ਅਣਪਛਾਤੇ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਮਾਂ-ਪੁੱਤ ਕੋਲੋਂ ਮੋਟਰਸਾਈਕਲ ਖੋਹਿਆ

Thursday, Apr 17, 2025 - 06:12 PM (IST)

ਅਣਪਛਾਤੇ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਮਾਂ-ਪੁੱਤ ਕੋਲੋਂ ਮੋਟਰਸਾਈਕਲ ਖੋਹਿਆ

ਬਟਾਲਾ (ਸਾਹਿਲ, ਯੋਗੀ) : ਅਣਪਛਾਤੇ ਨਕਾਬਪੋਸ਼ਾਂ ਵਲੋਂ ਤੇਜ਼ਧਾਰ ਹਥਿਆਰ ਦਿਖਾ ਕੇ ਮਾਂ-ਪੁੱਤ ਕੋਲੋਂ ਮੋਟਰਸਾਈਕਲ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰਨਬੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਛੋਟੇ ਘੁੰਮਣ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਬੀਤੀ 2 ਅਪ੍ਰੈਲ ਨੂੰ ਉਹ ਤੇ ਉਸਦੀ ਮਾਤਾ ਕੁਲਵਿੰਦਰ ਕੌਰ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰ.ਪੀ.ਬੀ.06.8634 ’ਤੇ ਸਵਾਰ ਹੋ ਕੇ ਪਿੰਡ ਤੋਂ ਬਟਾਲਾ ਕਿਸੇ ਕੰਮ ਲਈ ਗਏ ਹੋਏ ਸੀ ਅਤੇ ਜਦੋਂ ਉਹ ਵਾਪਸ ਘਰ ਨੂੰ ਪਰਤਦੇ ਸਮੇਂ ਅੱਡਾ ਤਾਰਾਗੜ੍ਹ ਤੋਂ ਛੋਟੇ ਘੁੰਮਣ ਰੋਡ ’ਤੇ ਚੜ੍ਹੇ ਤਾਂ ਇਸੇ ਦੌਰਾਨ ਇਕ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ 3 ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੱਧੇ ਹੋਏ ਸਨ, ਨੇ ਦਾਤਰ ਅਤੇ ਕਿਰਚ ਦਿਖਾ ਕੇ ਜ਼ਬਰਦਸਤੀ ਉਸਦਾ ਮੋਟਰਸਾਈਕਲ ਖੋਹ ਲਿਆ ਅਤੇ ਫਰਾਰ ਹੋ ਗਏ। 

ਉਕਤ ਬਿਆਨਕਰਤਾ ਮੁਤਾਬਕ ਉਹ ਉਕਤ ਵਿਅਕਤੀਆਂ ਦੀ ਆਪਣੇ ਤੌਰ ’ਤੇ ਭਾਲ ਕਰਦਾ ਰਿਹਾ, ਜੋ ਹੁਣ ਉਸ ਨੂੰ ਪਤਾ ਚੱਲਿਆ ਹੈ ਕਿ ਉਸਦਾ ਮੋਟਰਸਾਈਕਲ ਮਨਦੀਪ ਸਿੰਘ ਉਰਫ ਮਨੀ ਉਰਫ ਪਟਵਾਰੀ ਪੁੱਤਰ ਬਿਸ਼ਨ ਲਾਲ ਵਾਸੀ ਵੀਲਾਬੱਜੂ ਹਾਲ ਵਾਸੀ ਦਾਣਾ ਮੰਡੀ ਬਟਾਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਖੋਹਿਆ ਹੈ। ਉਕਤ ਪੁਲਸ ਅਧਿਕਾਰੀ ਨੇ ਅੱਗ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਮਨਦੀਪ ਸਿੰਘ ਉਰਫ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ ਤੇ ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਵਿਖੇ ਬਣਦੀਆਂ ਧਾਰਾਵਾਂ ਹੇਠ ਉਕਤ ਨਕਾਬਪੋਸ਼ਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News