ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਮਜ਼ਦੂਰ (ਵੀਡੀਓ)

04/09/2019 4:39:16 PM

ਜ਼ੀਰਾ (ਸਤੀਸ਼) - ਪੰਜਾਬ ਸਰਕਾਰ ਪਾਸੋਂ ਅਪਣੀਆ ਮੰਗਾਂ ਮਨਵਾਉਣ ਲਈ ਤਹਿਸੀਲ ਜ਼ੀਰਾ ਵਿਖੇ ਵਰਕਰ ਮੈਨੇਜਮੈਂਟ ਕਮੇਟੀ ਜ਼ੀਰਾ ਦੇ 5 ਮੈਂਬਰ ਜ਼ੀਰਾ-ਅੰਮ੍ਰਿਤਸਰ ਬਾਈਪਾਸ 'ਤੇ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ ਗਏ । ਇਸ ਗੱਲ ਦਾ ਪਤਾ ਲੱਗਣ 'ਤੇ  ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ । ਇਸ ਮੌਕੇ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ.ਜ਼ੀਰਾ ਨੇ ਯੂਨੀਅਨ ਦੇ ਆਗੂਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। 

PunjabKesari

ਇਸ ਤੋਂ ਬਾਅਦ ਐੱਸ. ਡੀ. ਐੱਮ. ਜ਼ੀਰਾ ਨਰਿੰਦਰ ਸਿੰਘ ਨੇ ਉੱਥੇ ਪਹੁੰਚ ਕੇ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਕੁਝ ਆਗੂਆਂ ਨੂੰ ਮਾਨਯੋਗ ਡੀ.ਸੀ. ਫਿਰੋਜ਼ਪੁਰ ਨਾਲ ਮਿਲਵਾਉਣ ਲਈ ਆਪਣੇ ਨਾਲ ਫਿਰੋਜ਼ਪੁਰ ਲੈ ਗਏ । ਦੱਸ ਦੇਈਏ ਕਿ ਕੁਝ ਆਗੂਆਂ ਦੇ ਜਾਣ ਤੋਂ ਬਾਅਦ ਵੀ ਯੂਨੀਅਨ ਦੇ, ਜੋ ਆਗੂ ਟੈਂਕੀ 'ਤੇ ਚੜੇ ਸਨ, ਉਹ ਹਾਲੇ ਤੱਕ ਟੈਂਕੀ ਦੇ ਉੱਪਰ ਹੀ ਹਨ । 

PunjabKesari

ਯੂਨੀਅਨ ਦੇ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਾਲ ਦੀ ਢੋਆ–ਢੋਹਾਈ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਵਲੋਂ ਇਸ ਕੰਮ ਦਾ ਟੈਂਡਰ ਪਾਇਆ ਗਿਆ ਸੀ, ਜੋ 2 ਅਪ੍ਰੈਲ ਨੂੰ ਖੁੱਲਣਾ ਸੀ। ਉਨ੍ਹਾਂ ਨੂੰ ਬੀਤੇ ਦਿਨ ਪਤਾ ਲੱਗਾ ਕਿ ਉਨ੍ਹਾਂ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਤੇ ਨਾਲ ਉਨ੍ਹਾਂ ਦੇ ਕਰੀਬ 300 ਪਰਿਵਾਰਾਂ ਦਾ ਘਰ ਚੱਲਦਾ ਹੈ ਅਤੇ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ, ਉਸ ਸਮੇਂ ਤੱਕ ਉਨ੍ਹਾਂ ਵਲੋਂ ਸੰਘਰਸ਼ ਜਾਰੀ ਰਹੇਗਾ।  

 


rajwinder kaur

Content Editor

Related News