ਕੰਟਰੈਕਟ ਵਰਕਰਾਂ ਨੇ ਜਲ ਸਪਲਾਈ ਮੰਤਰੀ ਦਾ ਫੂਕਿਅਾ ਪੁਤਲਾ

08/21/2018 2:05:08 AM

ਹੁਸ਼ਿਆਰਪੁਰ,   (ਘੁੰਮਣ)-  ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੰਟਰੈਕਟ ਵਰਕਰਜ਼ ਯੂਨੀਅਨ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਨੇ ਅੱਜ ਇਥੇ ਯੂਨੀਅਨ ਦੇ ਪ੍ਰਧਾਨ ਉਂਕਾਰ ਸਿੰਘ ਢਾਡਾ ਤੇ ਜਨਰਲ ਸਕੱਤਰ ਸੁਨੀਤਾ ਕਾਜਲ ਦੀ ਅਗਵਾਈ ’ਚ ਸਥਾਨਕ ਮਹਾਰਾਜਾ ਜੱਸਾ ਸਿੰਘ  ਰਾਮਗਡ਼੍ਹੀਆ ਚੌਕ ’ਚ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਡ਼ੀਅਲ ਵਤੀਰੇ ਅਤੇ ਮੰਤਰੀ ਰਜ਼ੀਆ ਸੁਲਤਾਨਾ ਧੱਕੇਸ਼ਾਹੀ ਕਰਕੇ ਜਲ ਸਪਲਾਈ ਸਕੀਮਾਂ ਪੰਚਾਇਤਾਂ ਦੇ ਸਪੁਰਦ ਕਰਕੇ ਵਰਕਰਾਂ ਤੋਂ ਰੋਜ਼ਗਾਰ ਖੋਹ ਰਹੀ ਹੈ। 
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਭਰ ’ਚ ਹਜ਼ਾਰਾਂ ਦੀ ਗਿਣਤੀ ’ਚ ਕੰਟਰੈਕਟਰ ਵਰਕਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਵਿਭਾਗ ਦੇ ਹੈੱਡਕੁਆਟਰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਹੋਰ ਸੰਗਠਨਾਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਕੂਚ ਕੀਤਾ ਜਾਵੇਗਾ। 
ਇਸ ਮੌਕੇ ਜਨਰਲ ਸਕੱਤਰ ਮਨਜੀਤ ਸਿੰਘ, ਜਸਵੀਰ ਸਿੰਘ, ਮਲਕੀਤ ਰਾਮ, ਬਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਰੋਸ ਧਰਨੇ ਦੌਰਾਨ ਯੂਨੀਅਨ ਆਗੂ ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਰਵੀਕਾਂਤ, ਰਾਜਵਿੰਦਰ ਸਿੰਘ, ਰਾਕੇਸ਼ ਕੁਮਾਰ, ਮਹਿੰਗਾ ਸਿੰਘ, ਰਛਪਾਲ ਸਿੰਘ, ਮੁਕਲ ਕੁਮਾਰ, ਸੁਰਜੀਤ ਸਿੰਘ ਤੇ ਨਾਨਕ ਚੰਦ ਆਦਿ ਵੀ ਮੌਜੂਦ ਸਨ।


Related News