ਬਦਲਦੇ ਦੌਰ ਵਿਚਾਲੇ ਹੁਣ ਸੂਚਨਾ ਤੇ ਤਕਨੀਕ ਨੂੰ ਆਧਾਰ ਬਣਾ ਸਿੱਖਿਆ ਦਾ ਪ੍ਰਸਾਰ ਕਰਨਾ ਹੋਵੇਗਾ : ਗੁਰਦੀਪ ਸਿੰਘ ਸਿਹਰਾ

Saturday, Aug 22, 2020 - 11:43 PM (IST)

ਬਦਲਦੇ ਦੌਰ ਵਿਚਾਲੇ ਹੁਣ ਸੂਚਨਾ ਤੇ ਤਕਨੀਕ ਨੂੰ ਆਧਾਰ ਬਣਾ ਸਿੱਖਿਆ ਦਾ ਪ੍ਰਸਾਰ ਕਰਨਾ ਹੋਵੇਗਾ : ਗੁਰਦੀਪ ਸਿੰਘ ਸਿਹਰਾ

ਫਗਵਾੜਾ (ਜਲੋਟਾ) - ਉੱਤਰ ਭਾਰਤ ਵਿਚ ਉੱਚ ਸਿੱਖਿਆ ਦੇ ਖੇਤਰ ਵਿਚ ਸਰਬੋਤਮ ਅਤੇ ਮੋਹਰੀ ਮੰਨੀ ਜਾਂਦੀ ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਹੜੇ ਵਿਚ ਅੱਜ ਪੰਜਾਬ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਵਰਚੁਅਲ ਕਨਵੋਕੇਸ਼ਨ ਵਿਚ ਇੰਜੀਨੀਅਰਿੰਗ ਬੈਚ ਨਾਲ ਸੰਬਧਿਤ ਸਾਲ 2015 ਦੇ ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਨੂੰ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਘਰ 'ਤੇ ਹੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਦਿਲਚਸਪ ਪਹਿਲੂ ਇਹ ਰਿਹਾ ਕਿ ਕਨਵੋਕੇਸ਼ਨ ਵਿਚ ਯੂਨੀਵਰਸਿਟੀ ਵਿਚ 5 ਲੋਕ ਮੌਜੂਦ ਰਹੇ ਅਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ 'ਤੇ ਸਰਲਤਾ ਨਾਲ ਡਿਗਰੀਆਂ ਪ੍ਰਦਾਨ ਕਰ ਦਿੱਤੀਆਂ ਗਈਆਂ।

ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਦੇਸ਼ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਅਤੇ ਜੀ. ਐੱਨ. ਏ. ਗੀਅਰਸ ਦੇ ਡਾਇਰੈਕਟਰ ਗੁਰਦੀਪ ਸਿੰਘ ਸਿਹਰਾ ਨੇ ਦੱਸਿਆ ਕਿ ਵਰਚੁਅਲ ਕਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਇਹ ਯਕੀਨਨ ਕੀਤਾ ਗਿਆ ਸੀ ਕਿ ਵਿਦਿਆਥੀਆਂ ਨੂੰ ਇਸ ਤਰ੍ਹਾਂ ਡਿਗਰੀਆਂ ਪ੍ਰਦਾਨ ਕੀਤੀਆਂ ਜਾਣ ਕਿ ਉਨ੍ਹਾਂ ਨੂੰ ਕਨਵੋਕੇਸ਼ਨ ਵਿਚ ਮੌਜੂਦ ਰਹਿਣ ਦਾ ਅਹਿਸਾਸ ਵੀ ਰਹੇ ਅਤੇ ਉਹ ਕੋਵਿਡ-19 ਦੇ ਦੌਰ ਵਿਚ ਆਪਣੇ ਘਰ ਵਿਚ ਰਹਿੰਦੇ ਹੋਏ ਸੁਰੱਖਿਅਤ ਵੀ ਹੋਣ।

PunjabKesari

ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਅੱਜ ਜੀ. ਐੱਨ. ਏ. ਯੂਨੀਵਰਸਿਟੀ ਦੇ ਸਾਲ 2015 ਨਾਲ ਸਬੰਧਿਤ ਇੰਜੀਨੀਅਰਿੰਗ ਬੈਚ ਦੇ ਵਿਦਿਆਰਥੀ ਜਿਨਾਂ ਵਿਚ ਮੈਕਾਟ੍ਰਾਨਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ, ਮੈਕੇਨੀਕਲ, ਏਅਰੋਸਪੇਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਆਟੋਮੋਟਿਵ ਮੈਕਟ੍ਰਾਨਿਕਸ, ਸਿਵਲ ਅਤੇ ਇਲੈਕਟ੍ਰੇਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਨਾਲ ਸਬੰਧਿਤ ਕਰੀਬ 240 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਪ੍ਰੋਗਰਾਮ ਵਿਚ ਕਰੀਬ 25 ਹੋਣਹਾਰ ਵਿਦਿਆਰਥੀਆਂ ਨੂੰ ਵੱਖ ਵੱਖ ਸ਼੍ਰੇਣੀਆਂ ਦੇ ਤਹਿਤ ਸੋਨ, ਕਾਂਸੀ ਅਤੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਮੌਜੂਦਾ ਯੁੱਗ ਆਧੁਨਿਕ ਸੂਚਨਾ ਅਤੇ ਤਕਨੀਕ ਨੂੰ ਆਧਾਰ ਬਣਾ ਕੇ ਉੱਚ ਸਿੱਖਿਆ ਦਾ ਪ੍ਰਸਾਰ ਕਰਨ ਦਾ ਹੈ। ਇਸ ਦੇ ਤਹਿਤ ਅੱਜ ਯੂਨੀਵਰਸਿਟੀ ਵੱਲੋਂ ਆਪਣੀ ਤਰ੍ਹਾਂ ਦੀ ਕੀਤੀ ਗਈ ਪਹਿਲ ਦੇ ਤਹਿਤ ਵਰਚੁਅਲ ਕਨਵੋਕੇਸ਼ਨ 2020 ਦਾ ਆਯੋਜਨ ਕੀਤਾ ਗਿਆ ਹੈ।

PunjabKesari

ਇਸ ਮੌਕੇ 'ਤੇ ਵਰਚੁਅਲ ਕਨਵੋਕੇਸ਼ਨ ਦਾ ਹਿੱਸਾ ਬਣੇ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵੀ. ਕੇ. ਰਤਨ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿਚ ਕੋਰੋਨਾਵਾਇਰਸ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ ਅਤੇ ਹਰ ਕੋਈ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਡਾ. ਰਤਨ ਨੇ ਨਾਲ ਹੀ ਕਿਹਾ ਕਿ ਇਸ ਦੌਰ ਨੂੰ ਬਤੌਰ ਚੁਣੌਤੀ ਸਵੀਕਾਰ ਕਰਦੇ ਹੋਏ ਉੱਚ ਸਿੱਖਿਆ ਦਾ ਪ੍ਰਸਾਰ ਆਧੁਨਿਕ ਤਕਨੀਕ ਦੇ ਤਹਿਤ ਹੁਣ ਆਨਲਾਈਨ ਪ੍ਰੋਸੈੱਸ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਣਾ ਸਿੱਖਿਆ ਸੰਸਥਾਨ ਦੀ ਜ਼ਿੰਮੇਵਾਰੀ ਬਣ ਗਿਆ ਹੈ।

ਇਸ ਮੌਕੇ 'ਤੇ ਜੀ. ਐੱਨ. ਏ. ਯੂਨੀਵਰਸਿਟੀ ਦੀ ਡੀਨ ਐਕੇਡਮਿਕ ਡਾ. ਮੋਨੀਕਾ ਹੰਸਪਾਲ ਨੇ ਆਪਣੇ ਸੁਆਗਤ ਭਾਸ਼ਣ ਵਿਚ ਸਾਰੇ ਵਿਦਿਆਰਥੀਆਂ ਨੂੰ ਵਰਚੁਅਲ ਕਨਵੋਕੇਸ਼ਨ 2020 ਦਾ ਹਿੱਸਾ ਬਣਨ ਅਤੇ ਘਰ 'ਤੇ ਮਿਲੀਆਂ ਡਿਗਰੀਆਂ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਯਤਨ ਇਹੀ ਰਹੇਗਾ ਕਿ ਅਸੀਂ ਯੂਨੀਵਰਸਿਟੀ ਵਿਚ ਸੂਚਨਾ ਅਤੇ ਤਕਨੀਕ ਦਾ ਭਰਪੂਰ ਇਸਤੇਮਾਲ ਕਰ ਆਨਲਾਈਨ ਸਟੱਡੀ 'ਤੇ ਫੋਕਸ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਕਟ ਦੇ ਇਸ ਦੌਰ ਵਿਚ ਵਿਦਿਅਕ ਕੋਰਸ ਪਹੁੰਚਾਉਂਦੇ ਰਹੀਏ।

PunjabKesari

ਪ੍ਰੋਗਰਾਮ ਦੌਰਾਨ ਡਾ. ਆਰ. ਕੇ. ਮਹਾਜਨ ਨੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਮਿਲਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਅੱਜ ਜੀ. ਐੱਨ. ਏ. ਯੂਨੀਵਰਸਿਟੀ ਦੇ ਉਸ ਇਤਿਹਾਸਕ ਪ੍ਰੋਗਰਾਮ ਦਾ ਹਿੱਸਾ ਬਣੇ ਹਨ ਜਿਸ ਦੇ ਤਹਿਤ ਉਨ੍ਹਾਂ ਨੂੰ ਇਕ ਨਵੇਂ ਅਨੁਭਵ ਦਾ ਅਹਿਸਾਸ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਡਿਗਰੀਆਂ ਪ੍ਰਦਾਨ ਹੋਈਆਂ ਹਨ। ਇਸ ਮੌਕੇ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋਫੈਸਰ ਕਮ ਐਸੋਸੀਏਟ ਡੀਨ ਡਾ. ਵਿਕ੍ਰਾਂਤ ਸ਼ਰਮਾ ਸਮੇਤ ਹੋਰ ਲੋਕ ਮੌਜੂਦ ਸਨ।


author

Khushdeep Jassi

Content Editor

Related News