ਮਹਾਨਗਰ ''ਚ 850 ਟਿਊਬਵੈੱਲਾਂ ਤੋਂ ਕਲੋਰੀਨੇਸ਼ਨ ਤੋਂ ਬਿਨਾਂ ਹੋ ਰਹੀ ਪਾਣੀ ਦੀ ਸਪਲਾਈ

Sunday, Jul 21, 2024 - 05:24 PM (IST)

ਲੁਧਿਆਣਾ (ਹਿਤੇਸ਼)- ਮਹਾਨਗਰ ਦੇ 850 ਟਿਊਬਵੈੱਲਾਂ ਤੋਂ ਬਿਨਾਂ ਕਲੋਰੀਨੇਸ਼ਨ ਤੋਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ। ਇਹ ਖੁਲਾਸਾ ਡੀ. ਸੀ. ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਬਰਸਾਤ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਮੁੱਦੇ ’ਤੇ ਬੁਲਾਈਆਂ ਮੀਟਿੰਗਾਂ ਮਗਰੋਂ ਹੋਇਆ ਹੈ। ਕਿਉਂਕਿ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਵਾਟਰ ਸਪਲਾਈ ਦੇ ਸੈਂਪਲ ਲੈਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੌਰਾਨ ਕਈ ਥਾਵਾਂ 'ਤੇ ਪਾਣੀ ਦੇ ਨਮੂਨੇ ਫੇਲ੍ਹ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਸ ਕਾਰਨ ਨਗਰ ਨਿਗਮ ਵੱਲੋਂ 100 ਫੀਸਦੀ ਸ਼ੁੱਧ ਪਾਣੀ ਸਪਲਾਈ ਕਰਨ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਜਿਸ ਦਾ ਕਾਰਨ ਮਹਾਨਗਰ ਦੇ 850 ਟਿਊਬਵੈੱਲਾਂ ਤੋਂ ਕਲੋਰੀਨੇਸ਼ਨ ਤੋਂ ਬਿਨਾਂ ਸਪਲਾਈ ਕੀਤੇ ਜਾ ਰਹੇ ਪਾਣੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਕਿਉਂਕਿ ਨਗਰ ਨਿਗਮ ਵੱਲੋਂ ਲਗਾਏ ਗਏ 1200 ਟਿਊਬਵੈੱਲਾਂ ਵਿੱਚੋਂ ਛੋਟੇ ਟਿਊਬਵੈੱਲਾਂ ’ਤੇ ਕਲੋਰੀਨੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ। ਜਿਥੋਂ ਤੱਕ ਵੱਡੇ ਟਿਊਬਵੈੱਲਾਂ ਦਾ ਸਵਾਲ ਹੈ, ਉਸ 'ਚ 350 ਟਿਊਬਵੈੱਲਾਂ 'ਤੇ ਹੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

10 ਫੀਸਦੀ ਸੈਂਪਲ ਹੋਏ ਫੇਲ੍ਹ 

ਨਗਰ ਨਿਗਮ ਵੱਲੋਂ ਕਲੋਰੀਨ ਤੋਂ ਬਿਨਾਂ ਪਾਣੀ ਦੀ ਸਪਲਾਈ ਦਾ ਇੱਕ ਸਬੂਤ ਇਹ ਹੈ ਕਿ ਡੀਸੀ ਦੇ ਹੁਕਮਾਂ ’ਤੇ ਵੱਖ-ਵੱਖ ਇਲਾਕਿਆਂ ਵਿੱਚੋਂ ਰੋਜ਼ਾਨਾ ਜੋ 100 ਪਾਣੀ ਦੀ ਸਪਲਾਈ ਦੇ ਸੈਂਪਲ ਲਏ ਜਾ ਰਹੇ ਹਨ, ਉਨ੍ਹਾਂ ਵਿੱਚੋਂ 10 ਫੀਸਦੀ ਸੈਂਪਲ ਫੇਲ੍ਹ ਹੋ ਰਹੇ ਹਨ, ਜਿਸ ਦਾ ਮੁੱਖ ਕਾਰਨ ਕਲੋਰੀਨ ਹੈ ।

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਟਿਊਬਵੈੱਲਾਂ ਦੀ ਲਾਈਨ ਦੇ ਆਪਸੀ ਕੁਨੈਕਟੀਵਿਟੀ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਾਅਵੇ ਦੀ ਨਿਕਲੀ ਫੂਕ

ਆਮ ਤੌਰ 'ਤੇ ਕਲੋਰੀਨ ਤੋਂ ਬਿਨਾਂ ਪਾਣੀ ਦੀ ਸਪਲਾਈ ਹੋਣ ਦੇ ਮਾਮਲੇ 'ਚ ਨਗਰ ਨਿਗਮ ਦੇ ਅਧਿਕਾਰੀ ਟਿਊਬਵੈੱਲਾਂ ਦੀ ਲਾਈਨ ਦੇ ਆਪਸੀ ਸੰਪਰਕ ਦਾ ਦਾਅਵਾ ਕਰਦੇ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਜਿੱਥੇ ਟਿਊਬਵੈੱਲਾਂ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਟਿਊਬਵੈੱਲਾਂ ਦੀਆਂ ਲਾਈਨਾਂ ਦੇ ਆਪਸੀ ਕੁਨੈਕਟੀਵਿਟੀ ਸਬੰਧੀ ਨਗਰ ਨਿਗਮ ਅਧਿਕਾਰੀਆਂ ਦੇ ਦਾਅਵੇ ਦੀ ਫੂਕ ਨਿਕਲ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News