ਧਰਮ ਨਾਲ ਸਿੱਖਿਆ ਨੂੰ ਵੀ ਪ੍ਰਫੁਲਿਤ ਕਰਾਂਗੇ : ਐਡਵੋਕੇਟ ਧਾਮੀ

Monday, Dec 06, 2021 - 10:13 PM (IST)

ਧਰਮ ਨਾਲ ਸਿੱਖਿਆ ਨੂੰ ਵੀ ਪ੍ਰਫੁਲਿਤ ਕਰਾਂਗੇ : ਐਡਵੋਕੇਟ ਧਾਮੀ

ਸਮਰਾਲਾ(ਬੰਗਡ਼,ਗਰਗ)– ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਬੰਬ ਅਤੇ ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰ ਕੇ ਹਲਕਾ ਸਮਰਾਲਾ ਨਾਲ ਮਸਲੇ ਸਾਂਝੇ ਕੀਤੇ । ਗੱਲਬਾਤ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਪੰਜਾਬ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਨੂੰ ਨਾਲ ਲੈ ਕੇ ਉਹ ਧਰਮ ਦੇ ਨਾਲ-ਨਾਲ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਵਚਨਬੱਧ ਰਹਿਣਗੇ।

ਮੁਲਾਕਾਤ ਉਪਰੰਤ ਬੰਬ ਅਤੇ ਬਾਜਵਾ ਨੇ ਕਿਹਾ ਕਿ ਧਰਮ ਪ੍ਰਚਾਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਭਾਈ ਹਰਜਿੰਦਰ ਸਿੰਘ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ, ਸਿੱਖੀ ਪ੍ਰਚਾਰ-ਪਸਾਰ ਅਤੇ ਪੰਥ ਪ੍ਰਸਤੀ ’ਚ ਨਵਾਂ ਅਧਿਆਏ ਸਿਰਜੇਗੀ। ਉਨ੍ਹਾਂ ਦੱਸਿਆ ਕਿ ਹਲਕਾ ਸਮਰਾਲਾ ਅੰਦਰ ਸ਼੍ਰੋਮਣੀ ਕਮੇਟੀ ਅਧੀਨ ਚਲਦੇ ਗੁਰਧਾਮਾਂ ਅਤੇ ਵਿੱਦਿਅਕ ਅਦਾਰਿਆ ਸਬੰਧੀ ਵਿਸਥਾਰ ਪੂਰਵਕ ਹੋਈ ਚਰਚਾ ਤੋਂ ਬਾਅਦ ਪ੍ਰਧਾਨ ਧਾਮੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਗਿਆ ।
 


author

Bharat Thapa

Content Editor

Related News