ਜੁਆਇੰਟ ਐਕਸ਼ਨ ਫਰੰਟ ਜਲ ਸਰੋਤ ਵੱਲੋਂ ਅਧਿਕਾਰੀਆ ਨੂੰ ਯਾਦ ਪੱਤਰ
Wednesday, Nov 11, 2020 - 02:10 PM (IST)
ਚੰਡੀਗੜ੍ਹ (ਰਮਨਜੀਤ) : ਜਲ ਸਰੋਤ ਮਹਿਕਮੇ ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਰੀ-ਸਟੱਰਕਚਰਿੰਗ ਦੇ ਨਾ 'ਤੇ ਦਰਜਾ ਤਿੰਨ ਅਤੇ ਚਾਰ ਦੀਆਂ ਲਗਭਗ 8848 ਅਸਾਮੀਆਂ ਖ਼ਤਮ ਕਰ ਦਿੱਤੀਆ ਗਈਆਂ ਅਤੇ ਮੁੱਖ ਇੰਜੀਨੀਅਰ ਪੱਧਰ ਦੀਆ ਅਸਾਮੀਆਂ ਵਧਾ ਦਿੱਤੀਆ ਗਈਆ ਹਨ, ਜਿਸ ਨਾਲ ਦਫ਼ਤਰਾ 'ਚ ਕੰਮ ਕਰਨ ਵਾਲੇ ਸੀਨੀਅਰ ਸਹਾਇਕ ਅਤੇ ਫੀਲਡ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਵੱਡੇ ਪੱਧਰ ਘਾਟ ਪੈਦਾ ਹੋ ਗਈ ਹੈ ਤੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਤੋਂ ਪੈਦਾ ਹੋਈ ਸਥਿਤੀ 'ਤੇ ਵਿਚਾਰ ਕਰਨ ਲਈ ਜਲ ਸਰੋਤ ਮਹਿਕਮੇ 'ਚ ਕੰਮ ਕਰਦੀਆਂ ਜੱਥੇਬੰਦੀਆ ਵੱਲੋਂ ਮਿਲ ਕੇ ਜੁਆਇੰਟ ਐਕਸ਼ਨ ਫਰੰਟ ਜਲ ਸਰੋਤ ਮਹਿਕਮਾ ਬਣਾਇਆ ਗਿਆ। ਸਾਰੀਆ ਜੱਥੇਬੰਦੀਆ 'ਚੋਂ ਇੱਕ-ਇੱਕ ਕਨਵੀਨਰ ਲਿਆ ਗਿਆ। ਇਨ੍ਹਾਂ ਕਨਵੀਨਰਾਂ ਵੱਲੋ ਮਿਲ ਕੇ ਮੁੱਖ ਇੰਜੀਨੀਅਰ ਹੈਡ ਕੁਆਰਟਰ ਸ੍ਰੀ ਈਸ਼ਵਰ ਦਾਸ ਗੋਇਲ ਜੀ ਨੂੰ ਯਾਦ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਕਿ ਮੁੱਖ ਦਫ਼ਤਰ ਦੇ ਕੰਮ-ਕਾਰ ਦਾ ਚੈਨਲ ਪਹਿਲਾਂ ਵਾਲਾ ਹੀ ਰੱਖਿਆ ਜਾਵੇ ਤਾਂ ਕਿ ਮੁਲਾਜ਼ਮਾਂ ਨੂੰ ਆਪਣੇ ਕੰਮਾਂ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਉਨ੍ਹਾਂ 'ਤੇ ਵਿੱਤੀ ਬੋਝ ਨਾ ਪਵੇ ਅਤੇ ਅਜਿਹਾ ਨਾ ਹੋਣ ਦੀ। ਮੁਲਾਜ਼ਮਾਂ ਵੱਲੋ ਮਿਤੀ 16/11/20 ਨੂੰ ਮੁੱਖ ਦਫ਼ਤਰ 'ਚ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਗੋਪਾਲ ਯਖਮੀਂ, ਗੁਰਸ਼ਰਨਜੀਤ ਸਿੰਘ ਹੁੰਦਲ, ਖੁਸ਼ਵਿੰਦਰ ਕਪਿਲਾ, ਦਰਸ਼ਨ ਸਿਘ, ਗੁਰਬਿੰਦਰ ਸਿੰਘ, ਦੇਵ ਰਾਜ, ਦੀਪਕ ਵੈਦ ਹਾਜਰ ਸਨ। ਇਹ ਜਾਣਕਾਰੀ ਜੱਥੇਬੰਦੀ ਦੇ ਐਕਟਿੰਗ ਪ੍ਰਧਾਨ ਪਵਨ ਕੁਮਾਰ ਨੇ ਦਿੱਤੀ।