ਸਕੱਤਰੇਤ ’ਚ ਤਾਇਨਾਤ ਸੀ. ਆਈ. ਐੱਸ. ਐੱਫ਼. ਜਵਾਨ ਨੇ ਗੋਲ਼ੀ ਕੇ ਕੀਤੀ ਖ਼ੁਦਕੁਸ਼ੀ

Monday, Apr 03, 2023 - 01:29 AM (IST)

ਚੰਡੀਗੜ੍ਹ (ਸੁਸ਼ੀਲ)–ਪੰਜਾਬ ਐਂਡ ਹਰਿਆਣਾ ਸਕੱਤਰੇਤ ਵਿਚ ਤਾਇਨਾਤ ਸੀ. ਆਈ. ਐੱਸ. ਐੱਫ਼. ਦੇ ਜਵਾਨ ਨੇ ਐਤਵਾਰ ਤੜਕੇ ਰਾਈਫ਼ਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਹੋਰ ਜਵਾਨ ਆਏ ਤਾਂ ਵੇਖਿਆ ਕਿ ਕੁਰਸੀ ’ਤੇ ਬੈਠਾ ਜਵਾਨ ਲਹੂ-ਲੁਹਾਨ ਹਾਲਤ ਵਿਚ ਸੀ। ਪੁਲਸ ਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਕਰਨਾਟਕ ਨਿਵਾਸੀ ਨਾਗਾ ਅਰਜੁਨ ਵਜੋਂ ਹੋਈ ਹੈ। ਸੀ. ਐੱਫ਼. ਐੱਸ. ਐੱਲ. ਜਾਂਚ ਵਿਚ ਪਤਾ ਲੱਗਿਆ ਕਿ ਨਾਗਾ ਅਰਜੁਨ ਨੇ ਪੈਰਾਂ ਵਿਚ ਰਾਈਫ਼ਲ ਰੱਖ ਧੌਣ ਦੇ ਹੇਠਾਂ ਗੋਲ਼ੀ ਚਲਾਈ ਸੀ। ਗੋਲ਼ੀ ਸਿਰ ਦੇ ਆਰ-ਪਾਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਅਹਿਮ ਅਪੀਲ, ਜਾਣੋ ਕੀ ਕਿਹਾ

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਨਾਗਾ ਅਰਜੁਨ ਦੀ ਕਿਸੇ ਗੱਲ ਤੋਂ ਪਤਨੀ ਨਾਲ ਕਿਹਾ-ਸੁਣੀ ਹੋਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਸੈਕਟਰ-3 ਥਾਣਾ ਪੁਲਸ ਨੇ ਲਾਸ਼ ਮੋਰਚਰੀ ’ਚ ਰਖਵਾ ਕੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੈਕਟਰ-3 ਥਾਣਾ ਪੁਲਸ ਨੂੰ ਐਤਵਾਰ ਸਵੇਰੇ 4 ਵਜੇ ਸੂਚਨਾ ਮਿਲੀ ਕਿ ਪੰਜਾਬ ਐਂਡ ਹਰਿਆਣਾ ਸਕੱਤਰੇਤ ’ਚ ਤਾਇਨਾਤ ਸੀ. ਆਈ. ਐੱਸ. ਐੱਫ਼. ਦੇ ਜਵਾਨ ਨੂੰ ਗੋਲ਼ੀ ਲੱਗ ਗਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਪੁਲਸ ਟੀਮ ਨਾਲ ਪੁੱਜੇ। ਜਵਾਨ ਕੁਰਸੀ ’ਤੇ ਰਾਈਫ਼ਲ ਲੈ ਕੇ ਬੈਠਾ ਸੀ ਅਤੇ ਗੋਲ਼ੀ ਮੂੰਹ ਦੇ ਹੇਠੋਂ ਸਿਰ ਦੇ ਆਰ-ਪਾਰ ਹੋ ਗਈ ਸੀ। ਪੁਲਸ ਤੁਰੰਤ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ

ਜਾਂਚ ’ਚ ਪਤਾ ਲੱਗਿਆ ਕਿ ਉਹ ਕਈ ਮਹੀਨਿਆਂ ਤੋਂ ਪੰਜਾਬ ਐਂਡ ਹਰਿਆਣਾ ਸਕੱਤਰੇਤ ’ਚ ਤਾਇਨਾਤ ਸੀ। ਸ਼ਨੀਵਾਰ ਰਾਤ ਗੇਟ ਕੋਲ ਡਿਊਟੀ ਸੀ। ਜਵਾਨਾਂ ਨੇ ਦੱਸਿਆ ਕਿ ਨਾਗਾ ਅਰਜੁਨ ਨੇ ਸ਼ਨੀਵਾਰ ਰਾਤ ਬੈਰਕ ’ਚ ਖਾਣਾ ਖਾਧਾ ਅਤੇ ਡਿਊਟੀ ’ਤੇ ਆ ਗਿਆ ਸੀ। ਉਹ ਡਿਊਟੀ ’ਤੇ ਪ੍ਰੇਸ਼ਾਨੀ ’ਚ ਲੱਗ ਰਿਹਾ ਸੀ। ਉਸ ਨੇ ਕਿਸੇ ਨਾਲ ਫ਼ੋਨ ’ਤੇ ਗੱਲਬਾਤ ਵੀ ਕੀਤੀ ਸੀ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਥਾਣਾ ਪੁਲਸ ਨਾਗਾ ਅਰਜੁਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਕਰਨ ’ਚ ਲੱਗੀ ਹੋਈ ਹੈ।


Manoj

Content Editor

Related News