਰੀ ਖੇਤਰ 'ਚ ਪਿਛਲੇ ਕੁਝ ਦਿਨਾਂ ਤੋਂ ਸੀਤ ਲਹਿਰ ਅਤੇ ਹੱਡਚੀਰਵੀਂ ਠੰਡ ਦਾ ਕਹਿਰ ਜਾਰੀ ਹੈ ਅਤੇ ਅਗਲੇ 48 ਘੰਟਿਆਂ ਤੋਂ ਬਾਅਦ ਹੀ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਖੇਤਰ 'ਚ ਆਉਣ ਵਾਲੇ 2 ਦਿਨ ਦੇ ਬਾਅਦ ਹੀ ਸੀਤ ਲਹਿਰ ਤੋਂ ਰਾਹਤ ਮਿਲਣ ਦੇ ਆਸਾਰ ਹਨ ਪਰ ਕਿਤੇ-ਕਿਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ। ਪੰਜਾਬ ਅਤੇ ਹਰਿਆਣਾ 'ਚ ਆਦਮਪੁਰ, ਨਾਰਨੌਲ, ਹਿਸਾਰ, ਸਿਰਸਾ ਸਭ ਤੋਂ ਠੰਡੇ ਸਥਾਨ ਦਰਜ ਕੀਤੇ ਗਏ।
ਉਧਰ ਕਸ਼ਮੀਰ 'ਚ ਸਥਾਨਕ ਭਾਸ਼ਾ 'ਚ 'ਚਿਲਈ ਕਲਾਂ' (ਲਗਾਤਾਰ ਬਰਫਬਾਰੀ) ਕਹਾਉਣ ਵਾਲਾ 40 ਦਿਨਾਂ ਦਾ ਸਭ ਤੋਂ ਠੰਡਾ ਮੌਸਮ ਸ਼ੁਰੂ ਹੋ ਗਿਆ। ਘਾਟੀ ਅਤੇ ਲੱਦਾਖ 'ਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਅਤੇ ਇਥੇ ਘੱਟੋ-ਘੱਟ ਤਾਪਮਾਨ 0 ਤੋਂ ਹੇਠਾਂ ਚਲਾ ਗਿਆ ਹੈ।