ਸੀ. ਆਈ. ਏ. ਸਟਾਫ ਦੀ ਸੱਟੇਬਾਜ਼ਾਂ ''ਤੇ ਵੱਡੀ ਰੇਡ
Thursday, Oct 05, 2017 - 07:49 AM (IST)
ਪਟਿਆਲਾ, (ਬਲਜਿੰਦਰ)- ਸੀ. ਆਈ. ਏ. ਸਟਾਫ ਪਟਿਆਲਾ ਨੇ ਐੱਸ. ਪੀ. (ਡੀ.) ਹਰਵਿੰਦਰ ਸਿੰਘ ਵਿਰਕ ਅਤੇ ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ 'ਚ ਸੱਟੇਬਾਜ਼ਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਲਗਭਗ ਡੇਢ ਦਰਜਨ ਵਿਅਕਤੀਆਂ ਖਿਲਾਫ ਜੂਆ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।
ਪਹਿਲੇ ਕੇਸ 'ਚ ਥਾਣਾ ਸਦਰ ਪਟਿਆਲਾ ਨੇ ਸੰਨੀ ਕੁਮਾਰ, ਅਨਿਲ ਕੁਮਾਰ ਵਾਸੀ ਮੁਹੱਲਾ ਸਨੌਰ, ਸਾਹਿਲ ਗਿਰ ਵਾਸੀ ਗੋਲਗੱਪਾ ਚੌਕ ਤ੍ਰਿਪੜੀ ਖਿਲਾਫ ਜੂਆ ਐਕਟ ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਏ. ਐੱਸ. ਆਈ. ਜਸਪਾਲ ਸਿੰਘ ਪੁਲਸ ਪਾਰਟੀ ਨਾਲ ਪਿੰਡ ਚੌਰਾ ਵਿਖੇ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਸਰਕਾਰੀ ਲਾਟਰੀ ਦੀ ਆੜ 'ਚ ਦੜਾ-ਸੱਟਾ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦਾ ਹੈ। ਪੁਲਸ ਨੇ ਰੇਡ ਕਰ ਕੇ ਕੁਝ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਸੱਟੇ ਦੇ 15,222 ਰੁਪਏ ਬਰਾਮਦ ਕੀਤੇ।
ਦੂਜੇ ਕੇਸ 'ਚ ਤਰੁਨ ਕੁਮਾਰ ਵਾਸੀ ਲਾਹੌਰੀ ਗੇਟ, ਵਿਕਰਮ ਕੁਮਾਰ ਵਾਸੀ ਖਾਲਸਾ ਕਾਲੋਨੀ ਸਨੌਰ ਖਿਲਾਫ ਥਾਣਾ ਸਨੌਰ ਵਿਖੇ 420 ਆਈ. ਪੀ. ਸੀ. ਅਤੇ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਹੌਲਦਾਰ ਰਾਜ ਸਿੰਘ ਪੁਲਸ ਪਾਰਟੀ ਸਮੇਤ ਛੀਨਾ ਪੈਟਰੋਲ ਪੰਪ ਪਟਿਆਲਾ ਰੋਡ ਸਨੌਰ ਵਿਖੇ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਸਰਕਾਰੀ ਲਾਟਰੀ ਦੀ ਆੜ 'ਚ ਲੋਕਾਂ ਨੂੰ ਦੜਾ-ਸੱਟਾ ਲਵਾ ਰਿਹਾ, ਜਿਸ 'ਤੇ ਪੁਲਸ ਨੇ ਦੱਸੀ ਜਗ੍ਹਾ 'ਤੇ ਕਾਰਵਾਈ ਕਰਦਿਆਂ ਉੱਥੋਂ 4,272 ਰੁਪਏ ਸਣੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਤੀਜੇ ਕੇਸ ਵਿਚ ਸੁਮਿਤ ਵਾਸੀ ਦਾਣਾ ਮੰਡੀ, ਪ੍ਰਦੀਪ ਕੁਮਾਰ ਵਾਸੀ ਦਸਮੇਸ਼ ਨਗਰ ਤ੍ਰਿਪੜੀ, ਗਗਨੀਤ ਸਿੰਘ ਵਾਸੀ ਦਸਮੇਸ਼ ਨਗਰ ਪਟਿਆਲਾ ਅਤੇ ਪ੍ਰੇਮ ਕੁਮਾਰ ਵਾਸੀ ਗੁਰਬਖਸ਼ ਕਾਲੋਨੀ ਪਟਿਆਲਾ ਖਿਲਾਫ ਜੂਆ ਐਕਟ ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਕਮਲਜੀਤ ਸਿੰਘ ਪੁਲਸ ਪਾਰਟੀ ਨਾਲ ਮੱਛੀ ਮਾਰਕੀਟ ਚੌਕ, ਪਟਿਆਲਾ ਵਿਖੇ ਮੌਜੂਦ ਸੀ, ਜਿੱਥੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਲਾਟਰੀ ਦੀ ਆੜ 'ਚ ਦੜਾ-ਸੱਟਾ ਲਵਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਹਨ। ਪੁਲਸ ਨੇ ਰੇਡ ਕਰ ਕੇ ਉਨ੍ਹਾਂ ਨੂੰ 2,320 ਰੁਪਏ ਸਣੇ ਕਾਬੂ ਕਰ ਲਿਆ ਹੈ।
ਚੌਥੇ ਕੇਸ ਵਿਚ ਮਹੇਸ਼ ਕੁਮਾਰ ਵਾਸੀ ਨਿਊ ਮੇਹਰ ਸਿੰਘ ਕਾਲੋਨੀ, ਸੰਜੀਵ ਕੁਮਾਰ ਵਾਸੀ ਬੋੜਾਂ ਗੇਟ ਨਾਭਾ, ਅਵਤਾਰ ਸਿੰਘ ਵਾਸੀ ਘੁੰਮਣ ਨਗਰ ਪਟਿਆਲਾ ਖਿਲਾਫ ਜੂਆ ਐਕਟ ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਇੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲ ਮੌਜੂਦ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਰੇਲਵੇ ਫਾਟਕ ਕੋਲ ਮਹੇਸ਼ ਦੀ ਦੁਕਾਨ 'ਤੇ ਸਰਕਾਰੀ ਲਾਟਰੀ ਦੀ ਆੜ ਵਿਚ ਲੋਕਾਂ ਨੂੰ ਸੱਟਾ ਲਵਾ ਕੇ ਉਨ੍ਹਾਂ ਨੂੰ ਠੱਗ ਰਹੇ ਹਨ, ਜਿਸ 'ਤੇ ਪੁਲਸ ਨੇ ਦੱਸੀ ਗਈ ਜਗ੍ਹਾ 'ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 24,090 ਰੁਪਏ ਬਰਾਮਦ ਕੀਤੇ ਹਨ।
ਪੰਜਵੇਂ ਕੇਸ 'ਚ ਗੁਰਪ੍ਰਤਾਪ ਸਿੰਘ ਵਾਸੀ ਕੋਹੇਨੂਰ ਵੈਲੀ ਬਾਰਨ, ਰਜਿੰਦਰ ਕੁਮਾਰ ਵਾਸੀ ਤ੍ਰਿਪੜੀ, ਸੰਜੀਵ ਕੁਮਾਰ ਵਾਸੀ ਦਰਸ਼ਨ ਨਗਰ ਪਟਿਆਲਾ ਖਲਾਫ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਐੱਸ. ਆਈ. ਗੁਰਮੀਤ ਸਿੰਘ ਪੁਲਸ ਪਾਰਟੀ ਸਮੇਤ ਟੈਂਕੀ ਵਾਲਾ ਚੌਕ ਤ੍ਰਿਪੜੀ ਕੋਲ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਕੋਹਲੀ ਸਵੀਟਸ ਕੋਲ ਲੋਕਾਂ ਨੂੰ ਦੜਾ-ਸੱਟਾ ਲਵਾ ਰਹੇ ਹਨ, ਜਿਸ 'ਤੇ ਪੁਲਸ ਨੇ ਰੇਡ ਕਰ ਕੇ ਉਨ੍ਹਾਂ ਕੋਲੋਂ 5,250 ਰੁਪਏ ਬਰਾਮਦ ਕੀਤੇ।
ਛੇਵੇਂ ਕੇਸ ਵਿਚ ਸ਼ਿਵ ਗੋਗਨਾ ਵਾਸੀ ਭਾਰਤ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਹੌਲਦਾਰ ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਬਾਈਪਾਸ ਰਾਜਪੁਰਾ-ਪਟਿਆਲਾ ਕੋਲ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਤਫੱਜਲਪੁਰਾ ਕੋਲ ਤੁਰ-ਫਿਰ ਕੇ ਲੋਕਾਂ ਨੂੰ ਦੜਾ-ਸੱਟਾ ਲਵਾ ਰਿਹਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 1950 ਰੁਪਏ ਬਰਾਮਦ ਕੀਤੇ।
ਸੱਤਵੇਂ ਕੇਸ 'ਚ ਮਲਕੀਤ ਸਿੰਘ ਵਾਸੀ ਤਫੱਜਲਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਤਫੱਜਲਪੁਰਾ ਕੋਲ ਮੌਜੂਦ ਸੀ, ਜਿੱਥੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਲੋਕਾਂ ਨੂੰ ਦੜਾ-ਸੱਟਾ ਲਵਾ ਉਨ੍ਹਾਂ ਨੂੰ ਠੱਗ ਰਿਹਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 4,050 ਰੁਪਏ ਬਰਾਮਦ ਕੀਤੇ ਹਨ। ਇਸ ਮੁਹਿੰਮ ਦੌਰਾਨ ਏ. ਐੱਸ. ਆਈ. ਹਰਜੀਤ ਸਿੰਘ, ਮਦਨ ਗੋਪਾਲ, ਹਰਮੇਸ਼ ਸਿੰਘ, ਜਸਪਾਲ ਸਿੰਘ, ਇਕਬਾਲ ਸਿੰਘ, ਹੌਲਦਾਰ ਰਣਜੀਤ ਸਿੰਘ, ਐੱਸ. ਆਈ. ਗੁਰਮੀਤ ਸਿੰਘ, ਏ. ਐੱਸ. ਆਈ. ਇੰਦਰਜੀਤ ਸਿੰਘ, ਕਮਲਜੀਤ ਸਿੰਘ, ਹੌਲਦਾਰ ਰਾਜ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
