ਪਾਣੀ ਦੇ ਮੁੱਦੇ ''ਤੇ ਫਿਰ ਪਲਟੇ ਕੇਜਰੀਵਾਲ! (ਵੀਡੀਓ)

01/18/2017 2:55:21 AM

ਚੰਡੀਗੜ੍ਹ : ਪੰਜਾਬ ਦੇ ਪਾਣੀਆਂ ''ਤੇ ਦਿੱਲੀ ਵਾਸੀਆਂ ਦਾ ਵੀ ਹੱਕ ਦੱਸਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਆਪਣੇ ਬਿਆਨ ਤੋਂ ਪਲਟ ਗਏ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ''ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਉਹ ਪੰਜਾਬ ਦੇ ਹੱਕ ਵਿਚ ਪਾਣੀ ਦਾ ਫੈਸਲਾ ਕਰਨਗੇ।
ਹਾਲਾਂਕਿ ਆਪਣੇ ਬਿਆਨ ''ਚ ਉਨ੍ਹਾਂ ਇਹ ਨਹੀਂ ਸਾਫ ਕੀਤਾ ਕਿ ਪਾਣੀ ਸਿਰਫ ਪੰਜਾਬ ਕੋਲ ਹੀ ਰਹੇਗਾ ਜਾ ਪੰਜਾਬ ਦੇ ਪਾਣੀ ''ਤੇ ਕਿਸੇ ਹੋਰ ਸੂਬੇ ਦਾ ਵੀ ਹੱਕ ਹੋਵੇਗਾ। ਸਿਆਸੀ ਮਾਹਿਰਾਂ ਨੇ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਚੋਣ ਰਣਨੀਤੀ ਦਾ ਹਿੱਸਾ ਦੱਸਿਆ ਹੈ।


Gurminder Singh

Content Editor

Related News