ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ

Tuesday, Aug 23, 2022 - 01:42 PM (IST)

ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐੱਸ.ਐੱਫ. ਨੇ ਭਾਰੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਹਨ, ਜਿਸ 'ਤੇ ਬੀ.ਐੱਸ.ਐੱਫ. ਵੱਲੋਂ ਸ਼ੱਕ ਜਤਾਇਆ ਦਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨ ਵੱਲੋਂ ਭੇਜੇ ਗਏ ਹਨ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ ਦੀ ਬਟਾਲੀਅਨ ਵੱਲੋਂ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਥਾਣੇ ਦੀ ਕੰਧ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਟੇਪ ਰਿਕਾਰਡਰ, 'ਬੰਬ' ਦੇ ਖ਼ਦਸ਼ੇ ਵਜੋਂ ਇਲਾਕਾ ਕੀਤਾ ਸੀਲ

ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਹਨੇਰੇ ਵਿੱਚ ਅੱਜ ਸਵੇਰੇ ਜਦੋਂ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਜਵਾਨਾਂ ਨੇ ਪਾਕਿਸਤਾਨ ਵੱਲੋਂ ਭਾਰਤ ਵੱਲ ਆਉਂਦੀ ਡਰੋਨ ਜਿਹੀ ਚੀਜ਼ ਦੇਖ ਤਾਂ ਬੀ.ਓ.ਪੀ. ਰਾਜਾ ਮੋਹਤਮ ਅਤੇ ਬੀ.ਓ.ਪੀ. ਜੋਗਿੰਦਰ ਸਿੰਘ ਦੇ ਏਰੀਆ ਵਿੱਚ ਜਵਾਨਾਂ ਵੱਲੋਂ ਉਸ 'ਤੇ ਫਾਈਰਿੰਗ ਕੀਤੀ ਗਈ ਅਤੇ ਬਾਅਦ ਵਿੱਚ ਉਸ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਇਆ ਗਿਆ। ਜਿਸ ਦੌਰਾਨ 2 ਪਲਾਸਟਿਕ ਦੇ ਬੈਗ ਮਿਲੇ, ਜਿਨ੍ਹਾਂ ਨੂੰ ਖੋਲਣ ’ਤੇ 6 ਮੈਗਜੀਨ, 3 ਏ.ਕੇ. ਸੀਰੀਜ ਰਾਈਫਲ, 3 ਮਸ਼ੀਨ ਗਨ, 4 ਮੈਗਜੀਨ ਵਾਲੀਆਂ 2 ਐਮ 3 ਸਬ ਮਸ਼ੀਨ ਗਨ, ਕਾਰਬਾਈਨ 5.56 ਐਮਐਮ, ਪਾਕਿਸਤਾਨ ਤੋਂ ਬਣੀ ਹੋਈ ਸੈਮੀ ਆਟੋਮੇਟਿਕ ਅਤੇ ਸਪੈਸ਼ਲ ਸੈਮੀ ਆਟੋ ਏ.ਕੇ. ਰਾਈਫਲ, 30 ਬੋਰ ਦੇ ਸਪੈਸ਼ਲ ਪਿਸਟਲ ਅਤੇ ਕਾਰਤੂਸ ਆਦਿ ਬਰਾਮਦ ਹੋਏ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਇਹ ਹਥਿਆਰ ਭਾਰਤ 'ਚ ਕਿਸ ਨੂੰ ਭੇਜੇ ਗਏ ਹਨ ਅਤੇ ਇਸ ਨਾਲ ਕਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News