ਪਿੰਡ ਖੁੰਡੇ ਹਲਾਲ ਬਣਿਆ ਲੋਕਾਂ ਲਈ ਮਾਰਗਦਰਸ਼ਨ, ਕੂੜੇ ਕਰਕਟ ਤੋਂ ਖ਼ਾਦ ਤਿਆਰ ਕਰਨ ਲਈ ਲਗਾਇਆ ਪ੍ਰੋਜੈਕਟ

Saturday, Mar 06, 2021 - 02:40 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ  (ਸੁਖਪਾਲ ਢਿੱਲੋਂ/ਪਵਨ ਤਨੇਜਾ) : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਅਜਿਹਾ ਪ੍ਰੋਜੈਕਟ ਲਗਾਇਆ ਗਿਆ ਹੈ , ਜਿਥੇ ਪਿੰਡ ਦੇ ਕੂੜੇ ਕਰਕਟ ਤੋਂ ਖ਼ਾਦ ਤਿਆਰ ਕੀਤੀ ਜਾਵੇਗੀ । ਬੀਤੇ ਦਿਨੀਂ ਇਸ ਪ੍ਰੋਜੈਕਟ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਅਤੇ ਬੀ. ਡੀ. ਪੀ. ਓ. ਕੁਸਮ ਅਗਰਵਾਲ ਨੇ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਖੁੰਡੇ ਹਲਾਲ ਪਿੰਡ ਹੋਰਨਾਂ ਲੋਕਾਂ ਲਈ ਇਕ ਮਾਰਗਦਰਸ਼ਨ ਬਣ ਗਿਆ ਹੈ ਕਿਉਂਕਿ ਇਸ ਪ੍ਰੋਜੈਕਟ ਨਾਲ ਪਿੰਡ ਸਾਫ਼ ਸੁਥਰਾ ਬਣੇਗਾ ਅਤੇ ਸਵੱਛ ਭਾਰਤ ਮੁਹਿੰਮ ਨੂੰ ਤਕੜਾ ਹੁੰਗਾਰਾ ਮਿਲੇਗਾ । ਪਿੰਡ ਦੇ ਸਰਪੰਚ ਹੰਸਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਦੇ ਇੱਕ ਹਜ਼ਾਰ ਘਰਾਂ ਲਈ 2 ਹਜ਼ਾਰ ਬਾਲਟੀਆਂ ਕੂੜਾ ਕਰਕਟ ਪਾਉਣ ਲਈ ਲਿਆਂਦੀਆਂ ਗਈਆਂ ਹਨ। ਹਰੇਕ ਘਰ ਨੂੰ ਦੋ-ਦੋ ਬਾਲਟੀਆਂ ਹਰੇ ਅਤੇ ਲਾਲ ਰੰਗ ਦੀਆਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਦੀ ਅਗਵਾਈ ਵਿਚ ਸਦਨ ਨੇ ਕੇਂਦਰ ਤੋਂ ਕੀਤੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ

PunjabKesari

ਪੰਚਾਇਤ ਵੱਲੋਂ 2 ਰੇਹੜੀਆਂ ਬਣਾਈਆਂ ਗਈਆਂ ਹਨ ਅਤੇ ਹਰ ਰੋਜ਼ ਸਵੇਰੇ ਦੋ ਵਿਅਕਤੀ ਰੇਹੜੀਆਂ ’ਤੇ ਡਰੰਮ ਰੱਖ ਕੇ ਲੋਕਾਂ ਦੇ ਘਰਾਂ ਅੱਗੇ ਜ਼ਾਇਆ ਕਰਨਗੇ ਤਾਂ ਜੋ ਕੂੜਾ ਕਰਕਟ ਇਕੱਠਾ ਕਰਕੇ ਸ਼ਮਸ਼ਾਨਘਾਟ ਵਿਖੇ ਲਗਾਏ ਗਏ ਪ੍ਰੋਜੈਕਟ ਵਿੱਚ ਸੁੱਟਿਆ ਜਾਵੇ । ਉਨ੍ਹਾਂ ਕਿਹਾ ਕਿ ਇਸ ਕੂੜੇ ਦੀ ਖ਼ਾਦ ਤਿਆਰ ਕੀਤੀ ਜਾਵੇਗੀ ਅਤੇ ਇਹ ਖ਼ਾਦ ਵੇਚ ਕੇ ਪੰਚਾਇਤ ਦੀ ਆਮਦਨ ਵਧਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਕੰਮ ਪੰਚਾਇਤ ਅਤੇ ਨਰੇਗਾ ਸਕੀਮ ਵੱਲੋਂ ਰਲ ਕੇ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਇਸ ਕਾਰਜ ’ਤੇ ਲੱਖਾਂ ਰੁਪਏ ਖ਼ਰਚ ਹੋਇਆ ਹੈ । ਇਸ ਮੌਕੇ ਪੰਚਾਇਤ ਅਫ਼ਸਰ , ਪੰਚਾਇਤ ਸਕੱਤਰ ਦਵਿੰਦਰ ਸਿੰਘ ਬਾਗਲਾ ਅਤੇ ਏ. ਪੀ. ਓ. ਨਰੇਗਾ ਤੋਂ ਇਲਾਵਾ ਸਮੁੱਚੇ ਪੰਚਾਇਤ ਮੈਂਬਰ ਮੌਜੂਦ ਸਨ ।

ਇਹ ਵੀ ਪੜ੍ਹੋ : ਇਕ ਵਾਰ ਫਿਰ ਲੁਧਿਆਣਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਨਾਲ ਗੈਂਗਰੇਪ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News